Ropar News: ਰੂਪਨਗਰ ਪੁਲਿਸ ਨੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਅਖੌਤੀ ਸਾਧ ਦਾ ਪਰਦਾਫਾਸ਼ ਕੀਤਾ ਹੈ।
Trending Photos
Ropar News: ਰੂਪਨਗਰ ਪੁਲਿਸ ਦੇ ਸੀਨੀਅਰ ਕਪਤਾਨ ਗੁਲਨੀਤ ਸਿੰਘ ਖੁਰਾਣਾ ਆਈਪੀਐਸ ਨੇ ਭੋਲੇ-ਭਾਲੇ ਲੋਕਾਂ ਨੂੰ ਨੌਸਰਬਾਜ਼ਾਂ ਤੇ ਠੱਗਾਂ ਤੋਂ ਸੁਚੇਤ ਰਹਿਣ ਪ੍ਰੇਰਿਤ ਕੀਤਾ। ਪ੍ਰੈਸ ਵਾਰਤਾ ਰਾਹੀਂ ਗੁਲਨੀਤ ਖੁਰਾਣਾ ਨੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਜਾਣਕਾਰੀ ਦਿੱਤੀ।
ਮਿਤੀ 3 ਜੁਲਾਈ ਨੂੰ ਬਲਵੀਰ ਸਿੰਘ ਅਤੇ ਉਸਦੀ ਘਰਵਾਲੀ ਬਿਮਲਾ ਦੇਵੀ ਵਾਸੀ ਪਿੰਡ ਸਮੀਰੋਵਾਲ ਥਾਣਾ ਨੂਰਪੁਰਬੇਦੀ ਆਪਣੇ ਘਰ ਤੋਂ ਆਪਣੀ ਸਕੂਟਰੀ ਉਤੇ ਸਵਾਰ ਹੋ ਕੇ ਘਰੇਲੂ ਸਾਮਾਨ ਲੈਣ ਲਈ ਨੂਰਪੁਰਬੇਦੀ ਗਏ ਸੀ ਜਿੱਥੇ ਉਨ੍ਹਾਂ ਨੂੰ ਸਾਧੂ ਦੇ ਭੇਸ ਵਿੱਚ ਇੱਕ ਵਿਅਕਤੀ ਨੇ ਸ਼ਿਵ ਮੰਦਰ ਬਾਰੇ ਪੁੱਛਿਆ ਤੇ ਚਲਾ ਗਿਆ। ਫਿਰ ਬਾਜ਼ਾਰ ਵਿੱਚ ਉਨ੍ਹਾਂ ਨੂੰ ਇੱਕ ਮਰਦ ਤੇ ਇੱਕ ਔਰਤ ਮੋਟਰਸਾਈਕਲ ਉਤੇ ਮਿਲੇ ਜਿਨ੍ਹਾਂ ਨੇ ਉਸ ਸਾਧ ਵਾਲੇ ਵਿਅਕਤੀ ਨੂੰ ਬਹੁਤ ਸ਼ਕਤੀਵਾਲਾ ਬਾਬਾ ਦੱਸਿਆ ਅਤੇ ਕਿਹਾ ਕਿ ਇਹ ਘਰ ਵਿੱਚ ਬਰਕਤਾਂ ਪਾ ਦਿੰਦਾ ਹੈ।
ਇੰਨੇ ਚਿਰ ਵਿੱਚ ਉਹ ਸਾਧੂ ਵੀ ਉੱਥੇ ਆ ਗਿਆ ਤਾਂ ਮੋਟਰਸਾਈਕਲ ਸਵਾਰ ਮਰਦ ਦੇ ਨਾਲ ਵਾਲੀ ਔਰਤ ਨੇ ਆਪਣੇ ਗਹਿਣੇ ਉਤਾਰ ਕੇ ਬਾਬੇ ਨੂੰ ਦੇ ਦਿੱਤੇ ਅਤੇ ਕਿਹਾ ਕਿ ਇਹ ਦੁੱਗਣੇ ਕਰ ਦੇਣਗੇ ਤਾਂ ਬਲਵੀਰ ਸਿੰਘ ਦੀ ਘਰਵਾਲੀ ਬਿਮਲਾ ਦੇਵੀ ਨੇ ਵੀ ਆਪਣੀਆਂ ਪਹਿਨੀਆਂ ਹੋਈਆਂ 02 ਸੋਨੇ ਦੀਆਂ ਚੂੜੀਆਂ ਕੰਨਾਂ ਦੀਆਂ ਵਾਲੀਆਂ ਵਜ਼ਨ 02 ਤੋਲੇ ਲਾਹ ਕੇ ਅਖਬਾਰ ਵਿੱਚ ਲਪੇਟ ਕੇ ਬਾਬੇ ਨੂੰ ਫੜਾ ਦਿੱਤੀਆਂ।
ਬਾਬੇ ਨੇ ਇੱਕ ਰੁਮਾਲ ਵਿੱਚ ਕੁੱਝ ਲਪੇਟਿਆ ਹੋਇਆ ਸਮਾਨ ਬਿਮਲਾ ਦੇਵੀ ਨੂੰ ਦਿੱਤਾ ਅਤੇ ਕਿਹਾ ਕਿ ਇਸ ਨੂੰ ਘਰ ਜਾ ਕੇ ਖੋਲ੍ਹ ਲੈਣਾ ਇਸ ਵਿੱਚੋਂ ਤੁਹਾਨੂੰ ਦੁੱਗਣੇ ਗਹਿਣੇ ਮਿਲਣਗੇ। ਜਦੋਂ ਉਹਨਾਂ ਨੇ ਘਰ ਜਾ ਕੇ ਰੁਮਾਲ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਕੁੱਝ ਕਾਗਜ਼ ਦੇ ਟੁਕੜੇ ਸਨ।
