Punjab Municipal Corporation Elections 2023: 15 ਨਵੰਬਰ ਨੂੰ ਨਹੀਂ ਹੋਣਗੀਆਂ ਪੰਜਾਬ 'ਚ ਨਗਰ ਨਿਗਮ ਚੋਣਾਂ, ਜਾਣੋ ਕਾਰਨ
Advertisement
Article Detail0/zeephh/zeephh1942904

Punjab Municipal Corporation Elections 2023: 15 ਨਵੰਬਰ ਨੂੰ ਨਹੀਂ ਹੋਣਗੀਆਂ ਪੰਜਾਬ 'ਚ ਨਗਰ ਨਿਗਮ ਚੋਣਾਂ, ਜਾਣੋ ਕਾਰਨ

Punjab  Municipal Elections 2023: ਕਿਹਾ ਜਾ ਹੈ ਕਿ 21 ਨਵੰਬਰ ਨੂੰ ਕੰਮ ਪੂਰਾ ਹੋ ਜਾਵੇਗਾ, ਪਹਿਲਾਂ ਚੋਣਾਂ 15 ਨਵੰਬਰ ਤੱਕ ਹੋਣੀਆਂ ਸਨ, ਅਗਲੇ ਸਾਲ ਦੇ ਸ਼ੁਰੂ ਵਿੱਚ ਚੋਣਾਂ ਹੋ ਸਕਦੀਆਂ ਹਨ।

 

Punjab Municipal Corporation Elections 2023: 15 ਨਵੰਬਰ ਨੂੰ ਨਹੀਂ ਹੋਣਗੀਆਂ ਪੰਜਾਬ 'ਚ ਨਗਰ ਨਿਗਮ ਚੋਣਾਂ, ਜਾਣੋ ਕਾਰਨ

Punjab  Municipal Elections 2023: ਪੰਜਾਬ ਵਿੱਚ ਨਗਰ ਨਿਗਮ ਦੀਆਂ ਚੋਣਾਂ 15 ਨਵੰਬਰ ਤੱਕ ਨਹੀਂ ਹੋਣਗੀਆਂ। ਦੱਸ ਦਈਏ ਕਿ ਲੋਕਲ ਬਾਡੀਜ਼ ਵਿਭਾਗ ਨੇ ਵਾਰਡਬੰਦੀ ਦਾ ਕੰਮ ਪੂਰਾ ਨਾ ਹੋਣ ਕਾਰਨ ਸਮਾਂ ਵਧਾ ਦਿੱਤਾ ਹੈ। ਇਸ ਦੈ ਨਾਲ ਹੀ ਕਿਹਾ ਕਿ ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਉਹ 7 ਨਵੰਬਰ ਤੱਕ ਜਮ੍ਹਾ ਕਰਵਾ ਸਕਦਾ ਹੈ।

17 ਨਵੰਬਰ ਨੂੰ ਜੇ ਕੋਈ ਵਾਪਿਸ ਇਤਰਾਜ਼  ਲੈਣਾ ਚਾਹੁੰਦਾ ਹੈ ਤਾਂ ਵਾਪਸ ਲੈ ਸਕਦੇ ਹਨ। ਕਿਹਾ ਜਾ ਹੈ ਕਿ 21 ਨਵੰਬਰ ਨੂੰ ਕੰਮ ਪੂਰਾ ਹੋ ਜਾਵੇਗਾ, ਪਹਿਲਾਂ ਚੋਣਾਂ 15 ਨਵੰਬਰ ਤੱਕ ਹੋਣੀਆਂ ਸਨ, ਅਗਲੇ ਸਾਲ ਦੇ ਸ਼ੁਰੂ ਵਿੱਚ ਚੋਣਾਂ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ:  Mohali Child Accident News: ਕਾਰ ਚਾਲਕ ਨੇ 4 ਸਾਲ ਦੇ ਮਾਸੂਮ ਬੱਚੇ ਨੂੰ ਮਾਰੀ ਟੱਕਰ, ਬੱਚੇ ਦੀ ਮੌਤ, ਵੇਖੋ CCTV 

ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦਾ ਬਿਗਲ ਜਲਦ ਵੱਜਣ ਵਾਲਾ ਸੀ ਪਰ ਹਾਲ ਹੀ ਵਿੱਚ ਆਈ ਖ਼ਬਰ ਨੇ ਚੋਣਾਂ ਦੀ ਤਾਰੀਕ ਅੱਗੇ ਵਧਾ ਦਿੱਤੀ ਹੈ। ਪੰਜਾਬ ਵਿੱਚ ਪੰਜ ਮਿਉਂਸਪਲ ਬਾਡੀਜ਼ ਦੀਆਂ ਚੋਣਾਂ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਹੋਣੀਆਂ ਸਨ। ਇਹ ਜਾਣਕਾਰੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਸੀ।

ਪੰਜ ਨਗਰ ਨਿਗਮ
ਦੱਸ ਦਈਏ ਕਿ ਇਹ ਪੰਜ ਨਗਰ ਨਿਗਮ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਫਗਵਾੜਾ ਹਨ। 

ਇਹ ਵੀ ਪੜ੍ਹੋ: Ludhiana News: ਲੁਧਿਆਣਾ ਦੇ ਨਾਮੀ ਰੈਸਟੋਰੈਂਟ ਦੇ ਮਾਲਕ ਤੋਂ ਵਿਦੇਸ਼ੀ ਨੰਬਰ ਰਾਹੀਂ ਮੰਗੀ ਫਰੌਤੀ! ਪੁਲਿਸ ਨੇ ਕੀਤਾ ਮਾਮਲਾ ਦਰਜ

ਪੰਜਾਬ ਦੀਆਂ 39 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵੀ 1 ਤੋਂ 15 ਨਵੰਬਰ ਦਰਮਿਆਨ ਹੋਣੀਆਂ ਸਨ ਪਰ ਹੁਣ ਇਸ ਦੀ ਤਾਰੀਕ ਅੱਗ ਵੱਧਾ ਦਿੱਤੀ ਹੈ। ਇਸ ਦੇ ਲਈ ਅਗਸਤ 'ਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਦੀਵਾਲੀ ਦਾ ਤਿਉਹਾਰ 12 ਨਵੰਬਰ ਨੂੰ ਹੈ, ਇਸ ਲਈ ਨਵੰਬਰ ਦੇ ਪਹਿਲੇ ਹਫ਼ਤੇ ਚੋਣਾਂ ਹੋਣ ਦੀ ਸੰਭਾਵਨਾ ਜ਼ਿਆਦਾ ਸੀ। ਪੰਜਾਬ ਸਰਕਾਰ ਨੇ ਸੂਬੇ ਦੇ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਸੀ।

ਦੱਸ ਦੇਈਏ ਕਿ ਪੰਜਾਬ ਦੀਆਂ 34 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦਾ ਕਾਰਜਕਾਲ ਦਸੰਬਰ 2022 ਤੋਂ ਫਰਵਰੀ 2023 ਦਰਮਿਆਨ ਖ਼ਤਮ ਹੋ ਗਿਆ ਹੈ ਪਰ ਨਗਰ ਨਿਗਮ ਚੋਣਾਂ ਦੀ ਤਰੀਕ ਚੋਣ ਕਮਿਸ਼ਨ ਦੇ ਅੰਤਿਮ ਫੈਸਲੇ ਤੋਂ ਬਾਅਦ ਹੀ ਤੈਅ ਹੋਵੇਗੀ। ਇਸੇ ਤਰੀਕ ਨੂੰ ਚੋਣਾਂ ਹੋਣਗੀਆਂ। ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਫਗਵਾੜਾ ਜ਼ਿਲ੍ਹਿਆਂ ਵਿੱਚ ਜਨਵਰੀ 2023 ਤੋਂ ਲੋਕਲ ਬਾਡੀ ਚੋਣਾਂ ਲਟਕ ਰਹੀਆਂ ਹਨ। ਇਸ ਦੇ ਨਾਲ ਹੀ ਫਗਵਾੜਾ ਨੂੰ ਨਗਰ ਨਿਗਮ ਬਣਨ ਤੋਂ ਬਾਅਦ ਹੁਣ ਤੱਕ ਚੋਣਾਂ ਨਹੀਂ ਕਰਵਾਈਆਂ ਗਈਆਂ। ਇਸ ਦਾ ਮਤਲਬ ਹੈ ਕਿ ਹੁਣ ਪੰਜਾਬ ਵਿੱਚ ਇੱਕ ਵਾਰ ਫਿਰ ਸਿਆਸੀ ਤਾਪਮਾਨ ਵਧਣ ਵਾਲਾ ਹੈ।

 

Trending news