Raja Warring News: ਪ੍ਰੈੱਸ ਕਾਨਫਰੰਸ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਆਗਾਮੀ ਲੋਕ ਸਭਾ ਚੋਣਾਂ ਅਤੇ ਪੰਜਾਬ ਦੀ ਸਿਆਸੀ ਗਤੀਸ਼ੀਲਤਾ ਬਾਰੇ ਜਾਣਕਾਰੀ ਦਿੱਤੀ।
Trending Photos
Raja Warring News: ਪ੍ਰੈੱਸ ਕਾਨਫਰੰਸ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਆਗਾਮੀ ਲੋਕ ਸਭਾ ਚੋਣਾਂ ਅਤੇ ਪੰਜਾਬ ਦੀ ਸਿਆਸੀ ਗਤੀਸ਼ੀਲਤਾ ਬਾਰੇ ਜਾਣਕਾਰੀ ਦਿੱਤੀ।
ਆਗਾਮੀ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਤੋਂ ਆਪਣੀ ਉਮੀਦਵਾਰੀ ਬਾਰੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, "ਕਾਂਗਰਸ ਹਾਈ ਕਮਾਂਡ ਨੇ ਮੈਨੂੰ ਲੁਧਿਆਣਾ ਤੋਂ ਚੋਣ ਲੜਨ ਦੀ ਜ਼ਿੰਮੇਵਾਰੀ ਸੌਂਪੀ ਹੈ।
ਮੈਂ ਨਿੱਜੀ ਤੌਰ 'ਤੇ ਪੂਰੇ ਸੂਬੇ ਵਿੱਚ ਕਾਂਗਰਸ ਪਾਰਟੀ ਲਈ ਸਮਰਥਨ ਜੁਟਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹਾਂ। ਖੜਗੇ ਅਤੇ ਰਾਹੁਲ ਗਾਂਧੀ ਨੇ ਮੈਨੂੰ ਉਹਨਾਂ ਲੋਕਾਂ ਨਾਲ ਮੁਕਾਬਲਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਜਿਨ੍ਹਾਂ ਨੇ ਉਸ ਪਾਰਟੀ ਨੂੰ ਧੋਖਾ ਦਿੱਤਾ ਹੈ ਜਿਸ ਨੇ ਉਨ੍ਹਾਂ ਨੂੰ ਸਭ ਕੁੱਝ ਦਿੱਤਾ ਸੀ। ਇਹ ਚੋਣ ਜਿੱਤ ਕੇ ਅਸੀਂ ਦੇਸ਼ ਭਰ ਵਿੱਚ ਇਹ ਸੁਨੇਹਾ ਦੇ ਦੇਵਾਂਗੇ ਕਿ ਲੋਕਾਂ ਦੇ ਦਿਲਾਂ 'ਚ ਤੇ ਗੱਦਾਰੀ ਕਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ।
ਲੁਧਿਆਣਾ ਦੇ ਨਾਲ ਸਬੰਧਤ ਨਾ ਹੋਣ ਬਾਰੇ ਸਵਾਲਾਂ ਦੇ ਜਵਾਬ ਵਿੱਚ ਵੜਿੰਗ ਕਿਹਾ, “ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ, ਮੇਰੀ ਵਫ਼ਾਦਾਰੀ ਪੂਰੇ ਸੂਬੇ ਦੀ ਭਲਾਈ ਨਾਲ ਜੁੜੀ ਹੋਈ ਹੈ, ਇਸ ਲਈ ਮੈਂ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜ ਸਕਦਾ ਹਾਂ। ਮੇਰੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਮੇਰੇ ਲੁਧਿਆਣੇ ਤੋਂ ਨਾ ਹੋਣ 'ਤੇ ਸਵਾਲ ਚੁੱਕਣ ਵਾਲੀਆਂ ਗੱਲਾਂ ਉਨ੍ਹਾਂ ਦੇ ਅੰਦਰ ਵਾਲੀ ਬੇਚੈਨੀ ਜ਼ਾਹਿਰ ਕਰਦੀਆਂ ਹਨ।
