ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ।ਉਹਨਾਂ ਕਿਹਾ ਕਿ ਉਹਨਾਂ ਦੇ ਵਿਧਾਨ ਸਭਾ ਹਲਕਾ ਕੋਟਕਪੁਰਾ ਵਿਚ ਜੇਕਰ ਕੋਈ ਕਿਸਾਨ ਪਰਾਲੀ ਨਹੀਂ ਸਾੜੇਗਾ ਤਾਂ ਉਸਨੂੰ 1 ਲੱਖ ਰੁਪਈਆ ਦਿੱਤਾ ਜਾਵੇਗਾ।
Trending Photos
ਚੰਡੀਗੜ: ਪੰਜਾਬ ਵਿਧਾਨ ਸਭਾ ਸਪੀਕਰ ਅਤੇ ਹਲਕਾ ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਹੈ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨ ਨੂੰ 1 ਲੱਖ ਰੁਪਈਆ ਦਿੱਤਾ ਜਾਵੇਗਾ। ਉਹਨਾਂ ਆਖਿਆ ਕਿ ਜੇਕਰ ਉਹਨਾਂ ਦੇ ਹਲਕਾ ਕੋਟਕਪੁਰਾ ਵਿਚ ਕਿਸੇ ਵੀ ਪਿੰਡ ਵਿਚ ਉਹਨਾਂ ਦੀ ਪੰਚਾਇਤ ਇਹ ਪ੍ਰਮਾਣਿਤ ਕਰਦੀ ਹੈ ਕਿਸਾਨ ਨੇ ਪਰਾਲੀ ਨਹੀਂ ਸਾੜੀ ਤਾਂ ਅਖਤਿਆਰੀ ਗ੍ਰਾਂਟ ਵਿਚੋਂ 1 ਲੱਖ ਰੁਪਏ ਦਿੱਤਾ ਜਾਵੇਗਾ।
ਪੰਜਾਬ ਵਿਚ ਲਗਾਤਾਰ ਸੜ ਰਹੀ ਹੈ ਪਰਾਲੀ
ਸਰਕਾਰੀ ਸਖ਼ਤੀ ਦੇ ਬਾਵਜੂਦ ਵੀ ਪੰਜਾਬ ਵਿਚ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਰ ਰੋਜ਼ ਪਰਾਲੀ ਸਾੜਨ ਦੇ ਕਈ ਕੇਸ ਰਿਕਾਰਡ ਹੋਏ। 22 ਅਕਤੂਬਰ ਤੱਕ 3,696 ਤੋਂ ਜ਼ਿਆਦਾ ਪਰਾਲੀ ਸਾੜਨ ਦੇ ਮਾਮਲੇ ਰਿਕਾਰਡ ਕੀਤੇ ਗਏ। ਇਹਨਾਂ ਵਿਚੋਂ ਸਭ ਤੋਂ ਜ਼ਿਆਦਾ ਮਾਮਲੇ ਪੰਜਾਬ ਦੇ ਮਾਝਾ ਖੇਤਰ ਨਾਲ ਸਬੰਧਿਤ ਹਨ। ਤਰਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਇਹਨਾਂ ਵਿਚੋਂ ਪ੍ਰਮੁੱਖ ਹਨ।
ਪੰਜਾਬ ਰਿਮੋਟ ਸੈਸਿੰਗ ਦੇ ਅੰਕੜਿਆਂ ਅਨੁਸਾਰ ਤਰਤਾਰਨ ਵਿਚ ਪਰਾਲੀ ਸਾੜਨ ਦੇ 1000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਸੂਬੇ ਵਿਚ ਪਰਾਲੀ ਸਾੜਨ ਦੇ ਇਹ ਅੰਕੜੇ ਸਭ ਤੋਂ ਜ਼ਿਆਦਾ ਹਨ। ਇਸਦੇ ਨਾਲ ਹੀ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚ ਵੀ ਪਰਾਲੀ ਸਾੜਨ ਦੇ ਕਾਫ਼ੀ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਖੇਤਰਾਂ ਵਿਚ ਵੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਜਿਹਨਾਂ ਵਿਚ ਪਟਿਆਲਾ 246, ਕਪੂਰਥਲਾ 214, ਫ਼ਿਰੋਜ਼ਪੁਰ 187, ਜਲੰਧਰ 169, ਲੁਧਿਆਣਾ 131 ਅੰਕੜੇ ਦਰਜ ਕੀਤੇ ਗਏ।
ਪ੍ਰਦੂਸ਼ਣ ਵਿਚ ਚਿੰਤਾਜਨਕ ਵਾਧਾ
ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਪੱਧਰ ਦੀ ਜੇ ਗੱਲ ਕੀਤੀ ਜਾਵੇ ਤਾਂ ਅਕਤੂਬਰ ਅਤੇ ਨਵੰਬਰ ਵਿਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਦਿੱਲੀ ਪ੍ਰਦੂਸ਼ਣ ਦਾ ਕਾਰਨ ਹਰਿਆਣਾ ਅਤੇ ਪੰਜਾਬ ਵਿਚ ਪਰਾਲੀ ਸਾੜਨ ਕਾਰਨ ਹੋਣ ਵਾਲਾ ਧੂੰਆਂ ਦੱਸਿਆ ਜਾ ਰਿਹਾ ਹੈ। ਦੀਵਾਲੀ ਮੌਕੇ ਜਦੋਂ ਪਟਾਕੇ ਚੱਲਦੇ ਹਨ ਤਾਂ ਇਸ ਪ੍ਰਦੂਸ਼ਣ ਦਾ ਪੱਧਰ ਹੋਰ ਵੀ ਵਧ ਜਾਂਦਾ ਹੈ।
WATCH LIVE TV