Punjab Weather Update: ਪੰਜਾਬ 'ਚ ਅੱਜ ਬੱਦਲ ਛਾਏ ਹੋਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ 11 ਵਜੇ ਤੱਕ 40 ਸ਼ਹਿਰਾਂ 'ਚ ਮੀਂਹ ਦਾ ਅਲਰਟ ਹੈ ਔਸਤ ਤਾਪਮਾਨ 'ਚ 2.2 ਡਿਗਰੀ ਦਾ ਵਾਧਾ, ਤੇਜ਼ ਹਵਾਵਾਂ ਚੱਲਣਗੀਆਂ।
Trending Photos
Punjab Weather Update: ਪੰਜਾਬ ਵਿੱਚ ਮਾਨਸੂਨ ਨੇ ਮੁੜ ਦਸਤਕ ਦੇ ਦਿੱਤੀ ਹੈ ਅਤੇ ਇਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਦਰਅਸਲ ਹਾਲ ਹੀ ਵਿੱਚ ਪੰਜਾਬ ਦੇ ਵੱਖ ਵੱਖ ਥਾਵਾਂ ਉੱਤੇ ਮੀਂਹ ਕਰਕੇ ਪਾਣੀ ਭਰ ਗਿਆ ਹੈ। ਇਸ ਦੌਰਾਨ ਅੱਜ ਪੰਜਾਬ ਵਿੱਚ ਸਵੇਰ ਵੇਲੇ ਹੀ ਬੱਦਲ ਛਾਏ ਹੋਏ ਹਨ। ਪੰਜਾਬ 'ਚ ਅੱਜ ਵੀਰਵਾਰ ਨੂੰ ਕੁਝ ਥਾਵਾਂ 'ਤੇ ਭਾਰੀ ਮੀਂਹ ਪਵੇਗਾ।
ਯੈਲੋ ਅਲਰਟ ਵੀ ਜਾਰੀ
ਇਸ ਸਬੰਧੀ ਮੌਸਮ ਵਿਭਾਗ (Punjab Weather Update) ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਹ ਅਲਰਟ ਕਿਸੇ ਇੱਕ ਜ਼ਿਲ੍ਹੇ ਲਈ ਨਹੀਂ ਹੈ। ਤਾਪਮਾਨ 'ਚ ਵੀ ਜ਼ਿਆਦਾ ਬਦਲਾਅ ਨਹੀਂ ਹੈ। ਇਹ ਔਸਤ ਤਾਪਮਾਨ ਨਾਲੋਂ 2.2 ਡਿਗਰੀ ਵੱਧ ਦਰਜ ਕੀਤਾ ਗਿਆ ਹੈ। ਇਸ ਦੌਰਾਨ ਅੱਜ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ।
ਇਹ ਵੀ ਪੜ੍ਹੋ: Independence Day 2024: ਦੇਸ਼ ਮਨਾ ਰਿਹਾ 78ਵੇਂ ਸੁਤੰਤਰਤਾ ਦਿਵਸ! ਪੰਜਾਬ CM ਭਗਵੰਤ ਮਾਨ ਸਮੇਤ ਕਈ ਲੀਡਰਾਂ ਨੇ ਕੀਤਾ ਟਵੀਟ
ਜਾਣੋ ਪੰਜਾਬ ਦੇ ਵੱਖ- ਵੱਖ ਜ਼ਿਲ੍ਹਿਆਂ ਦਾ ਹਾਲ
ਇਸ ਦੌਰਾਨ ਬਠਿੰਡਾ ਵਿੱਚ ਸਭ ਤੋਂ ਵੱਧ 37.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ (Punjab Weather Update) ਨੇ ਸਵੇਰੇ 11 ਵਜੇ ਤੱਕ ਤਹਿਸੀਲ ਪੱਧਰ 'ਤੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮਾਲੇਰਕੋਟਲਾ, ਪਟਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ, ਫਤਹਿਗੜ੍ਹ ਸਾਹਿਬ, ਅਮਲੋਹ, ਖੰਨਾ, ਪਾਇਲ, ਬਲਾਚੌਰ, ਨਵਾਂਸ਼ਹਿਰ, ਗੜ੍ਹਸ਼ੰਕਰ, ਨੰਗਲ, ਡੇਰਾ ਬਾਬਾ ਨਾਨਕ, ਗੁਰਦਾਸਪੁਰ, ਪਠਾਨਕੋਟ, ਧਾਰ ਵਿੱਚ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ। ਇਸ ਦੌਰਾਨ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ।
ਇਹ ਵੀ ਪੜ੍ਹੋ: Independence Day 2024 Live Updates: ਦੇਸ਼ ਵਿੱਚ 78ਵੇਂ ਸੁਤੰਤਰਤਾ ਦਿਵਸ ਦਾ ਜਸ਼ਨ; PM ਮੋਦੀ 11ਵੀਂ ਵਾਰ ਲਾਲ ਕਿਲੇ ਤੋਂ ਕਰਨਗੇ ਸੰਬੋਧਨ
ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ
ਇਸ ਤਰ੍ਹਾਂ ਮੌਸਮ ਵਿਭਾਗ ਨੇ ਕਿਹਾ ਹੈ ਕਿ (Punjab Weather Update) ਬੁਢਲਾਡਾ, ਲਹਿਰਾ, ਸੁਨਾਮ, ਸੰਗਰੂਰ, ਮੂਨਕ, ਪੱਤਣ, ਸਮਾਣਾ, ਪਟਿਆਲਾ, ਅਮਲੋਹ, ਮੋਹਾਲੀ, ਬੱਸੀ ਪਠਾਣਾ, ਖਰੜ, ਖਮਾਣੋਂ, ਚਮਕੌਰ ਸਾਹਿਬ, ਰੂਪਨਗਰ, ਹੁਸ਼ਿਆਰਪੁਰ, ਬਾਬਾ ਬਕਾਲਾ, ਅੰਮ੍ਰਿਤਸਰ 2, ਅੰਮ੍ਰਿਤਸਰ 1, ਬਟਾਲਾ, ਅਜਨਾਲਾ , ਦਸੂਹਾ , ਮੁਕੇਰੀਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।