Punjab bandh call News: ਐਸਸੀ ਭਾਈਚਾਰੇ ਵੱਲੋਂ ਸੋਮਵਾਰ ਨੂੰ ਪੰਜਾਬ ਬੰਦ ਕਰਨ ਦਾ ਦਿੱਤਾ ਗਿਆ ਸੱਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਮਗਰੋਂ ਵਾਪਸ ਲੈ ਲਿਆ ਗਿਆ ਹੈ।
Trending Photos
Punjab bandh call News: ਐਸਸੀ ਭਾਈਚਾਰੇ ਵੱਲੋਂ ਪੰਜਾਬ ਬੰਦ ਦਾ ਜਿਹੜਾ ਸੱਦਾ ਪਿਛਲੇ ਦਿਨੀਂ ਦਿੱਤਾ ਗਿਆ ਸੀ, ਉਸ ਨੂੰ ਵਾਪਸ ਲੈ ਲਿਆ ਹੈ। ਹੁਣ ਸੋਮਵਾਰ ਨੂੰ ਪੰਜਾਬ ਬੰਦ ਨਹੀਂ ਹੋਵੇਗਾ। ਦਰਅਸਲ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਮਗਰੋਂ ਜਥੇਬੰਦੀਆਂ ਨੇ ਆਪਣਾ ਫ਼ੈਸਲਾ ਵਾਪਸ ਲਿਆ ਹੈ। ਦੂਜੇ ਪਾਸੇ ਮੰਤਰੀ ਚੀਮਾ ਨੇ ਮੰਗਲਵਾਰ ਨੂੰ ਮੀਟਿੰਗ ਦਾ ਭਰੋਸਾ ਦਿੱਤਾ ਹੈ। ਜਾਣਕਾਰੀ ਅਨੁਸਾਰ, ਕੈਬਨਿਟ ਸਬ ਕਮੇਟੀ ਦੀ ਮੀਟਿੰਗ ਮੰਗਲਵਾਰ ਨੂੰ ਹੋਵੇਗੀ, ਜਿਸ ਵਿਚ ਜਥੇਬੰਦੀ ਦੀਆਂ ਮੰਗਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਮੋਹਾਲੀ ਵਿੱਚ ਐਸਸੀ ਭਾਈਚਾਰੇ ਵੱਲੋਂ ਚੋਰ ਫੜੋ ਮੋਰਚਾ ਲਾਇਆ ਹੋਇਆ ਹੈ ਤੇ ਇਸ ਮੋਰਚੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ, ਜਿਨ੍ਹਾਂ ਲੋਕਾਂ ਨੇ ਵੀ ਜਾਅਲੀ ਐਸਸੀ ਜਾਤੀ ਦੇ ਸਰਟੀਫਿਕੇਟ ਬਣਵਾ ਕੇ ਨੌਕਰੀਆਂ ਹਾਸਲ ਕੀਤੀਆਂ ਹਨ, ਉਨ੍ਹਾਂ ਖ਼ਿਲਾਫ਼ ਸਰਕਾਰ ਕਾਰਵਾਈ ਕਰੇ ਪਰ ਸਰਕਾਰ ਵੱਲੋਂ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : Sidhu Moose Wala Birth Anniversary: ਬੇਟੇ ਦੇ ਜਨਮ ਦਿਨ 'ਤੇ ਕੇਕ ਕੱਟ ਭਾਵੁਕ ਹੋਏ ਸਿੱਧੂ ਦੇ ਮਾਪੇ, ਵੇਖੋ ਤਸਵੀਰਾਂ
ਇਸ ਕਾਰਨ ਰੋਹ ਵਿੱਚ ਆਏ ਐਸਸੀ ਸਮਾਜ ਨੇ 12 ਜੂਨ 2023 ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਸੀ ਪਰ ਹੁਣ ਇਹ ਐਲਾਨ ਜਥੇਬੰਦੀਆਂ ਨੇ ਵਾਪਸ ਲੈ ਲਿਆ ਹੈ। ਐਸਸੀ ਭਾਈਚੇਰ ਦੇ ਆਗੂਆਂ ਨੇ ਕਿਹਾ ਕਿ, ਸਾਡੀ ਮੁੱਖ ਮੰਗ ਇਹੋ ਹੈ ਕਿ, ਜਿਨ੍ਹਾਂ ਨੇ ਵੀ ਐਸਸੀ ਸਮਾਜ ਦੇ ਅਧਿਕਾਰਾਂ ਉਪਰ ਡਾਕਾ ਮਾਰਿਆ ਹੈ, ਉਨ੍ਹਾਂ ਖਿਲਾਫ਼ ਸਰਕਾਰ ਕਾਰਵਾਈ ਕਰੇ। ਜਾਅਲੀ ਐਸਸੀ ਸਰਟੀਫਿਕੇਟ ਬਣਵਾ ਕੇ ਨੌਕਰੀਆਂ ਹਾਸਲ ਕਰਨ ਵਾਲਿਆਂ ਉਤੇ ਸਰਕਾਰ ਸਿਕੰਜ਼ਾ ਕੱਸੇ ਪਰ ਸਰਕਾਰ ਇਸ ਸਾਰੇ ਮਾਮਲੇ ਉਤੇ ਸਰਗਰਮ ਵਿਖਾਈ ਨਹੀਂ ਦੇ ਰਹੀ। ਇਸ ਕਾਰਨ ਪਹਿਲਾਂ ਉਨ੍ਹਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ।3