Amritpal Singh Cremation : ਮੇਰੇ ਪਤੀ ਦੀ ਟੌਹਰ ਖ਼ਰਾਬ ਨਾ ਕਰ ਦਿਓ; ਸ਼ਹੀਦ ਅੰਮ੍ਰਿਤਪਾਲ ਦੀ ਪਤਨੀ ਦੇ ਵੈਣਾਂ ਨੇ ਚੀਰਿਆਂ ਹਰ ਕਿਸੇ ਦਾ ਦਿਲ
Advertisement
Article Detail0/zeephh/zeephh2162816

Amritpal Singh Cremation : ਮੇਰੇ ਪਤੀ ਦੀ ਟੌਹਰ ਖ਼ਰਾਬ ਨਾ ਕਰ ਦਿਓ; ਸ਼ਹੀਦ ਅੰਮ੍ਰਿਤਪਾਲ ਦੀ ਪਤਨੀ ਦੇ ਵੈਣਾਂ ਨੇ ਚੀਰਿਆਂ ਹਰ ਕਿਸੇ ਦਾ ਦਿਲ

Amritpal Singh Cremation: ਬੀਤੇ ਦਿਨ ਪੰਜਾਬ ਪੁਲਿਸ ਦੀ ਟੀਮ ਉਪਰ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਵੱਲੋਂ ਕੀਤੀ ਗਈ ਫਾਇਰਿੰਗ 'ਚ ਹੌਲਦਾਰ ਅੰਮ੍ਰਿਤਪਾਲ ਸਿੰਘ ਸ਼ਹੀਦ ਹੋ ਗਏ ਸਨ।

Amritpal Singh Cremation : ਮੇਰੇ ਪਤੀ ਦੀ ਟੌਹਰ ਖ਼ਰਾਬ ਨਾ ਕਰ ਦਿਓ; ਸ਼ਹੀਦ ਅੰਮ੍ਰਿਤਪਾਲ ਦੀ ਪਤਨੀ ਦੇ ਵੈਣਾਂ ਨੇ ਚੀਰਿਆਂ ਹਰ ਕਿਸੇ ਦਾ ਦਿਲ

Amritpal Singh Cremation :  ਬੀਤੇ ਦਿਨ ਹੁਸ਼ਿਆਰਪੁਰ ਦੇ ਮੁਕੇਰੀਆਂ ਦੀ ਨਜ਼ਦੀਕੀ ਪਿੰਡ ਮਨਸੂਰਪੁਰਾ ਵਿੱਚ ਛਾਪੇਮਾਰੀ ਗਈ ਪੰਜਾਬ ਪੁਲਿਸ ਦੀ ਟੀਮ ਉਪਰ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਵੱਲੋਂ ਕੀਤੀ ਗਈ ਫਾਇਰਿੰਗ 'ਚ ਹੌਲਦਾਰ ਅੰਮ੍ਰਿਤਪਾਲ ਸਿੰਘ ਸ਼ਹੀਦ ਹੋ ਗਏ ਸਨ। ਅੱਜ ਅੰਮ੍ਰਿਤਪਾਲ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਜੰਡੋਰ ਵਿਖੇ ਸਰਕਾਰੀ ਸਨਮਾਨਾਂ ਅਤੇ ਗਮਗੀਨ ਨਾਲ ਕੀਤਾ ਗਿਆ। ਅੰਤਿਮ ਰਸਮਾਂ ਵੇਲੇ ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਸੀ।

ਮ੍ਰਿਤਕ ਦੀ ਪਤਨੀ ਭੁੱਬਾਂ ਮਾਰ ਕੇ ਵੈਣ ਪਾ ਰਹੀ ਸੀ ਅਤੇ ਕਹਿ ਰਹੀ ਸੀ ਕਿ ਮੇਰੇ ਪਤੀ ਦੀ ਟੌਹਰ ਖ਼ਰਾਬ ਨਾ ਕਰ ਦਿਓ, ਉਸ ਦੇ ਇਹ ਬੋਲ ਹਰ ਕਿਸੇ ਦੇ ਦਿਲ ਨੂੰ ਚੀਰ ਰਹੇ ਸਨ। ਇਸ ਦੁੱਖ ਦੀ ਘੜੀ ਵਿੱਚ ਮੌਜੂਦ ਹਰ ਕੋਈ ਗੈਂਗਸਟਰਾਂ ਅਤੇ ਨਸ਼ਿਆਂ ਉਪਰ ਸ਼ਿਕੰਜਾ ਕੱਸਣ ਦੀ ਅਪੀਲ ਕਰ ਰਿਹਾ ਸੀ ਤਾਂ ਕਿ ਇਸ ਤਰ੍ਹਾਂ ਕਿਸੇ ਦਾ ਘਰ ਨਾ ਉਜੜੇ।

ਇਸ ਮੌਕੇ ਜਲੰਧਰ ਰੇਂਜ ਕਮਿਸ਼ਨਰ ਐਸ.ਭੂਪਤੀ, ਐਸ.ਐਸ.ਪੀ ਹੁਸ਼ਿਆਰਪੁਰ ਸੁਰਿੰਦਰ ਸਿੰਘ ਲਾਂਬਾ, ਏ.ਡੀ.ਸੀ ਰਾਹੁਲ ਚੱਬਾ, ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਅਤੇ ਡਾ. ਰਾਜ ਕੁਮਾਰ ਚੱਬੇਵਾਲ ਮੁੱਖ ਗੇਟ 'ਤੇ ਪੁੱਜੇ ਜਦਕਿ ਐੱਸ.ਐੱਸ.ਪੀ ਹੁਸ਼ਿਆਰਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਪੰਜਾਬ ਪੁਲਿਸ ਵੱਲੋਂ 1 ਕਰੋੜ ਰੁਪਏ ਦਿੱਤੇ ਜਾਣਗੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ।

ਹੁਸ਼ਿਆਰਪੁਰ ਦੇ ਮਨਸੂਰਪੁਰਾ ਵਿੱਚ ਸੀਆਈਏ ਸਟਾਫ ਦੇ ਹੌਲਦਾਰ ਅੰਮ੍ਰਿਤਪਾਲ ਸਿੰਘ ਨੂੰ ਗੋਲ਼ੀ ਮਾਰ ਕੇ ਫ਼ਰਾਰ ਹੋਏ ਗੈਂਗਸਟਰ ਸੁਖਵਿੰਦਰ ਸਿੰਘ ਰਾਣਾ ਮਾਨਸੂਰਪੁਰੀਆ ਨੂੰ ਹੁਸ਼ਿਆਰਪੁਰ ਪੁਲਿਸ ਨੇ ਲੋੜੀਂਦਾ ਮੁਲਜ਼ਮ ਐਲਾਨ ਕੇ ਉਸ ਉਪਰ 25 ਹਜ਼ਾਰ ਦਾ ਇਨਾਮ ਰੱਖਿਆ ਹੈ। ਸੂਹ ਦੇਣ ਵਾਲੇ ਦਾ ਨਾਮ ਗੁਪਤ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Jagraon News: ਵਿਆਹ ਤੋਂ ਇਨਕਾਰ, ਬੁਆਏਫ੍ਰੈਂਡ ਨੇ ਘਰ ਦੇ ਬਾਹਰ ਲਗਾਏ ਗਏ ਅਸ਼ਲੀਲ ਫਲੈਕਸ, ਫਿਰ ਹੋਇਆ ਅਜਿਹਾ...

ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਰਾਣਾ ਨੇ ਚਿੱਟਾ ਕੁੜਤਾ ਪਜ਼ਾਮਾ ਪਾਇਆ ਹੋਇਆ ਹੈ। ਉਸ ਦੀ ਹਲਕੀ ਦਾੜ੍ਹੀ ਹੈ ਅਤੇ ਉਹ ਗੱਗੜ ਪਿੰਡ ਦੇ ਨੇੜੇ ਜਾਂ ਹੋਰ ਨੇੜਲੇ ਪਿੰਡ ਵਿੱਚ ਮੌਜੂਦ ਹੋ ਸਕਦਾ ਹੈ। ਉਸ ਦੀ ਜਾਣਕਾਰੀ ਮਿਲਣ ਉਤੇ ਪੁਲਿਸ ਕੰਟਰੋਲ ਰੂਮ +91 75290 30100 ਜਾਂ ਮੁਕੇਰੀਆਂ ਦੇ ਐਸਐਚਓ ਦੇ ਮੋਬਾਈਲ +91 81949 70081 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : kolkata Building Collapse: ਕੋਲਕਾਤਾ 'ਚ 5 ਮੰਜ਼ਿਲਾ ਇਮਾਰਤ ਡਿੱਗੀ, ਮਲਬੇ 'ਚ ਦੱਬੇ ਕਈ ਲੋਕ ਜ਼ਖਮੀ, 2 ਦੀ ਮੌਤ

Trending news