ਇਸ ਸਬੰਧੀ ਇਤਲਾਹ ਮਿਲਣ ਉਤੇ ਮੁਕੱਦਮਾ ਨੰਬਰ 52 ਮਿਤੀ 05.07.2024 ਅ/ਧ 318(4),3(5) BNS ਥਾਣਾ ਨੂਰਪੁਰਬੇਦੀ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ। ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਰੂਪਨਗਰ ਅਤੇ ਉੱਪ ਕਪਤਾਨ ਪੁਲਿਸ ਅਨੰਦਪੁਰ ਸਾਹਿਬ ਦੀ ਨਿਗਰਾਨੀ ਹੇਠ ਸੀ.ਆਈ.ਏ. ਰੂਪਨਗਰ ਅਤੇ ਥਾਣਾ ਨੂਰਪੁਰਬੇਦੀ ਦੀਆਂ ਸਾਂਝੀਆ ਟੀਮਾਂ ਬਣਾਈਆਂ ਗਈਆਂ ਸਨ।
ਜਿਸ ਤਹਿਤ ਮੁਖਬਰੀ ਦੇ ਆਧਾਰ ਉਤੇ ਨਾਕਾਬੰਦੀ ਦੌਰਾਨ ਇੱਕ ਸਾਧ ਵਰਗੇ ਵਿਅਕਤੀ ਨੂੰ ਥਾਣਾ ਨੂਰਪੁਰਬੇਦੀ ਦੇ ਪਿੰਡ ਸੰਗਤਪੁਰਾ ਵਿਖੇ ਰੋਕ ਕੇ ਪੁੱਛ-ਗਿੱਛ ਕੀਤੀ ਗਈ ਜਿਸ ਦੀ ਪਛਾਣ ਗੁਲਾਮਾ ਪੁੱਤਰ ਖੋਖਾ ਵਾਸੀ ਝੁੰਗੀਆਂ ਨੇੜੇ ਜੰਡ ਪੀਰ ਮੁਰਾਦਪੁਰਾ ਮੁਹੱਲਾ ਤਰਨਤਾਰਨ ਵਜੋਂ ਹੋਈ।
ਪੁੱਛਗਿੱਛ ਦੌਰਾਨ ਉਸ ਨੇ ਉਕਤ ਵਾਰਦਾਤ ਨੂੰ ਅੰਜਾਮ ਦੇਣਾ ਕਬੂ ਲਕੀਤਾ ਹੈ। ਜਿਸ ਨੂੰ ਇਸ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਜੋ ਇਹ ਭੋਲੇ-ਭਾਲੇ ਲੋਕਾਂ ਨੂੰ ਗਹਿਣੇ ਡਬਲ ਕਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ। ਜਿਸ ਨੂੰ ਅੱਜ ਮਿਤੀ 14.07.2024 ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਤਫਤੀਸ਼ ਦੌਰਾਨ ਇਸ ਮੁਲਜ਼ਮ ਖਿਲਾਫ ਪਹਿਲਾਂ ਵੀ ਮੁਕੱਦਮਾ ਥਾਣਾ ਸਦਰ ਲੁਧਿਆਣਾ ਵਿੱਚ ਰਜਿਸਟਰ ਹੋਣ ਬਾਰੇ ਪਤਾ ਲੱਗਾ ਹੈ। ਇਸ ਦੇ 05 ਹੋਰ ਸਾਥੀ 1) ਸੇਖਰ, 2) ਦੋਧੀ, 3) ਕੋਮਲ, 4) ਰਣਾ ਅਤੇ 5) ਮਾਲੂ ਵਾਸੀ ਪਿੰਡ ਮੁਰਾਦਪੁਰ ਤਰਨਤਾਰਨ ਵੀ ਇਸ ਵਾਰਦਾਤ ਵਿੱਚ ਸ਼ਾਮਲ ਸਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਇਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਆਸ ਹੈ।
ਇਹ ਵੀ ਪੜ੍ਹੋ : Sunroof In Vehicle: ਚਲਦੀ ਗੱਡੀ ਦੀ ਸਨਰੂਫ ਤੋਂ ਬਾਹਰ ਨਿਕਲਣ ਵਾਲਿਆਂ ਦੀ ਹੁਣ ਖੈਰ ਨਹੀਂ!