Ludhiana Firing News: ਲੁਧਿਆਣਾ 'ਚ ਸ਼ੇਰਆਮ ਗੁੰਡਾਗਰਦੀ! ਚਲਾਈਆਂ ਤਾੜ-ਤਾੜ ਗੋਲੀਆਂ ਤੇ ਭੰਨੇ ਸ਼ੀਸ਼ੇ
Advertisement
Article Detail0/zeephh/zeephh2144519

Ludhiana Firing News: ਲੁਧਿਆਣਾ 'ਚ ਸ਼ੇਰਆਮ ਗੁੰਡਾਗਰਦੀ! ਚਲਾਈਆਂ ਤਾੜ-ਤਾੜ ਗੋਲੀਆਂ ਤੇ ਭੰਨੇ ਸ਼ੀਸ਼ੇ

Ludhiana Firing News: ਲੁਧਿਆਣਾ ਵਿੱਚ ਥਾਣਾ ਦਰੇਸੀ ਦੇ ਐੱਸਐੱਚਓ ਹਰਪ੍ਰੀਤ ਸਿੰਘ ਮੌਕੇ ਨੇ ਜਾਂਚ ਕੀਤੀ।

 

Ludhiana Firing News: ਲੁਧਿਆਣਾ 'ਚ ਸ਼ੇਰਆਮ ਗੁੰਡਾਗਰਦੀ! ਚਲਾਈਆਂ ਤਾੜ-ਤਾੜ ਗੋਲੀਆਂ ਤੇ ਭੰਨੇ ਸ਼ੀਸ਼ੇ

Ludhiana Firing News/ਤਰਸੇਮ ਭਾਰਦਵਾਜ: ਪੁਰਾਣੀ ਰੰਜਿਸ਼ ਦੇ ਚਲਦੇ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿੱਚ ਇੱਕ ਧਾਰਮਿਕ ਸਥਾਨ ਨੇੜੇ ਕੁਝ ਬਦਮਾਸ਼ਾਂ ਵੱਲੋਂ ਇੱਕ ਕਾਰ ਉੱਪਰ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪ ਹੈ ਕਿ ਬਦਮਾਸ਼ ਮੁਕਲ ਨਾਮ ਦੇ ਵਿਅਕਤੀ ਨੂੰ ਉੱਪਰ ਹਮਲਾ ਕਰਨ ਆਏ ਸਨ। ਜਦ ਕਿ ਉਸ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਮੁਕਲ ਬੀਤੇ ਕਰੀਬ ਇੱਕ ਸਾਲ ਤੋਂ ਘਰੋਂ ਬਾਹਰ ਹੈ। ਇਸ ਘਟਨਾ ਦੌਰਾਨ ਫਾਇਰਿੰਗ ਹੋਣ ਦਾ ਵੀ ਆਰੋਪ ਹੈ। ਹਾਲਾਂਕਿ ਪੁਲਿਸ ਨੇ ਇਸਦੀ ਪੁਸ਼ਟੀ ਨਹੀਂ ਕੀਤੀ।

ਵੱਡੇ ਬੇਟੇ ਦਾ ਆਰੋਪ
ਇਸ ਮੌਕੇ ਗੱਡੀ ਦੀ ਮਾਲਕ ਮਹਿਲਾ ਅਤੇ ਉਸਦੇ ਵੱਡੇ ਬੇਟੇ ਨੇ ਆਰੋਪ ਲਗਾਇਆ ਕਿ ਕਰੀਬ 15 ਤੋਂ 20 ਬਦਮਾਸ਼ ਮੋਟਰਸਾਈਕਲਾਂ ਅਤੇ ਇੱਕ ਵਰਨਾ ਕਾਰ ਵਿੱਚ ਆਏ। ਜਿਨਾਂ ਨੇ ਉਹਨਾਂ ਦੀ ਗੱਡੀ ਉੱਪਰ ਹਮਲਾ ਕਰ ਦਿੱਤਾ, ਜਿਸ ਨੂੰ ਉਹਨਾਂ ਕੋਲੋਂ ਕੋਈ ਵਿਅਕਤੀ ਮੰਗ ਕੇ ਲੈ ਕੇ ਗਿਆ ਸੀ। ਪੀੜਿਤ ਪਰਿਵਾਰ ਨੇ ਆਰੋਪ ਲਗਾਇਆ ਕਿ ਆਰੋਪੀ ਉਹਨਾਂ ਦੇ ਬੇਟੇ ਮੁਕਲ ਨੂੰ ਨਿਸ਼ਾਨਾ ਬਣਾਉਣ ਆਏ ਸਨ। ਜਿਸ ਦਾ ਇੱਕ ਵਿਅਕਤੀ ਨਾਲ ਜੂਏ ਨੂੰ ਲੈ ਕੇ ਹੋਈ ਮਾਰਕੁੱਟ ਸਬੰਧੀ ਵਿਵਾਦ ਹੈ।

ਇਹ ਵੀ ਪੜ੍ਹੋ:  Drink and Drive Challan: ਡਰਿੰਕ ਐਂਡ ਡਰਾਈਵ ਦਾ ਚਲਾਨ ਕਰਦੀ ਪੁਲਿਸ ਨੂੰ ਸ਼ਰਾਬੀ ਨੇ ਪਾਇਆ ਵਕਤ, ਸੜਕ 'ਤੇ ਕੀਤਾ ਹੰਗਾਮਾ

ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਫਾਇਰਿੰਗ ਹੋਣ ਸਬੰਧੀ ਆਰੋਪਾਂ ਦੀ ਉਹਨਾਂ ਨੇ ਜਾਂਚ ਕਰਨ ਦੀ ਗੱਲ ਆਖੀ।

ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ 
ਬਦਮਾਸ਼ਾਂ ਨੇ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ। ਗੋਲੀਆਂ ਕਾਰ ਦੇ ਬੋਨਟ ਅਤੇ ਸ਼ੀਸ਼ੇ ਨੂੰ ਲੱਗੀਆਂ। ਗੋਲੀਬਾਰੀ 'ਚ ਕਿੰਨੇ ਲੋਕ ਜ਼ਖਮੀ ਹੋਏ ਹਨ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੂੰ ਇੱਕ ਗੈਂਗਸਟਰ ਦਾ ਮੋਬਾਈਲ ਫ਼ੋਨ ਮਿਲਿਆ ਹੈ।

ਪੁਲਿਸ ਨੂੰ ਗੋਲੀਆਂ ਦੇ 4 ਖੋਲ ਬਰਾਮਦ 
ਥਾਣਾ ਦਰੇਸੀ ਦੇ ਐਸਐਚਓ ਹਰਪ੍ਰੀਤ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ 4 ਖੋਲ ਬਰਾਮਦ ਕੀਤੇ ਹਨ। ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੇਫ਼ ਸਿਟੀ ਕੈਮਰਿਆਂ 'ਤੇ ਵੀ ਕੰਮ ਕਰ ਰਹੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ ਪਰ ਦੇਰ ਰਾਤ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਜ਼ਖਮੀ ਵਿਅਕਤੀ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਅਜਿਹੇ ਵਿਅਕਤੀ ਨੂੰ ਕਿਸੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ:   Punjab News: CM ਭਗਵੰਤ ਮਾਨ 2487 ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

 

Trending news