Kapurthala News: ਬਿਆਸ ਦਰਿਆ 'ਚੋਂ ਮਿਲੀ ਇੱਕ ਅਣਪਛਾਤੀ ਲਾਸ਼, ਇਲਾਕੇ ਵਿੱਚ ਫੈਲੀ ਸਨਸਨੀ
Advertisement
Article Detail0/zeephh/zeephh1873731

Kapurthala News: ਬਿਆਸ ਦਰਿਆ 'ਚੋਂ ਮਿਲੀ ਇੱਕ ਅਣਪਛਾਤੀ ਲਾਸ਼, ਇਲਾਕੇ ਵਿੱਚ ਫੈਲੀ ਸਨਸਨੀ

Kapurthala News: ਪੁਲਿਸ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਅਣਪਛਾਤੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਨਸਨੀ ਫੈਲ ਗਈ ਹੈ ਅਤੇ ਲੋਕਾਂ ਵਿੱਚ ਸਹਿਣ ਦਾ ਮਾਹੌਲ ਵੀ ਪੈਦਾ ਹੋ ਗਿਆ ਹੈ।

 

Kapurthala News: ਬਿਆਸ ਦਰਿਆ 'ਚੋਂ ਮਿਲੀ ਇੱਕ ਅਣਪਛਾਤੀ ਲਾਸ਼, ਇਲਾਕੇ ਵਿੱਚ ਫੈਲੀ ਸਨਸਨੀ

Kapurthala News: ਜਲੰਧਰ ਦੇ ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ ਪੁਲਿਸ ਲਾਪਤਾ ਵੱਡੇ ਭਰਾ ਮਾਨਵਜੀਤ ਦੀ ਲਾਸ਼ ਮਿਲਣ ਦੀ ਪੁਸ਼ਟੀ ਨਹੀਂ ਕਰ ਰਹੀ। ਬਿਆਸ ਦਰਿਆ 'ਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪਿੰਡ ਰਾਮਪੁਰ ਗੋਰਾ 'ਚ ਇੱਕ ਅਣਪਛਾਤੀ ਲਾਸ਼ ਮਿਲੀ ਹੈ। 

ਪੁਲਿਸ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਇਸ ਅਣਪਛਾਤੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸਨਸਨੀ ਫੈਲ ਗਈ ਹੈ ਅਤੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਵੀ ਪੈਦਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੋਇੰਦਵਾਲ ਪੁਲ ਤੋਂ ਬਿਆਸ ਦਰਿਆ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਜਲੰਧਰ ਦੇ ਢਿੱਲੋਂ ਭਰਾਵਾਂ ਦੇ ਮਾਮਲੇ 'ਚ ਇਸੇ ਪਿੰਡ ਤੋਂ ਕੁਝ ਦੂਰੀ 'ਤੇ ਛੋਟੇ ਭਰਾ ਜਸ਼ਨਬੀਰ ਦੀ ਲਾਸ਼ ਬਰਾਮਦ ਹੋਈ ਸੀ। 

ਇਹ ਵੀ ਪੜ੍ਹੋ: Punjab News: SDM 'ਤੇ ਲੱਗੇ ਲੋਕਾਂ ਨੂੰ ਖੱਜਲ ਕਰਨ ਦੇ ਇਲਜ਼ਾਮ, ਕੁੜੀ ਨੇ ਬਣਾ ਲਈ ਵੀਡੀਓ, ਫਿਰ SDM ਨੇ ਵੀ ਦਿੱਤਾ ਜਵਾਬ

ਇਸ ਦੇ ਨੇੜ੍ਹਲੇ ਪਿੰਡ ਮੰਡ ਚੌਧਰੀਵਾਲ ਵਿੱਚੋਂ ਛੋਟੇ ਭਰਾ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਬਰਾਮਦ ਹੋਈ ਸੀ ਪਰ ਵੱਡੇ ਭਰਾ ਮਾਨਵਜੀਤ ਸਿੰਘ ਢਿੱਲੋਂ ਅਜੇ ਵੀ ਲਾਪਤਾ ਹੈ ਜਿਸਦੀ ਭਾਲ ਜੋਰਾਂ ਨਾਲ ਜਾਰੀ ਹੈ। ਇਸ ਲਾਸ਼ ਦੇ ਮਿਲਣ ਮਗਰੋਂ ਸਥਾਨਕ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਪਰ ਪੁਲਿਸ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਲਾਸ਼ ਢਿੱਲੋਂ ਬ੍ਰਦਰਜ਼ ਦੀ ਹੈ ਜਾਂ ਕਿਸੇ ਹੋਰ ਵਿਅਕਤੀ ਦੀ, ਸਿਰਫ਼ ਇਹ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਲਾਸ਼ ਦੀ ਹਾਲਤ ਦੇਖ ਕੇ ਇਹ ਕੋਈ ਪੱਕੀ ਗੱਲ ਨਹੀਂ ਹੈ, ਇਹ ਕੋਈ ਪੁਰਾਣੀ ਲਾਸ਼ ਨਹੀਂ ਜਾਪਦੀ, ਸਗੋਂ ਚਾਰ-ਪੰਜ ਦਿਨ ਪਹਿਲਾਂ ਦੀ ਜਾਪਦੀ ਹੈ। 

ਹਾਲਾਂਕਿ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਇਸ ਲਾਸ਼ ਨੂੰ ਪਹਿਚਾਨਣ ਦੇ ਲਈ ਉਹ ਇਲਾਕੇ ਵਿੱਚ ਹਰ ਜਗ੍ਹਾ ਉੱਤੇ ਇਸ਼ਤਿਹਾਰ ਛਪਵਾਉਣਗੇ ਅਤੇ ਉਨ੍ਹਾਂ ਪਰਿਵਾਰਾਂ ਦੇ ਨਾਲ ਸੰਪਰਕ ਕਰਨਗੇ ਜਿਨ੍ਹਾਂ ਪਰਿਵਾਰਾਂ ਦਾ ਕੋਈ ਵੀ ਮੈਂਬਰ ਬਿਆਸ ਦਰਿਆ ਵਿੱਚ ਆਏ ਹੜਾਂ ਦੇ ਦੌਰਾਨ ਪਾਣੀ ਦੀ ਚਪੇਟ ਵਿੱਚ ਆ ਗਿਆ ਸੀ ਜਾਂ ਲਾਪਤਾ ਹੋ ਗਿਆ ਸੀ।

ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਨੇ ਭਲਕੇ ਛੁੱਟੀ ਦਾ ਕੀਤਾ ਐਲਾਨ, ਜਾਣੋ ਕਿਉਂ  
 

Trending news