Punjab Flood News: ਫਿਰੋਜ਼ਪੁਰ 'ਚ ਹਰੀਕੇ ਬੈਰਾਜ ਤੋਂ ਛੱਡਿਆ ਗਿਆ 2,75,980 ਕਿਊਸਿਕ ਪਾਣੀ, ਪਾਣੀ ਦੀ ਚਪੇਟ 'ਚ 30 ਤੋਂ 35 ਪਿੰਡ
Advertisement
Article Detail0/zeephh/zeephh1831667

Punjab Flood News: ਫਿਰੋਜ਼ਪੁਰ 'ਚ ਹਰੀਕੇ ਬੈਰਾਜ ਤੋਂ ਛੱਡਿਆ ਗਿਆ 2,75,980 ਕਿਊਸਿਕ ਪਾਣੀ, ਪਾਣੀ ਦੀ ਚਪੇਟ 'ਚ 30 ਤੋਂ 35 ਪਿੰਡ

Punjab's Ferozepur Flood News: ਇਸ ਦੌਰਾਨ ਲੋਕਾਂ ਕੋਲ ਖਾਣ ਲਈ ਰਾਸ਼ਨ ਨਹੀਂ ਹੈ, ਪਸ਼ੂਆਂ ਲਈ ਚਾਰਾ ਨਹੀਂ ਹੈ। 

Punjab Flood News: ਫਿਰੋਜ਼ਪੁਰ 'ਚ ਹਰੀਕੇ ਬੈਰਾਜ ਤੋਂ ਛੱਡਿਆ ਗਿਆ 2,75,980 ਕਿਊਸਿਕ ਪਾਣੀ, ਪਾਣੀ ਦੀ ਚਪੇਟ 'ਚ 30 ਤੋਂ 35 ਪਿੰਡ

Punjab's Ferozepur Flood News: ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸਤਲੁਜ ਦਰਿਆ ਦੇ ਹੜ੍ਹ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਯਾਨੀ ਸ਼ਨੀਵਾਰ ਨੂੰ ਹਰੀਕੇ ਬੈਰਾਜ ਤੋਂ 2,75,980 ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਕਾਰਨ ਫਿਰੋਜ਼ਪੁਰ ਦੇ 30 ਤੋਂ 35 ਪਿੰਡ ਬੈਰਾਜ ਦੀ ਲਪੇਟ 'ਚ ਆ ਗਏ ਹਨ। 

ਇਸ ਦੌਰਾਨ ਨਿਕਾਸੀ ਲਈ NDRF, BSF ਅਤੇ ਫੌਜ ਦੀ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕਈ ਪਿੰਡਾਂ 'ਚ ਲੋਕਾਂ ਵੱਲੋਂ ਘਰਾਂ ਦੀ ਛੱਤ 'ਤੇ ਆਪਣਾ ਸਮਾਨ ਰੱਖਿਆ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਣ ਲਈ ਕਿਹਾ ਗਿਆ ਹੈ।

ਇਸੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਘਰੋਂ ਬਾਹਰ ਨਾ ਆਉਣ। ਇਸ ਦੌਰਾਨ ਲੋਕਾਂ ਕੋਲ ਖਾਣ ਲਈ ਰਾਸ਼ਨ ਨਹੀਂ ਹੈ, ਪਸ਼ੂਆਂ ਲਈ ਚਾਰਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੀਐਸਐਫ ਦੀਆਂ ਕਿਸ਼ਤੀਆਂ ਲਗਾਤਾਰ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ। ਲੋਕ ਕਹਿ ਰਹੇ ਹਨ ਕਿ ਸਾਨੂੰ ਬਾਹਰ ਕੱਢ ਕੇ ਇੱਥੇ ਬਿਠਾਇਆ ਜਾਂਦਾ ਹੈ, ਅਸੀਂ ਕਿੱਥੇ ਜਾਈਏ? 

ਉਨ੍ਹਾਂ ਕਿਹਾ ਕਿ ਅਸੀਂ ਇੱਥੇ ਆ ਕੇ ਬੈਠ ਗਏ ਹਾਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਅਜਿਹੀ ਥਾਂ ਨਹੀਂ ਦਿੱਤੀ ਗਈ, ਜਿੱਥੇ ਅਸੀਂ ਆਪਣੇ ਬੱਚਿਆਂ ਨਾਲ ਜਾ ਸਕੀਏ। ਇੱਥੇ ਬੈਠ ਕੇ ਅਸੀਂ ਕੀ ਕਰਾਂਗੇ, ਸਾਡੇ ਕੋਲ ਖਾਣ ਨੂੰ ਕੁਝ ਨਹੀਂ ਹੈ? 

ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਫਿਰੋਜ਼ਪੁਰ ਵਿੱਚ ਮੀਂਹ ਪੈਣ ਦੇ ਆਸਾਰ ਹਨ ਅਤੇ ਜ਼ਿਲ੍ਹੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਦੱਸ ਦਈਏ ਕਿ ਫਿਰੋਜ਼ਪੁਰ ਤੋਂ ਇਲਾਵਾ ਪੰਜਾਬ ਵਿੱਚ ਕਈ ਥਾਵਾਂ 'ਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਫਿਰੋਜ਼ਪੁਰ ਤੋਂ ਇਲਾਵਾ ਪੰਜਾਬ ਵਿੱਚ ਕਈ ਥਾਵਾਂ 'ਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।  ਕਈ ਥਾਵਾਂ 'ਤੇ ਹਾਲਾਤ ਕਾਬੂ ਹੇਠ ਹਨ ਪਰ ਕਈ ਥਾਵਾਂ 'ਤੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ।    

ਇਹ ਵੀ ਪੜ੍ਹੋ: Kapurthala News: ਗੋਇੰਦਵਾਲ ਸਾਹਿਬ ਪੁਲ ਤੋਂ ਦੋ ਸਕੇ ਭਰਾਵਾਂ ਨੇ ਦਰਿਆ ਬਿਆਸ ਚ ਮਾਰੀ ਛਾਲ, ਭਾਲ ਜਾਰੀ 

ਇਹ ਵੀ ਪੜ੍ਹੋ: Lawrence Bishnoi news: ਮੋਗਾ ਅਦਾਲਤ ਵੱਲੋਂ ਲਾਰੈਂਸ ਬਿਸ਼ਨੋਈ 'ਤੇ ਦੋਸ਼ ਆਇਦ, 25 ਸਤੰਬਰ ਨੂੰ ਹੋਵੇਗੀ ਅਗਲੀ ਪੇਸ਼ੀ

(For more news apart from Punjab's Ferozepur Flood News, stay tuned to Zee PHH)

Trending news