ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ ਵੀਰਵਾਰ ਨੂੰ ਵੀ 5ਵੀਂ ਤੇ 8ਵੀਂ ਦੀ ਡੇਟਸ਼ੀਟ 'ਚ ਤਬਦੀਲੀ ਕੀਤੀ ਗਈ ਸੀ।
Trending Photos
Punjab's PSEB class 12 board exam revised date sheet 2023: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 2023 ਦੀਆਂ ਬੋਰਡ ਪ੍ਰੀਖਿਆਵਾਂ ਲਈ 12ਵੀਂ ਜਮਾਤ ਦੇ ਇਮਤਿਹਾਨ ਦੀਆਂ ਤਰੀਕਾਂ 'ਚ ਬਦਲਾਅ ਕੀਤਾ ਗਿਆ ਹੈ। PSEB ਜਮਾਤ 12ਵੀਂ ਦੀ ਸੋਧੀ ਹੋਈ ਡੇਟ ਸ਼ੀਟ ਦੇ ਮੁਤਾਬਕ, ਜੋ ਪ੍ਰੀਖਿਆ 6 ਮਾਰਚ ਨੂੰ ਹੋਣੀ ਸੀ, ਉਹ ਹੁਣ 21 ਅਪ੍ਰੈਲ ਨੂੰ ਹੋਵੇਗੀ।
ਇਸ ਦੌਰਾਨ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ PSEB ਸੀਨੀਅਰ ਸੈਕੰਡਰੀ ਪ੍ਰੀਖਿਆ 2023 ਦੀ ਸੋਧੀ ਹੋਈ ਡੇਟਸ਼ੀਟ ਨੂੰ ਡਾਊਨਲੋਡ ਕਰ ਸਕਦੇ ਹਨ। ਤੁਹਾਡੀ ਸਹੂਲਤਾ ਲਈ ਅਸੀਂ ਸੋਧੀ ਹੋਈ PSEB class 12 board exam date sheet 2023 ਇੱਥੇ ਹੀ ਥੱਲੇ ਦਿੱਤੀ ਹੋਈ ਹੈ।
ਦੱਸ ਦਈਏ ਕਿ ਇਹ ਫੈਸਲਾ ਹੋਲਾ ਮਹੱਲਾ 2023 ਦੇ ਮੱਦੇਨਜ਼ਰ ਲਿਆ ਗਿਆ ਹੈ। ਸੰਗੀਤ (ਤਬਲਾ) ਅਤੇ ਈ-ਬਿਜ਼ਨਸ ਪ੍ਰੀਖਿਆ ਵਰਗੇ NSFQ ਵਿਸ਼ਿਆਂ ਦੀ ਪ੍ਰੀਖਿਆ ਲਈ ਸਥਾਨ ਨੂੰ ਵੀ ਬਦਲ ਦਿੱਤਾ ਗਿਆ ਹੈ। ਇਸ ਦੌਰਾਨ ਪ੍ਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ ਪਰ ਕੰਪਿਊਟਰ ਸਾਇੰਸ ਤੇ NSQF ਦੇ ਵਿਸ਼ੇ ਸਰੀਰਕ ਸਿੱਖਿਆ ਤੇ ਖੇਡਾਂ ਦਾ ਸਮਾਂ 2 ਘੰਟੇ ਦਾ ਹੀ ਹੋਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ ਵੀਰਵਾਰ ਨੂੰ ਵੀ 5ਵੀਂ ਤੇ 8ਵੀਂ ਦੀ ਡੇਟਸ਼ੀਟ 'ਚ ਤਬਦੀਲੀ ਕੀਤੀ ਗਈ ਸੀ। ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ 5.15 ਵਜੇ ਤੱਕ ਕਰ ਦਿੱਤਾ ਗਿਆ ਸੀ।
ਵਿਦਿਆਰਥੀਆਂ ਨੂੰ ਨਿਰਧਾਰਿਤ ਸਮੇਂ 'ਤੇ ਪ੍ਰੀਖਿਆ ਕੇਂਦਰ 'ਤੇ ਹਾਜ਼ਰ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ OMR ਸ਼ੀਟ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਹਾਲਾਂਕਿ, ਹੋਰ ਅੱਪਡੇਟ ਲਈ, ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਜਾਣਕਾਰੀ ਹਾਸਿਲ ਕਰ ਸਕਦੇ ਹਨ।
ਇਹ ਵੀ ਪੜ੍ਹੋ: ਪੁਲਿਸ ਸਟੇਸ਼ਨਾਂ ਦੇ ਗੁਦਾਮਾਂ 'ਚੋਂ ਮੋਟਰ ਸਾਇਕਲਾਂ ਦੇ ਟਾਇਰ ਅਤੇ ਹੋਰ ਸਪੇਅਰ ਪਾਰਟ ਗਾਇਬ!