ਅਕਸਰ ਪੁਲਿਸ ਮੁਲਾਜ਼ਮਾਂ ਦੀ ਸਖ਼ਤੀ ਤਾਂ ਤੁਸੀਂ ਦੇਖ ਹੀ ਲਈ ਹੋਣੀ ਹੈ ਅਤੇ ਨਰਮੀ ਵੀ ਪਰ ਹੁਣ ਪੁਲਿਸ ਵਾਲੇ ਨੇ ਬਹੁਤ ਹੀ ਤਰੀਫ਼ਯੋਗ ਕੰਮ ਕੀਤਾ ਹੈ ਜਿਸ ਦੀ ਹਰ ਕੋਈ ਚਰਚਾ ਕਰ ਰਿਹਾ ਹੈ। ਇਸ ਦੌਰਾਨ ਪੰਜਾਬ ਪੁਲਿਸ ਦਾ ਮੁਲਾਜ਼ਮ ਗਰੀਬ ਪਰਿਵਾਰ ਦਾ ਮਸੀਹਾ ਬਣ ਕੇ ਅੱਗੇ ਆਇਆ ਹੈ।
Trending Photos
ਅੰਮ੍ਰਿਤਸਰ: ਗਰੀਬ ਪਰਿਵਾਰ ਦਾ ਮਸੀਹਾ ਬਣਿਆ ਪੰਜਾਬ ਪੁਲਿਸ ਦਾ ਮੁਲਾਜ਼ਮ ASI ਦਲਜੀਤ ਸਿੰਘ ਨੂੰ ਡੀ.ਜੀ.ਪੀ.ਪੰਜਾਬ ਪੁਲਿਸ ਗੌਰਵ ਯਾਦਵ ਵੱਲੋਂ ਪੁਲਿਸ ਹੈਡ ਕੁਆਟਰ ਚੰਡੀਗੜ੍ਹ ਵਿਖੇ commendation (ਤਾਰੀਫ਼) ਡਿਸਕ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਦੱਸ ਦੇਈਏ ਕਿ ਅੰਮ੍ਰਿਤਸਰ ਦੇ ਰੋਹਿਤ ਪੁੱਤਰ ਰਾਜੂ ਵਾਸੀ ਵੇਰਕਾ ਜਿਸਦੀ 15 ਨਵੰਬਰ 2022 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਚਾਨਕ ਬੀਮਾਰ ਹੋਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲਾਸ਼ ਸ਼ਨਾਖਤ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਰੱਖੀ ਗਈ ਸੀ।
ਇਸ ਦੌਰਾਨ ਪਿਤਾ ਰਾਜੂ ਨੇ ਇਸਦੀ ਪਹਿਚਾਣ ਕੀਤੀ ਤੇ ਕਿਹਾ ਕਿ ਉਹ ਅਪਣੇ ਬੱਚੇ ਦੇ ਸਸਕਾਰ ਕਰਨ ਦੀ ਅਸਮਰੱਥਾ ਪ੍ਰਗਟ ਕੀਤੀ ਸੀ ਤੇ ਘਰ ਦੇ ਆਰਥਿਕ ਹਾਲਾਤਾਂ ਦਾ ਜ਼ਿਕਰ ਕੀਤਾ। ਇਸਦੇ ਇਨ੍ਹਾਂ ਹਾਲਾਤਾਂ ਨੂੰ ਸਮਝਦੇ ਹੋਏ ਏ ਐੱਸ ਆਈ ਦਲਜੀਤ ਸਿੰਘ ਮਸੀਹਾ ਬਣ ਕੇ ਅੱਗੇ ਆਏ। ਦਰਅਸਲ ਪੰਜਾਬ ਪੁਲਿਸ ਦਾ ਮੁਲਾਜ਼ਮ ASI ਦਲਜੀਤ ਸਿੰਘ
ਚੌਂਕੀ ਗਲਿਆਰਾ ਅੰਮ੍ਰਿਤਸਰ ਵਿਖੇ ਤਾਇਨਾਤ ਹੈ। ਪਿਤਾ ਨੂੰ ਦਲਜੀਤ ਸਿੰਘ ਨੇ ਮੋਢੇ ਉੱਪਰ ਹੱਥ ਰੱਖ ਕੇ ਕਿਹਾ ਸੀ ਕਿ ਕੋਈ ਗੱਲ ਨਹੀਂ ਇਸ ਮੁਸ਼ਕਿਲ ਦਾ ਵੀ ਹੱਲ ਕਰ ਲੈਂਦੇ ਹਾਂ।
ਇਹ ਵੀ ਪੜ੍ਹੋ: ਐਡਵੋਕੇਟ ਧਾਮੀ ਨੇ 'ਦਾਸਤਾਨ-ਏ-ਸਰਹਿੰਦ' ਫਿਲਮ ਦੇ ਰਿਲੀਜ਼ 'ਤੇ ਰੋਕ ਲਗਾਉਣ ਦੀ ਕੀਤੀ ਮੰਗ
ਉਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਉਸਦੇ ਬੇਟੇ ਦੇ ਸਸਕਾਰ ਮੌਕੇ 'ਤੇ ਜੋ ਵੀ ਖ਼ਰਚਾ ਹੋਏਗਾ ਉਹ ਸਾਰਾ ਏ ਐੱਸ ਆਈ ਦਲਜੀਤ ਸਿੰਘ ਨੇ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਅੱਗੇ ਵੀ ਕੋਈ ਵੀ ਕੰਮ ਹੋਏਗਾ ਏ ਐੱਸ ਆਈ ਦਲਜੀਤ ਸਿੰਘ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਵਾਅਦਾ ਵੀ ਕੀਤਾ। ਇਸ ਦੌਰਾਨ ਉਸ ਪੁਲਿਸ ਮੁਲਾਜ਼ਮ ਨੇ ਪਰਿਵਾਰ ਨੂੰ ਆਪਣੀ ਕਿਰਤ ਕਮਾਈ 'ਚੋਂ ਮਾਲੀ ਸਹਾਇਤਾ ਦਿੱਤੀ ਅਤੇ ਪਰਵਾਸੀ ਪਰਿਵਾਰ ਕੋਲ ਸਸਕਾਰ ਦੇ ਲਈ ਪੈਸੇ ਨਹੀਂ ਸਨ ਤੇ ਖੁਦ ਮੁਲਾਜ਼ਮ ਨੇ ਹੱਥੀ ਸਸਕਾਰ ਕੀਤਾ।
(ਪਰਮਵੀਰ ਔਲਖ ਦੀ ਰਿਪੋਰਟ)