ਰੁਤੂਰਾਜ ਗਾਇਕਵਾੜ ਨੇ ਰਚਿਆ ਇਤਿਹਾਸ, ਇੱਕ ਓਵਰ 'ਚ ਜੜੇ 7 ਛੱਕੇ
Advertisement
Article Detail0/zeephh/zeephh1461539

ਰੁਤੂਰਾਜ ਗਾਇਕਵਾੜ ਨੇ ਰਚਿਆ ਇਤਿਹਾਸ, ਇੱਕ ਓਵਰ 'ਚ ਜੜੇ 7 ਛੱਕੇ

ਗੌਰਤਲਬ ਹੈ ਕਿ ਇਹ ਰਿਕਾਰਡ ਨਰਿੰਦਰ ਮੋਦੀ ਸਟੇਡੀਅਮ ਵਿੱਚ ਬਣਾਇਆ ਗਿਆ ਹੈ।

 

ਰੁਤੂਰਾਜ ਗਾਇਕਵਾੜ ਨੇ ਰਚਿਆ ਇਤਿਹਾਸ, ਇੱਕ ਓਵਰ 'ਚ ਜੜੇ 7 ਛੱਕੇ

Ruturaj Gaikwad 7 sixes in Vijay Hazare Trophy 2022 news: 6 ਗੇਂਦਾਂ ਵਿੱਚ 6 ਛੱਕੇ ਅਸੀਂ ਸਾਰਿਆਂ ਨੇ ਦੇਖੇ ਹਨ ਅਤੇ ਇਤਿਹਾਸ ਗਵਾਹ ਹੈ 2007 T20 ਵਿਸ਼ਵ ਕੱਪ 'ਚ ਖੇਡੀ ਗਈ ਯੁਵਰਾਜ ਸਿੰਘ ਦੀ ਉਸ ਪਾਰੀ ਦਾ ਜਿਸ ਵਿੱਚ ਉਨ੍ਹਾਂ ਨੇ ਇੰਗਲੈਂਡ ਦੇ ਖ਼ਿਲਾਫ਼ 6 ਗੇਂਦਾਂ ਵਿੱਚ 6 ਛੱਕੇ ਜੜੇ ਸਨ। ਅਜਿਹਾ ਹੀ ਇਤਿਹਾਸ ਭਾਰਤੀ ਕ੍ਰਿਕਟਰ ਰੁਤੂਰਾਜ ਗਾਇਕਵਾੜ ਨੇ ਰਚਿਆ ਹੈ ਅਤੇ ਉਨ੍ਹਾਂ ਨੇ ਇੱਕ ਓਵਰ 'ਚ 6 ਨਹੀਂ ਸਗੋਂ 7 ਛੱਕੇ ਜੜੇ ਹਨ।  

ਇੱਕ ਓਵਰ 'ਚ 7 ਛੱਕੇ ਜੜ ਕੇ ਰੁਤੁਰਾਜ ਗਾਇਕਵਾੜ ਨੇ ਉਹ ਕਰ ਦਿਖਾਇਆ ਹੈ ਜੋ ਹੁਣ ਤੱਕ ਕੋਈ ਕ੍ਰਿਕਟਰ ਨਹੀਂ ਕਰ ਸਕਿਆ। ਮਹਾਰਾਸ਼ਟਰ ਦੇ ਓਪਨਰ ਰੁਤੁਰਾਜ ਗਾਇਕਵਾੜ ਨੇ ਵਿਜੇ ਹਜ਼ਾਰੇ ਟਰਾਫੀ 2022 (Vijay Hazare Trophy 2022) ਦੇ ਕਵਾਟਰ ਫਾਇਨਲ ਵਿੱਚ ਉੱਤਰ ਪ੍ਰਦੇਸ਼ ਦੇ ਖਿਲਾਫ ਇੱਕ ਓਵਰ ਵਿੱਚ ਲਗਾਤਾਰ 7 ਛੱਕੇ ਜੜੇ। 6 ਗੇਂਦਾਂ ਵਿੱਚ 6 ਛੱਕੇ ਅਤੇ ਇੱਕ ਨੋ ਬਾਲ 'ਤੇ ਵੀ ਛੱਕਾ।  

