ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਤਸਵੀਰ ਸਾਂਝੀ ਕਰਨ 'ਤੇ 'ਪ੍ਰਧਾਨ ਮੰਤਰੀ ਬਾਜੇ ਕੇ' 'ਤੇ ਪਰਚਾ ਦਰਜ
Advertisement
Article Detail0/zeephh/zeephh1453086

ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਤਸਵੀਰ ਸਾਂਝੀ ਕਰਨ 'ਤੇ 'ਪ੍ਰਧਾਨ ਮੰਤਰੀ ਬਾਜੇ ਕੇ' 'ਤੇ ਪਰਚਾ ਦਰਜ

ਦੱਸ ਦਈਏ ਕਿ ਪੰਜਾਬ ਦੇ ਡੀਜੀਪੀ ਵੱਲੋਂ ਹਾਲ ਹੀ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਕੋਈ ਵੀ ਜਨਤਕ ਤੌਰ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।  

 

ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਤਸਵੀਰ ਸਾਂਝੀ ਕਰਨ 'ਤੇ 'ਪ੍ਰਧਾਨ ਮੰਤਰੀ ਬਾਜੇ ਕੇ' 'ਤੇ ਪਰਚਾ ਦਰਜ

Pradhan Mantri Baje Ke booked: ਇੰਨ੍ਹੀ ਦਿਨੀ ਪੰਜਾਬ ਸਰਕਾਰ ਸੂਬੇ 'ਚ ਗੰਨ ਕਲਚਰ ਨੂੰ ਲੈ ਕੇ ਐਕਸ਼ਨ ਵਿੱਚ ਹੈ ਅਤੇ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੌਰਾਨ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਮੋਗਾ ਦੇ ਪਿੰਡ ਬਾਜੇ ਕੇ ਦੇ ਰਹਿਣ ਵਾਲੇ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇ ਕੇ 'ਤੇ ਅੱਜ ਮੋਗਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।  

ਸੋਸ਼ਲ ਮੀਡੀਆ 'ਤੇ ਅਕਸਰ ਆਪਣੀਆਂ ਵੀਡੀਓ ਕਰ ਕੇ ਮਸ਼ਹੂਰ ਮੋਗਾ ਦੇ ਪਿੰਡ ਬਾਜੇ ਕੇ ਦੇ ਰਹਿਣ ਵਾਲੇ ਭਗਵੰਤ ਸਿੰਘ ਉਰਫ਼ Pradhan Mantri Baje Ke 'ਤੇ ਅੱਜ ਮੋਗਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। 

ਦੱਸ ਦਈਏ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ਅਤੇ ਜਨਤਕ ਥਾਵਾਂ 'ਤੇ ਹਥਿਆਰਾਂ ਦੀ ਨੁਮਾਇਸ਼ ਨੂੰ ਲੈ ਕੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ, ਉਥੇ ਹੀ ਪ੍ਰਧਾਨ ਮੰਤਰੀ ਬਾਜੇ ਕੇ ਨਾਮ ਦੀ ਫੇਸਬੁੱਕ ਆਈਡੀ 'ਤੇ ਅਸਲੇ ਨਾਲ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਪੋਸਟ ਪਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬਾਜੇਕੇ 'ਤੇ ਆਈਪੀਸੀ ਧਾਰਾ 188 ਅਤੇ ਆਰਮਜ਼ ਐਕਟ 29-30 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਹੋਰ ਪੜ੍ਹੋ: ਕੋਲੰਬੀਆ ਦੇ ਰਿਹਾਇਸ਼ੀ ਇਲਾਕੇ 'ਚ ਜਹਾਜ਼ ਕਰੈਸ਼, ਅੱਠ ਲੋਕਾਂ ਦੀ ਹੋਈ ਮੌਤ

ਹਾਲ ਹੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਆਪਣੇ ਫੇਸਬੁੱਕ 'ਤੇ ਪੋਸਟ ਪਾਈ ਗਈ ਸੀ। ਉਨ੍ਹਾਂ ਨੇ ਲਿਖਿਆ ਸੀ ਕਿ "ਅਸੀਂ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਕੇ ਉਨ੍ਹਾਂ ਨੂੰ ਸਿੱਖੀ ਦੇ ਨੇੜੇ ਲਿਆਉਣ ਦਾ ਸੁਆਗਤ ਅਤੇ ਪ੍ਰਸ਼ੰਸਾ ਕਰਦੇ ਹਾਂ। ਤੁਹਾਨੂੰ ਗੁਰੂਆਂ ਦਾ ਵਾਸਤਾ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਉਤਸ਼ਾਹਿਤ ਨਾ ਕੀਤਾ ਜਾਵੇ, ਜੋ ਕਿ ਅੰਤ ਵਿੱਚ ਹਿੰਸਾ ਦਾ ਕਾਰਨ ਬਣਦੇ ਹਨ।"

ਉਨ੍ਹਾਂ ਅੱਗੇ ਕਿਹਾ ਸੀ "ਅਸੀਂ ਇਸ ਦੀ ਪਹਿਲਾਂ ਹੀ ਭਾਰੀ ਕੀਮਤ ਚੁਕਾ ਚੁੱਕੇ ਹਾਂ। ਉਹ ਭਿਆਨਕ ਯਾਦਾਂ ਅੱਜ ਵੀ ਸਾਨੂੰ ਸਤਾਉਂਦੀਆਂ ਹਨ। ਕਿਰਪਾ ਕਰਕੇ ਪੰਜਾਬ ਨੂੰ ਮੁੜ ਕਾਲੇ ਦੌਰ ਵਿੱਚ ਨਾ ਧੱਕਿਆ ਜਾਵੇ।"

ਹੋਰ ਪੜ੍ਹੋ: ਅੰਮ੍ਰਿਤਪਾਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਸਾਧਿਆ ਨਿਸ਼ਾਨਾ

 

Trending news