Amritsar News: ਇਸ ਮੌਕੇ ਉਨ੍ਹਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ, ਪ੍ਰੋਫੈਸਰ ਐਸਪੀ ਸਿੰਘ ਬਘੇਲ ਅੱਜ ਅੰਮ੍ਰਿਤਸਰ ਵਿੱਚ ਸਮਾਗਮ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਅੰਮ੍ਰਿਤਸਰ ਫੇਰੀ ਤੇ ਪੁੱਜੇ ਹਨ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਕੇਂਦਰੀ ਮੰਤਰੀ ਨੂੰ ਕੀਤਾ ਗਿਆ ਸਨਮਾਨਿਤ
Trending Photos
Amritsar News/ਭਰਤ ਸ਼ਰਮਾ: ਅੰਮ੍ਰਿਤਸਰ ਕੇਂਦਰੀ ਰਾਜ ਮੰਤਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਅਤੇ ਪੰਚਾਇਤੀ ਰਾਜ ਮੰਤਰੀ ਪ੍ਰੋ. ਐਸ ਪੀ ਸਿੰਘ ਬਘੇਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ। ਇਸ ਮੌਕੇ ਉਨ੍ਹਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ। ਪ੍ਰੋਫੈਸਰ ਐਸਪੀ ਸਿੰਘ ਬਘੇਲ ਅੱਜ ਅੰਮ੍ਰਿਤਸਰ ਵਿੱਚ ਸਮਾਗਮ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਅੰਮ੍ਰਿਤਸਰ ਫੇਰੀ ਤੇ ਪੁੱਜੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸ ਪੀ ਸਿੰਘ ਬਘੇਲ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਅੱਜ ਗੁਰੂ ਘਰ ਵਿੱਚ ਆ ਕੇ ਮੱਥਾ ਟੇਕਣ ਦਾ ਮੌਕਾ ਮਿਲਿਆ ਹੈ।
ਉਹਨਾਂ ਕਿਹਾ ਕਿ ਜਲਿਆਂ ਵਾਲੇ ਬਾਗ ਜਿੱਥੇ ਅੰਗਰੇਜ਼ਾਂ ਨੇ ਮਾਸੂਮ ਨੇ ਇੱਥੇ ਲੋਕਾਂ ਤੇ ਅੱਤਿਆਚਾਰ ਕੀਤਾ ਸੀ ਉਹਨਾਂ ਲੋਕਾਂ ਨੂੰ ਵੀ ਸ਼ਰਧਾਂਜਲੀ ਭੇਂਟ ਕਰਨ ਲਈ ਜਾਵਾਂਗੇ। ਉਨ੍ਹਾਂ ਕਿਹਾ ਕਿ ਆਈ ਆਈ ਐਮ ਵਿੱਚ 10 ਸੂਬਿਆਂ ਦਾ ਪੰਚਾਇਤੀ ਰਾਜ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਇੱਥੇ ਪੁੱਜਾ ਹਾਂ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਝੂਠੇ ਸਪਨੇ ਦਿਖਾ ਕੇ ਪੰਜਾਬ ਦੇ ਲੋਕਾਂ ਕੋਲੋਂ ਸੱਤਾ ਹਾਸਿਲ ਕੀਤੀ। ਉਹਨਾਂ ਕਿਹਾ ਕਿ ਅਸੀਂ ਅੰਮ੍ਰਿਤਸਰ ਆਈਏ ਤੇ ਜੱਲਿਆਂ ਵਾਲੇ ਬਾਗ ਨਾ ਜਾਈਏ ਜੇ ਅੰਮ੍ਰਿਤਸਰ ਆਈਏ ਤੇ ਵਾਘਾ ਬਾਰਡਰ ਨਾ ਜਾਈਏ। ਇਸ ਤਰ੍ਹਾਂ ਕਦੇ ਹੋ ਨਹੀਂ ਸਕਦਾ।