ਉਸ ਓਵਰ 'ਚ ਕੁਲ 43 ਰਨ ਬਣਾਏ ਗਏ। ਦੱਸਣਯੋਗ ਹੈ ਕਿ ਗੇਂਦਬਾਜ਼ ਦਾ ਨਾਮ ਸ਼ਿਵ ਸਿੰਘ ਹੈ ਅਤੇ ਇਹ ਕੀਰਤੀਮਾਨ ਪਾਰੀ ਦੇ 49ਵੇਂ ਓਵਰ 'ਚ ਰਚਿਆ ਗਿਆ। ਦੱਸਣਯੋਗ ਹੈ ਕਿ ਰੁਤੂਰਾਜ ਨੇ 159 ਗੇਂਦਾਂ ਵਿੱਚ 10 ਚੌਕੇ ਅਤੇ 16 ਛੱਕੇ ਜੜੇ ਅਤੇ ਕੁਲ 220 ਦੌੜਾਂ ਬਣਾ ਕੇ ਨਾਬਾਦ ਰਹੇ।  ਉਨ੍ਹਾਂ ਦੇ ਦੋਹਰੇ ਸ਼ਤਕ ਸਦਕਾ ਉਨ੍ਹਾਂ ਦੀ ਟੀਮ ਨੇ 50 ਓਵਰਾਂ ਵਿੱਚ 330 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। 

ਹੋਰ ਪੜ੍ਹੋ: CM ਭਗੰਵਤ ਮਾਨ ਨੇ ਆਪਣੀ ਪਤਨੀ ਨੂੰ ਖੂਬਸੂਰਤ ਅੰਦਾਜ਼ ‘ਚ ਦਿੱਤੀ ਜਨਮ ਦਿਨ ਦੀ ਵਧਾਈ

ਇਸ ਤੋਂ ਪਹਿਲਾਂ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਟੀ-20 ਵਰਲਡ ਕੱਪ 2007 ਵਿੱਚ ਇੰਗਲੈਂਡ ਦੇ ਸਟੂਅਰਟ ਬ੍ਰੌਡ ਦੇ ਖ਼ਿਲਾਫ਼ ਇੱਕ ਓਵਰ ਵਿੱਚ 6 ਛੱਕੇ ਜੜੇ ਸੀ ਅਤੇ ਉਹ 6 ਗੇਂਦਾਂ ਵਿੱਚ 6 ਛੱਕੇ ਜੜਨ ਵਾਲੇ ਪਹਿਲੇ ਭਾਰਤੀ ਬਣੇ ਸਨ। ਹੁਣ ਰੁਤੂਰਾਜ ਨੇ ਇੱਕ ਓਵਰ ਵਿੱਚ 7 ਛੱਕੇ ਜੜ ਕੇ ਇਤਿਹਾਸ ਰਚ ਦਿੱਤਾ ਹੈ। 

ਦੱਸ ਦਈਏ ਕਿ ਮੈਚ ਵਿੱਚ ਟਾਸ ਜਿੱਤ ਕੇ ਉੱਤਰ ਪ੍ਰਦੇਸ਼ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਇਹ ਫ਼ੈਸਲਾ ਉਨ੍ਹਾਂ ਦੀ ਸੋਚ ਤੋਂ ਉਲਟ ਸਾਬਿਤ ਹੋਇਆ। 

ਹੋਰ ਪੜ੍ਹੋ: India Lockdown: 2 ਦਸੰਬਰ ਨੂੰ 'ਇੰਡੀਆ ਲਾਕਡਾਊਨ'

(Apart from news of Ruturaj Gaikwad 7 sixes in Vijay Hazare Trophy 2022, stay tuned to Zee PHH for more updates)

Trending news