Faridkot Crime News: ਵਿਆਹ ਤੋਂ ਨਾਰਾਜ਼ਗੀ ਦੇ ਚੱਲਦੇ ਨੌਜਵਾਨ ਦੇ ਕ਼ਤਲ ਮਾਮਲੇ 'ਚ ਕੁੜੀ ਦਾ ਪਿਤਾ ਗ੍ਰਿਫਤਾਰ!
Advertisement
Article Detail0/zeephh/zeephh1778120

Faridkot Crime News: ਵਿਆਹ ਤੋਂ ਨਾਰਾਜ਼ਗੀ ਦੇ ਚੱਲਦੇ ਨੌਜਵਾਨ ਦੇ ਕ਼ਤਲ ਮਾਮਲੇ 'ਚ ਕੁੜੀ ਦਾ ਪਿਤਾ ਗ੍ਰਿਫਤਾਰ!

Punjab's Faridkot Crime News in Punjabi: ਦੱਸ ਦਈਏ ਕਿ ਆਰੋਪ ਹਨ ਕਿ ਕੁੜੀ ਦੇ ਪਿਤਾ ਨੇ ਘਰ ਆਏ ਲੜਕੇ ਨੂੰ ਰੱਸੀ ਨਾਲ ਬੰਨ ਕੇ ਕੁੱਟਮਾਰ ਕਰ ਉਸਨੂੰ ਮੌਤ ਦੇ ਘਾਟ ਉਤਾਰਿਆ ਸੀ। 

Faridkot Crime News: ਵਿਆਹ ਤੋਂ ਨਾਰਾਜ਼ਗੀ ਦੇ ਚੱਲਦੇ ਨੌਜਵਾਨ ਦੇ ਕ਼ਤਲ ਮਾਮਲੇ 'ਚ ਕੁੜੀ ਦਾ ਪਿਤਾ ਗ੍ਰਿਫਤਾਰ!

Punjab's Faridkot Crime News in Punjabi: ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੋਟਕਪੂਰਾ ਦੇ ਪਿੰਡ ਔਲਖ ਵਿਖੇ ਇੱਕ ਲੜਕੇ ਦੀ ਰੱਸੀ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕਰ ਉਸਦੀ ਹੱਤਿਆ ਕਰ ਦਿੱਤੀ ਗਈ ਸੀ।  

ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਕੋਟਕਪੂਰਾ ਸਦਰ ਪੁਲਿਸ ਵੱਲੋਂ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗੌਰਤਲਬ ਹੈ ਕੇ ਕੋਟਕਪੂਰਾ ਦੇ ਪਿੰਡ ਔਲਖ ਦੇ ਗੁਰਇਕਬਾਲ ਸਿੰਘ ਨਾਮਕ 28 ਸਾਲ ਦੇ ਲੜਕੇ ਦਾ ਆਪਣੇ ਹੀ ਪਿੰਡ ਦੀ ਕੁੜੀ ਨਾਲ ਪਿਆਰ ਪੈ ਗਿਆ ਸੀ, ਜਿਨ੍ਹਾਂ ਵੱਲੋਂ ਕਰੀਬ ਚਾਰ ਮਹੀਨੇ ਪਹਿਲਾਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਗਿਆ ਸੀ।  

ਹਾਲਾਂਕਿ ਥੋੜੇ ਦਿਨਾਂ ਬਾਅਦ ਉਹ ਵਾਪਿਸ ਪਿੰਡ ਆ ਗਏ ਸਨ ਪਰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਇਸ ਲਈ ਉਹ ਲੜਕੀ ਨੂੰ ਵਾਪਿਸ ਆਪਣੇ ਘਰ ਲੈ ਗਏ ਪਰ ਬਾਅਦ 'ਚ ਵੀ ਲੜਕਾ ਲੜਕੀ ਨੂੰ ਮਿਲਣ ਜਾਂਦਾ ਰਹਿੰਦਾ ਸੀ।

ਚਸ਼ਮਦੀਦਾਂ ਦੇ ਮੁਤਾਬਕ ਇੱਕ ਰਾਤ ਪਹਿਲਾਂ ਲੜਕਾ ਲੜਕੀ ਨੂੰ ਮਿਲਣ ਉਸ ਦੇ ਘਰ ਗਿਆ ਪਰ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਉਸ ਨੂੰ ਰੱਸੀ ਨਾਲ ਬੰਨ੍ਹ ਲਿਆ ਗਿਆ ਅਤੇ ਬਹੁਤ ਜਿਆਦਾ ਕੁੱਟਮਾਰ ਕੀਤੀ ਜਿਸ ਨਾਲ ਲੜਕੇ ਦੀ ਉੱਥੇ ਹੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ 'ਚ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਾਣਕਰੀ ਦਿੰਦੇ ਹੋਏ ਡੀਐਸਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਔਲਖ 'ਚ ਬੀਤੇ ਦਿਨ ਗੁਰਇਕਬਾਲ ਸਿੰਘ ਨਾਮਕ ਯੁਵਕ ਦੇ ਕ਼ਤਲ ਮਾਮਲੇ 'ਚ 302 ਧਾਰਾ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਚ ਲੜਕੀ ਦੇ ਪਿਤਾ, ਲੜਕੀ ਦਾ ਭਰਾ, ਲੜਕੀ ਦੀ ਭੂਆ ਅਤੇ ਇੱਕ ਹੋਰ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਸੀ। ਇਸ ਦੌਰਾਨ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : PRTC Bus Missing Update: ਬਿਆਸ ਵਿੱਚ ਰੁੜ ਰਹੀ PRTC ਬੱਸ ਬਾਰੇ ਮਨਾਲੀ ਪੁਲਿਸ ਨੇ ਦਿੱਤਾ ਸਪਸ਼ਟੀਕਰਨ

(Punjabi news apart from Punjab's Faridkot's Kotkapura Crime News, stay tuned to Zee PHH)

Trending news