Samrala News: ਸਮਰਾਲਾ ਦੇ ਨੇੜੇ ਗਰਭਵਤੀ ਔਰਤ ਨੇ ਚੱਲਦੀ ਰੇਲਗੱਡੀ 'ਚ ਦਿੱਤਾ ਬੱਚੇ ਨੂੰ ਜਨਮ
Advertisement
Article Detail0/zeephh/zeephh2249458

Samrala News: ਸਮਰਾਲਾ ਦੇ ਨੇੜੇ ਗਰਭਵਤੀ ਔਰਤ ਨੇ ਚੱਲਦੀ ਰੇਲਗੱਡੀ 'ਚ ਦਿੱਤਾ ਬੱਚੇ ਨੂੰ ਜਨਮ

ਲੁਧਿਆਣੇ ਤੋਂ ਲਖਨਊ ਜਾ ਰਹੀ ਰੇਲ ਗੱਡੀ ਵਿੱਚ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਲਲਕਲਾ ਵਿੱਚ ਚੱਲਦੀ ਰੇਲ ਗੱਡੀ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਦੋਂ ਰੇਲ ਗੱਡੀ ਸਮਰਾਲਾ ਰੇਲਵੇ ਸਟੇਸ਼ਨ ਰੁਕੀ ਤਾਂ ਸਮਰਾਲਾ ਰੇਲਵੇ ਸਟੇਸ਼ਨ ਤੋਂ ਐਂਬੂਲੈਂਸ ਦੁਆਰਾ ਔਰਤ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦ

Samrala News: ਸਮਰਾਲਾ ਦੇ ਨੇੜੇ ਗਰਭਵਤੀ ਔਰਤ ਨੇ ਚੱਲਦੀ ਰੇਲਗੱਡੀ 'ਚ ਦਿੱਤਾ ਬੱਚੇ ਨੂੰ ਜਨਮ

Samrala News: ਲੁਧਿਆਣੇ ਤੋਂ ਲਖਨਊ ਜਾ ਰਹੀ ਰੇਲ ਗੱਡੀ ਵਿੱਚ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਲਲਕਲਾ ਵਿੱਚ ਚੱਲਦੀ ਰੇਲ ਗੱਡੀ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਦੋਂ ਰੇਲ ਗੱਡੀ ਸਮਰਾਲਾ ਰੇਲਵੇ ਸਟੇਸ਼ਨ ਰੁਕੀ ਤਾਂ ਸਮਰਾਲਾ ਰੇਲਵੇ ਸਟੇਸ਼ਨ ਤੋਂ ਐਂਬੂਲੈਂਸ ਦੁਆਰਾ ਔਰਤ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਤੇ ਔਰਤ ਦਾ ਚੈੱਕਅਪ ਕੀਤਾ ਤੇ ਦੱਸਿਆ ਕਿ ਜੱਚਾ-ਬੱਚਾ ਦੋਵੇਂ ਠੀਕ ਹਨ।

ਔਰਤ ਦੇ ਪਤੀ ਅੰਕੁਰ ਨੇ ਦੱਸਿਆ ਕਿ ਉਹ ਤੇ ਉਸਦੀ ਗਰਭਵਤੀ ਪਤਨੀ ਸੋਨਮ ਦੋਨੋਂ ਲੁਧਿਆਣਾ ਤੋਂ ਲਖਨਊ ਜਾ ਰਹੇ ਸੀ। ਪਤਨੀ ਗਰਭਵਤੀ ਸੀ ਜਿਸ ਦਾ ਅੱਠਵਾਂ ਮਹੀਨਾ ਚੱਲ ਰਿਹਾ ਹੈ ਜਦੋਂ ਰੇਲ ਗੱਡੀ ਸਮਰਾਲਾ ਦੇ ਨਜ਼ਦੀਕ ਲਲ ਕਲਾ ਪਹੁੰਚੀ ਰਸਤੇ ਵਿੱਚ ਉਸਦੀ ਪਤਨੀ ਦੇ ਦਰਦ ਸ਼ੁਰੂ ਹੋ ਗਏ ਅਤੇ ਰੇਲਗੱਡੀ ਵਿੱਚ ਔਰਤਾਂ ਨੇ ਉਸ ਦੀ ਪਤਨੀ ਨੂੰ ਸੰਭਾਲਿਆ ਤੇ ਉਨ੍ਹਾਂ ਦੀ ਮਦਦ ਦੇ ਨਾਲ ਉਸ ਦੀ ਪਤਨੀ ਨੇ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਲਲਕਲਾ ਦੇ ਕੋਲ ਚੱਲਦੀ ਰੇਲਗੱਡੀ ਵਿੱਚ ਲੜਕੇ ਨੂੰ ਜਨਮ ਦਿੱਤਾ।

ਇਹ ਵੀ ਪੜ੍ਹੋ : Lok Sabha Elections 2024: ਚੋਣ ਡਿਊਟੀ ਕਰਨ ਵਾਲੀਆਂ ਮਿਡ ਡੇ ਮੀਲ ਤੇ ਆਸ਼ਾ ਵਰਕਰਾਂ ਨੂੰ ਮਿਲੇਗਾ ਮਾਣ ਭੱਤਾ

ਇਸ ਤੋਂ ਬਾਅਦ ਰੇਲਗੱਡੀ ਸਮਰਾਲਾ ਰੁਕੀ ਅਤੇ ਐਂਬੂਲੈਂਸ ਦੁਆਰਾ ਸਮਰਾਲਾ  ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਹੁਣ ਜੱਚਾ-ਬੱਚਾ ਠੀਕ ਹਨ। ਇਸ ਸਬੰਧ ਦੇ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਜਿਸ ਔਰਤ ਨੇ ਚੱਲਦੀ ਰੇਲਗੱਡੀ ਵਿੱਚ ਲੜਕੇ ਨੂੰ ਜਨਮ ਦਿੱਤਾ ਹੈ ਉਸ ਔਰਤ ਦਾ ਨਾਮ ਸੋਨਮ ਹੈ ਅਤੇ ਉਸਦੇ ਲੜਕੇ ਦਾ ਵਜਨ ਦੋ ਕਿਲੋ ਹੈ। ਸਮਰਾਲਾ ਸਿਵਲ ਹਸਪਤਾਲ ਵਿੱਚ ਉਸ ਦੀ ਦੇਖ-ਰੇਖ ਹੋ ਰਹੀ ਹੈ। ਜੱਚਾ ਅਤੇ ਬੱਚਾ ਦੋਨੋਂ ਠੀਕ ਹਨ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਇੱਥੇ ਇੱਕ ਲਿੰਕ ਵਿੱਚ

Trending news