ਉਹਨਾਂ ਕਿਹਾ ਕਿ ਚੰਗੀ ਸਰਕਾਰ ਉਹ ਹੁੰਦੀ ਹੈ ਜੋ ਆਪਣੇ ਘੋਸ਼ਣਾ ਪੱਤਰ ਨੂੰ ਲਾਗੂ ਕਰੇ ਤੇ ਛੇ ਮਹੀਨਿਆਂ ਵਿੱਚ 30% ਕੰਮ ਕਰਕੇ ਦਿਖਾਵੇ ਜਿਹੜੀ ਸਰਕਾਰ ਤਿੰਨ ਸਾਲ ਵਿੱਚ ਵੀ ਆਪਣੇ ਮੈਨੀਫੈਸਟੋ ਉੱਤੇ ਪੂਰੀ ਖਰੀ ਨਾ ਉਤਰੇ ਉਹ ਸਰਕਾਰ ਕਦੇ ਕਾਮਯਾਬ ਨਹੀਂ ਹੋ ਸਕਦੀ। ਅੱਜ ਆਈਐਮ ਵਿੱਚ ਪੰਚਾਇਤੀ ਰਾਜ ਲੀਡਰਸ਼ਿਪ ਵਿੱਚ 10 ਰਾਜਿਆਂ ਦੇ ਲੋਕਾਂ ਨੂੰ ਇੱਥੇ ਬੁਲਾਇਆ ਗਿਆ ਹੈ। ਇਸ ਜ਼ਿਲ੍ਹਾ ਪੰਚਾਇਤ ਪਰਿਸ਼ਦ ਸਰਪੰਚ ਅਤੇ ਹੋਰ ਵੱਖ ਵੱਖ ਪੰਚਾਇਤੀ ਰਾਜ ਦੇ ਆਗੂਆਂ ਨੂੰ ਇਸ ਪ੍ਰੋਗਰਾਮ ਵਿੱਚ ਸੱਦਿਆ ਗਿਆ ਹੈ। ਉਹਨਾਂ ਨੂੰ ਕਈ ਦਿਨਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਕਿਸ ਤਰ੍ਹਾਂ ਬਜਟ ਨੂੰ ਪੂਰਾ ਕਰਨਾ ਚਾਹੀਦਾ ਹੈ।ਸਾਨੂੰ ਕਿਸ ਤਰ੍ਹਾਂ ਪੰਚਾਇਤ ਬਣਾਉਣੀ ਚਾਹੀਦੀ ਹਨ ਤੇ ਪੰਚਾਇਤ ਨੂੰ ਪਿੰਡਾਂ ਵਿੱਚ ਕੀ ਕੀ ਕੰਮ ਕਰਨੇ ਚਾਹੀਦੇ ਹਨ ਤੇ ਉਹਨਾਂ ਨੂੰ ਆਪਣਾ ਬਜਟ ਕਿਸ ਤਰ੍ਹਾਂ ਪਿੰਡਾਂ ਵਿੱਚ ਖਰਚ ਕਰਨਾ ਚਾਹੀਦਾ ਹੈ।
ਉਹਦੇ ਬਾਰੇ ਸਾਰੀ ਟ੍ਰੇਨਿੰਗ ਦਿੱਤੀ ਜਾਵੇਗੀ ਕਿਹਾ ਕਿ ਪੰਜਾਬ ਦੇ ਪਿੰਡਾਂ ਜਦੋਂ ਹੜ ਆਇਆ ਤੇ ਉਸਦੇ ਪੈਸੇ ਵੀ ਪੰਜਾਬ ਸਰਕਾਰ ਅਜੇ ਤੱਕ ਲੋਕਾਂ ਨੂੰ ਨਹੀਂ ਦੇ ਸਕੀ ਆਪਣੀ ਲਾਪਰਵਾਹੀ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਲਟਾ ਕੇਂਦਰ ਸਰਕਾਰ ਨੂੰ ਦੋਸ਼ ਮੜੇ ਜਾ ਰਹੇ ਹਨ ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਤੇ ਪੰਜਾਬ ਦੇ ਗੁਰੂਆਂ ਪੀਰਾਂ ਨੇ ਪੰਜਾਬ ਦੇ ਲੋਕਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਸੀ ਉਸ ਸੂਬੇ ਵਿੱਚ ਜੇਕਰ ਨਸ਼ੇ ਦੇ ਵਿੱਚ ਲੋਕ ਮਰ ਰਹੇ ਹੋਣ ਤੇ ਬਹੁਤ ਸ਼ਰਮਸਾਰ ਗੱਲ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਹਾਕੀ ਟੀਮ ਵੇਖਦੇ ਸੀ ਤੇ ਸੱਤ ਖਿਲਾੜੀ ਪੰਜਾਬ ਦੇ ਹੁੰਦੇ ਸਨ ਤੇ ਮਨ ਨੂੰ ਬੜਾ ਚੰਗਾ ਲੱਗਦਾ ਸੀ ਸੀਆਰਪੀਐਫ ਬੀਐਸਐਫ ਆਰਮੀ ਵਿੱਚ ਜਿੰਨੇ ਵੀ ਪੰਜਾਬੀ ਨੌਜਵਾਨ ਵੇਖੀਦੇ ਸੀ ਬੜੇ ਮਨ ਨੂੰ ਖੁਸ਼ੀ ਹੁੰਦੀ ਸੀ। ਉਹਨਾਂ ਕਿਹਾ ਕਿ ਨਸ਼ਾ ਪੜ੍ਹਾਈ ਨੂੰ ਹੀ ਰੋਕਦਾ ਹੈ ਤੇ ਸਿਹਤ ਨੂੰ ਵੀ ਖਰਾਬ ਕਰਦਾ ਹੈ।
ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕੀ ਇਹ ਨਸ਼ੇ ਨੂੰ ਰੋਕਿਆ ਜਾਵੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਸੰਸਕਾਰ ਚੰਗੇ ਦੇਣੇ ਚਾਹੀਦੇ ਹਨ ਤੇ ਨਸ਼ੇ ਤੋਂ ਦੂਰ ਰੱਖਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਨੂੰ ਰੋਕਣ ਦੇ ਲਈ ਸਰਕਾਰਾਂ ਵੀ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਦੇ ਵਿੱਚ ਐਨਜੀਓ ਵੀ ਆਪਣਾ ਸਹਿਯੋਗ ਦੇ ਰਹੀਆਂ ਹਨ ਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ੇ ਦੇ ਖਿਲਾਫ਼ ਲੜਾਈ ਲੜਨ ਪੰਜਾਬ ਦੇ ਵਿੱਚ ਕੈਂਸਰ ਬਹੁਤ ਹੋ ਰਿਹਾ ਹੈ। ਕਿਹਾ ਕਿ ਸਾਨੂੰ ਸੀਬੀਆਈ ਤੇ ਭਰੋਸਾ ਕਰਨਾ ਚਾਹੀਦਾ ਹੈ। ਸੀਬੀਆਈ ਪੂਰੀ ਲਗਨ ਦੇ ਨਾਲ ਆਪਣਾ ਕੰਮ ਕਰ ਰਹੀ ਹੈ। ਸਾਨੂੰ ਕਾਨੂੰਨ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਕਾਨੂੰਨ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦੇਵੇਗਾ। ਕੰਗਨਾ ਰਣੌਤ ਉੱਤੇ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਉਹਨਾਂ ਦੇ ਨਿੱਜੀ ਵਿਚਾਰ ਹਨ ਇਹ ਪਾਰਟੀ ਦੇ ਵਿਚਾਰ ਨਹੀਂ ਹਨ।
ਇਹ ਵੀ ਪੜ੍ਹੋ: Jind Accident: ਜੀਂਦ 'ਚ ਵਾਪਰਿਆ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੇ ਟਾਟਾ ਮੈਜਿਕ ਨੂੰ ਟਰੱਕ ਨੇ ਮਾਰੀ ਟੱਕਰ, 8 ਦੀ ਮੌਤ