Supreme Court News: ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਿਖਰਲੀ ਅਦਾਲਤ ਦੀ ਅਲੋਚਨਾ ਦੀਆਂ ਟਿੱਪਣੀਆਂ ਨੂੰ ਸੁਪਰੀਮ ਕੋਰਟ ਨੇ ਕੱਟਣ ਦੇ ਨਿਰਦੇਸ਼ ਦਿੱਤੇ ਹਨ।
Trending Photos
Supreme Court News: ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਇੱਕ ਆਦੇਸ਼ ਵਿੱਚ ਉਨ੍ਹਾਂ ਟਿੱਪਣੀਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਵਿੱਚ ਸਿਖਰਲੀ ਅਦਾਲਤ ਦੀ ਅਲੋਚਨਾ ਕੀਤੀ ਗਈ ਸੀ।
ਚੀਫ ਜਸਟਿਸ ਦੀ ਅਗਵਾਈ ਵਾਲੇ ਸੰਵਿਧਾਨਕ ਬੈਂਚ ਨੇ ਕਿਹਾ ਕਿ ਉਹ ਹਾਈ ਕੋਰਟ ਵੱਲੋਂ ਕੀਤੀ ਗਈ ਟਿੱਪਣੀ ਤੋਂ ਦੁਖੀ ਹਨ।
ਇਹ ਟਿੱਪਣੀ ਨਾ ਸਿਰਫ਼ ਗ਼ੈਰਜ਼ਰੂਰੀ ਹੈ ਬਲਕਿ ਸੁਪਰੀਮ ਕੋਰਟ ਦੇ ਨਾਲ-ਨਾਲ ਹਾਈ ਕੋਰਟ ਦੀ ਗਰਿਮਾ ਨੂੰ ਵੀ ਘੱਟ ਕਰਨ ਵਾਲੀ ਹੈ। ਅਦਾਲਤ ਦੇ ਫ਼ੈਸਲ ਤੋਂ ਕੋਈ ਧਿਰ ਤਾਂ ਅਸੰਤੁਸ਼ਟ ਹੋ ਸਕਦੀ ਹੈ ਪਰ ਜੱਜ ਕਦੇ ਵੀ ਆਪਣੇ ਤੋਂ ਉੱਚ ਸੰਵਿਧਾਨਕ ਫੋਰਮ ਵੱਲੋਂ ਪਾਸ ਆਦੇਸ਼ ਉਤੇ ਅਸੰਤੁਸ਼ਟੀ ਜ਼ਾਹਿਰ ਨਹੀਂ ਕਰ ਸਕਦਾ।
ਜਸਟਿਸ ਰਾਜਬੀਰ ਸਹਰਾਵਤ ਨੇ 17 ਜੁਲਾਈ ਨੂੰ ਦਿੱਤੇ ਆਪਣੇ ਆਦੇਸ਼ ਵਿੱਚ ਇਕ ਕੇਸ ਵਿੱਚ ਹਾਈ ਕੋਰਟ ਵੱਲੋਂ ਸ਼ੁਰੂ ਕੀਤੀ ਗਈ ਮਾਣਹਾਨੀ ਦੀ ਕਾਰਵਾਈ 'ਤੇ ਰੋਕ ਲਗਾਉਣ ਲਈ ਸੁਪਰੀਮ ਕੋਰਟ ਦੀ ਆਲੋਚਨਾ ਕੀਤੀ ਸੀ।
ਅੱਜ ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਹਾਈ ਕੋਰਟ ਦੇ ਆਦੇਸ਼ ਉਤੇ ਖੁਦ ਨੋਟਿਸ ਲੈ ਕੇ ਸੁਣਵਾਈ ਕੀਤੀ।
ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਅੱਗੇ ਕੋਈ ਕਾਰਵਾਈ ਤੋਂ ਪਰਹੇਜ਼ ਕਰਦੇ ਹੋਏ ਉਮੀਦ ਜਤਾਈ ਕਿ ਆਉਣ ਵਾਲੇ ਦਿਨਾਂ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਦੇ ਆਦੇਸ਼ ਉਤੇ ਕੋਈ ਗੱਲ ਕਰਦੇ ਸਮੇਂ ਜ਼ਰੂਰੀ ਸਾਵਧਾਨੀ ਵਰਤਣਗੇ।
ਸੁਣਵਾਈ ਦੌਰਾਨ 17 ਜੁਲਾਈ ਦੇ ਇਸ ਆਦੇਸ਼ ਤੋਂ ਬਾਅਦ ਜਸਟਿਸ ਸਹਰਾਵਤ ਦੀ ਇੱਕ ਹੋਰ ਮਾਮਲੇ ਵਿੱਚ ਕੀਤੀ ਗਈ ਸੁਣਵਾਈ ਦੇ ਵਾਇਰਲ ਦਾ ਵੀ ਜ਼ਿਕਰ ਆਇਆ। ਇਸ ਵੀਡੀਓ ਵਿੱਚ ਉਨ੍ਹਾਂ ਨੇ ਡਿਵੀਜ਼ਨ ਬੈਂਚ ਦੇ ਆਦੇਸ਼ ਨੂੰ ਬਕਵਾਸ ਕਰਾਰ ਦਿੰਦੇ ਹੋਏ ਸੁਪਰੀਮ ਕੋਰਟ ਦੇ ਆਦੇਸ਼ ਉਤੇ ਸਵਾਲ ਖੜ੍ਹਾ ਕੀਤਾ ਸੀ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਚੀਫ ਜਸਟਿਸ ਨੇ ਕਿਹਾ ਕਿ ਸੁਣਵਾਈ ਦੌਰਾਨ ਜ਼ਰੂਰੀ ਇਹਤਿਆਤ ਵਰਤਣੀ ਚਾਹੀਦੀ ਤੇ ਅਜਿਹੀ ਟਿੱਪਣੀ ਕਰਨ ਤੋਂ ਬਚਣਾ ਚਾਹੀਦਾ ਜੋ ਨਿਆਂਇਕ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਏ।
ਇਹ ਵੀ ਪੜ੍ਹੋ : Delhi Flag Hosting: 15 ਅਗਸਤ ਨੂੰ ਦਿੱਲੀ 'ਚ CM ਦੀ ਥਾਂ ਕੌਣ ਲਹਿਰਾਏਗਾ ਤਿਰੰਗਾ? ਕੇਜਰੀਵਾਲ ਨੇ ਜੇਲ੍ਹ ਤੋਂ LG ਨੂੰ ਚਿੱਠੀ ਲਿਖ ਕੇ ਦੱਸਿਆ