Punjab Link Roads: ਪੰਜਾਬ ਸਰਕਾਰ ਲਿੰਕ ਸੜਕਾਂ ਦੀ ਮੁਰੰਮਤ ਲਈ ਨਬਾਰਡ ਤੋਂ ਕਰਜ਼ਾ ਲੈਣ ਦੀ ਤਿਆਰੀ 'ਚ ਹੈ। ਤਕਰੀਬਨ 2022 ਤੋ 8105 ਲਿੰਕ ਸੜਕਾ ਦੀ ਮੁਰੰਮਤ ਬਾਕੀ ਹੈ।
Trending Photos
Punjab Link Roads/ਰੋਹਿਤ ਬਾਂਸਲ: ਪੰਜਾਬ ਸਰਕਾਰ ਲਿੰਕ ਸੜਕਾਂ ਦੀ ਮੁਰੰਮਤ ਲਈ ਨਬਾਰਡ ਤੋਂ ਕਰਜ਼ਾ ਲੈਣ ਦੀ ਤਿਆਰੀ ਵਿੱਚ ਹਨ। ਪੰਜਾਬ ਸਰਕਾਰ ਨੇ 1800 ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ਵਿੱਢੀ ਸੀ। ਕੇਂਦਰ ਸਰਕਾਰ ਵੱਲੋਂ ਫੰਡ ਰੋਕੇ ਜਾਣ ਕਾਰਨ ਬਣੀ ਸਥਿਤੀ ਲੋਕ ਸਭਾ ਚੋਣਾਂ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਦਾ ਮੁੱਦਾ ਉੱਠਿਆ ਸੀ।
ਪੰਜਾਬ ਮੰਡੀ ਬੋਰਡ ਵੱਲੋਂ 14 ਜੂਨ ਨੂੰ ਨਵੀਂ ਤਜਵੀਜ ਤਿਆਰ ਕੀਤੀ ਹੈ ਜਿਸਨੂੰ ਪ੍ਰਵਾਨਗੀ ਲਈ ਮੁੱਖ ਮੰਤਰੀ ਕੋਲ ਭੇਜ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਪਿਛਲੇ ਸਾਲ 3 ਜੁਲਾਈ ਨੂੰ ਨਬਾਰਡ ਤੋ ਕਰੀਬ 200 ਕਰੋੜ ਰੁਪਏ ਦਾ ਕਰਜ਼ਾ ਲੈਣ ਨੂੰ ਹਰੀ ਝੰਡੀ ਦਿੱਤੀ ਸੀ। ਪੰਜਾਬ ਵਿੱਚ ਇਸ ਵਕਤ 30,237 ਲਿੰਕ ਸੜਕਾਂ ਹਨ ਜਿਨਾਂ ਦੀ 64,878 ਕਿਲੋਮੀਟਰ ਲੰਬਾਈ ਬਣਦੀ ਹੈ ਅਤੇ ਤਕਰੀਬਨ 2022 ਤੋਂ 8105 ਲਿੰਕ ਸੜਕਾਂ ਦੀ ਮੁਰੰਮਤ ਬਾਕੀ ਹੈ।
ਇਹ ਵੀ ਪੜ੍ਹੋ: Patiala Accident News: ਕਾਰ ਅਤੇ ਕੈਂਟਰ ਦੇ ਵਿਚਕਾਰ ਹੋਈ ਟੱਕਰ, ਦੋ ਨੌਜਵਾਨਾਂ ਦੀ ਮੌਤ
ਇਸ ਦੇ ਨਾਲ ਇਹਨਾ ਸੜਕਾਂ ਦੀ ਮੁਰੰਮਤ ਲਈ 2892 ਕਰੋੜ ਦੇ ਫੰਡਾ ਦੀ ਲੋੜ ਹੈ ਇਸੇ ਦੇ ਨਾਲ ਕੇਂਦਰ ਸਰਕਾਰ ਨੇ ਮਾਰਕੀਟ ਫੀਸ ਤਿੰਨ ਫੀਸਦੀ ਤੋਂ ਘਟਾ ਤੇ ਦੋ ਫੀਸਦੀ ਕਰ ਦਿੱਤੀ ਹੈ ਜਿਸ ਕਰਕੇ ਮੰਡੀ ਬੋਰਡ ਦੀ ਵਿੱਤੀ ਹਾਲਤ ਕਾਫ਼ੀ ਖਸਤਾ ਹੋ ਗਈ ਹੈ।
ਇਹ ਵੀ ਪੜ੍ਹੋ: Ludhiana Drug News: ਨਸ਼ੇੜੀਆਂ ਖਿਲਾਫ਼ ਚੁੱਕੀ ਗਈ ਸੀ ਆਵਾਜ਼, ਹੁਣ ਪੁਲਿਸ ਨੇ ਕੀਤੀ ਵੱਡੀ ਕਾਰਵਾਈ