ਦਿੱਲੀ ਤੋਂ ਸਰਟੀਫਿਕੇਟ ਤਸਦੀਕ ਕਰਾਉਣ ਆਈ ਮਹਿਲਾ ਦੀ ਪਿੰਡ ਦੇ ਨੰਬਰਦਾਰ ਵਲੋਂ ਕੁੱਟਮਾਰ
Advertisement
Article Detail0/zeephh/zeephh2637638

ਦਿੱਲੀ ਤੋਂ ਸਰਟੀਫਿਕੇਟ ਤਸਦੀਕ ਕਰਾਉਣ ਆਈ ਮਹਿਲਾ ਦੀ ਪਿੰਡ ਦੇ ਨੰਬਰਦਾਰ ਵਲੋਂ ਕੁੱਟਮਾਰ

Ropar News:  ਮਹਿਲਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਮਾਤਾ ਜੀ ਇਸ ਪਿੰਡ ਦੇ ਵਸਨੀਕ ਹਨ, ਜਦੋਂ ਅੱਜ ਉਹ ਇੱਕ ਸਰਟੀਫਿਕੇਟ ਤਸਦੀਕ ਕਰਾਉਣ ਲਈ ਉਹ ਪਿੰਡ ਕੋਟਲਾ ਨਿਹੰਗ ਦੇ ਨੰਬਰਦਾਰ ਜੱਗੀ ਕੋਲ ਪੁੱਜੀਆਂ ਤਾਂ ਨੰਬਰਦਾਰ ਨੇ ਫਾਰਮ ਖ਼ਾਲੀ ਦੇਖ ਕੇ ਕਿਹਾ ਕਿ ਪਹਿਲਾਂ ਇਸ ਨੂੰ ਭਰੋ ਬਾਅਦ ਵਿਚ ਉਹ ਦਸਤਖ਼ਤ ਕਰੇਗਾ।

ਦਿੱਲੀ ਤੋਂ ਸਰਟੀਫਿਕੇਟ ਤਸਦੀਕ ਕਰਾਉਣ ਆਈ ਮਹਿਲਾ ਦੀ ਪਿੰਡ ਦੇ ਨੰਬਰਦਾਰ ਵਲੋਂ ਕੁੱਟਮਾਰ

Ropar News(ਬਿਮਲ ਕੁਮਾਰ): ਰੂਪਨਗਰ ਨੇੜਲੇ ਇਤਿਹਾਸਿਕ ਪਿੰਡ ਕੋਟਲਾ ਨਿਹੰਗ ਖਾਂ ਵਿਖੇ ਇੱਕ ਮਾਮਲਾ ਸਾਹਮਣੇ ਆਇਆ ਕਿ ਦਿੱਲੀ ਤੋਂ ਆਈ ਇੱਕ ਮਹਿਲਾ ਨੇ ਪਿੰਡ ਦੇ ਇੱਕ ਨੰਬਰਦਾਰ ਤੇ ਉਸ ਨੂੰ ਰਾਡਾਂ ਅਤੇ ਡੰਡਿਆਂ ਨਾਲ ਕੁੱਟਣ ਦੇ ਦੋਸ਼ ਲਗਾ ਦਿੱਤਾ। ਸਿਟੀ ਪੁਲਿਸ ਰੂਪਨਗਰ ਨੇ ਲੰਬੜਦਾਰ ਅਤੇ ਉਸਦੇ ਸਾਥੀਆਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਮਹਿਲਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਮਾਤਾ ਜੀ ਇਸ ਪਿੰਡ ਦੇ ਵਸਨੀਕ ਹਨ, ਜਦੋਂ ਅੱਜ ਉਹ ਇੱਕ ਸਰਟੀਫਿਕੇਟ ਤਸਦੀਕ ਕਰਾਉਣ ਲਈ ਉਹ ਪਿੰਡ ਕੋਟਲਾ ਨਿਹੰਗ ਦੇ ਨੰਬਰਦਾਰ ਜੱਗੀ ਕੋਲ ਪੁੱਜੀਆਂ ਤਾਂ ਨੰਬਰਦਾਰ ਨੇ ਫਾਰਮ ਖ਼ਾਲੀ ਦੇਖ ਕੇ ਕਿਹਾ ਕਿ ਪਹਿਲਾਂ ਇਸ ਨੂੰ ਭਰੋ ਬਾਅਦ ਵਿਚ ਉਹ ਦਸਤਖ਼ਤ ਕਰੇਗਾ। ਪਰ ਫਾਰਮ ਭਰਨ ਤੋਂ ਬਾਅਦ ਨੰਬਰਦਾਰ ਨੇ ਦਸਤਖ਼ਤ ਕਰਨ ਤੋਂ ਆਨਾ ਕਰਨੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਉਹਨਾਂ ਨੂੰ ਇਹ ਕਹਿਣ ਲੱਗਾ ਕਿ ਉਹ ਉਹਨਾਂ ਨੂੰ ਜਾਣਦਾ ਨਹੀਂ, ਇੰਨੇ ’ਚ ਦੋਹਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ ਅਤੇ ਨੰਬਰਦਾਰ ਸਮੇਤ ਦੋ ਜਣਿਆਂ ਨੇ ਗੁੱਸੇ ਵਿੱਚ ਆ ਕੇ ਉਸ (ਹਰਪ੍ਰੀਤ ਕੌਰ) ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਪੀੜਤ ਹਰਪ੍ਰੀਤ ਕੌਰ ਨੇ ਰੋਂਦਿਆਂ ਆਪਣੀ ਹੱਡ ਬੀਤੀ ਦੱਸਦਿਆਂ ਕਿਹਾ ਕਿ ਉਹਨਾਂ ਦਾ ਪਰਿਵਾਰ ਦਿੱਲੀ ’ਚ ਇਕੱਲਾ ਹੀ ਸਿੱਖ ਪਰਿਵਾਰ ਉਸ ਇਲਾਕੇ ਚ ਰਹਿੰਦਾ ਹੈ ਜਿੱਥੇ ਹੋਰ ਕੋਈ ਵੀ ਸਿੱਖ ਪਰਿਵਾਰ ਨਹੀਂ ਰਹਿੰਦਾ ਪਰ ਅੱਜ ਤੱਕ ਉਹਨਾਂ ਨੂੰ ਉੱਥੇ ਕੋਈ ਵੀ ਸਮੱਸਿਆ ਨਹੀਂ ਆਈ ਪਰ ਅੱਜ ਉਹਨਾਂ ਨੂੰ ਆਪਣੇ ਪਿੰਡ ਆ ਕੇ ਆਪਣਿਆਂ ਨੇ ਹੀ ਬਦਸਲੂਕੀ ਕੀਤੀ ਹੈ। ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਮਹਿਲਾ ਹਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਨੰਬਰਦਾਰ ਜੱਗੀ ਅਤੇ ਹੋਰਨਾਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Trending news