ਮੈਂ ਰਵਨੀਤ ਬਿੱਟੂ ਵੱਲੋਂ ਅਨੰਦਪੁਰ ਸਾਹਿਬ ਅਤੇ ਲੁਧਿਆਣਾ ਤੱਕ ਦੇ ਸਿਆਸੀ ਸਫ਼ਰ ਦੀ 'ਤੇ ਵੀ ਰੋਸ਼ਨੀ ਪਾਵਾਂਗਾ। ਰਵਨੀਤ ਬਿੱਟੂ ਦੀ ਹਲਕਿਆਂ ਦੇ ਵਿੱਚ ਹਾਜ਼ਰੀ ਤੇ ਸੇਵਾ ਸਿਰਫ਼ ਇੱਕ ਬਿਆਨਬਾਜ਼ੀ ਸਾਬਿਤ ਹੋ ਕੇ ਰਹੀ ਹੈ ਕਿਉਂਕਿ ਲੋਕ ਖੁਦ ਦੱਸਦੇ ਹਨ ਕਿ ਪਿਛਲੇ 10 ਸਾਲਾਂ ਵਿੱਚ ਬਿੱਟੂ ਲੁਧਿਆਣੇ ਨਹੀਂ ਗਏ। ਪਿਛਲੇ 10 ਸਾਲਾਂ ਤੋਂ ਲੁਧਿਆਣਾ ਦੇ ਵਿੱਚ ਇੱਕ ਬਿਰਤਾਂਤ ਹੈ ਕਿ 'ਬਿੱਟੂ ਫੋਨ ਚੁੱਕਦਾ ਨਹੀਂ, ਬਿੱਟੂ ਘਰੇ ਮਿਲਦਾ ਨਹੀਂ'।
ਰਾਜਾ ਵੜਿੰਗ ਨੇ ਅੱਗੇ ਕਿਹਾ ਲੁਧਿਆਣੇ ਦੇ ਹਲਕੇ ਦੇ ਲੋਕਾਂ ਦੁਆਰਾ ਦਿੱਤਾ ਗਿਆ ਭਾਰੀ ਸਮਰਥਨ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉਹ ਇਸ ਅਹਿਮ ਲੜਾਈ ਵਿੱਚ ਉਸ ਦੇ ਨਾਲ ਖੜ੍ਹੇ ਹਨ। ਪਾਰਟੀ ਦੀ ਇਕਜੁੱਟਤਾ ਬਾਰੇ ਉਨ੍ਹਾਂ ਕਿਹਾ ਕਿ, "ਕਾਂਗਰਸ ਪਾਰਟੀ ਵਿੱਚ ਹਰੇਕ ਮੈਂਬਰ ਨੂੰ ਬਣਦਾ ਸਤਿਕਾਰ ਤੇ ਸਥਾਨ ਦਿੱਤਾ ਜਾਂਦਾ ਹੈ।
ਪਾਰਟੀ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਮੈਂ ਤੇ ਬਾਜਵਾ ਜੀ ਭਰਾਵਾਂ ਵਾਂਗ ਕੰਮ ਕਰਦੇ ਹਾਂ, ਪਾਰਟੀ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਇਕਜੁੱਟ ਹੋ ਕੇ ਕੰਮ ਕਰਦੇ ਹਾਂ। ਪੰਜਾਬ ਕਾਂਗਰਸ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਤਾਨਾਸ਼ਾਹੀ ਦਾ ਸਾਹਮਣਾ ਕਰਨ ਲਈ ਇਕਜੁੱਟ ਹੈ।
ਅੰਤ ਵਿੱਚ ਰਾਜਾ ਵੜਿੰਗ ਨੇ ਕਿਹਾ, "ਅਸੀਂ ਆਉਣ ਵਾਲੀਆਂ ਚੋਣਾਂ ਲਈ ਤਿਆਰ ਹਾਂ ਤੇ ਪੰਜਾਬ ਦੀ ਪ੍ਰਮੁੱਖ ਰਾਜਨੀਤਿਕ ਸ਼ਕਤੀ ਵਜੋਂ ਉਭਰਨ ਲਈ ਵਚਨਬੱਧ ਹਾਂ। ਕਾਂਗਰਸ, ਸਾਡੇ ਨਿਆਂ ਪੱਤਰ ਵਿੱਚ ਲੋਕਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ, ਲੋਕਾਂ ਦੇ ਹੱਕਾਂ ਦੀ ਰਾਖੀ ਬਣੇਗੀ। ਸਾਡੀ ਪਾਰਟੀ ਸਾਡੇ ਲੋਕਤੰਤਰੀ ਕਦਰਾਂ-ਕੀਮਤਾਂ ਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਅਡੋਲ ਹੈ। ਭਗਵੰਤ ਮਾਨ ਜੋ ਦਾਅਵੇ ਕਰਦੇ ਨਜ਼ਰ ਆਉਂਦੇ ਹਨ ਉਹਨਾਂ ਦਾਅਵਿਆਂ ਦੀ ਫੂਕ ਪੰਜਾਬ ਵਿੱਚ 4 ਜੂਨ ਨੂੰ ਨਿਕਲੇਗੀ। ਉਨ੍ਹਾਂ ਦੀ 13-0 ਵਾਲੀ ਦਾਅਵੇਦਾਰੀ 0-13 'ਤੇ ਆ ਕੇ ਨਿੱਬੜ ਜਾਵੇਗੀ।
ਇਹ ਵੀ ਪੜ੍ਹੋ : Congress Delhi President: ਪੰਜਾਬ ਇੰਚਾਰਜ ਦੇਵੇਂਦਰ ਯਾਦਵ ਨੂੰ ਮਿਲੀ ਵੱਡੀ ਜਿੰਮੇਵਾਰੀ, ਕਾਂਗਰਸ ਨੇ ਦਿੱਲੀ ਦਾ ਪ੍ਰਧਾਨ ਨਿਯੁਕਤ ਕੀਤਾ