Tomato Price Latest News: ਟਮਾਟਰਾਂ ਦੀਆਂ ਵਧੀਆਂ ਕੀਮਤਾਂ ਤੋਂ ਦੁਖੀ ਆਮ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਅਤੇ ਸਰਕਾਰ ਵੱਲੋਂ ਪਿਛਲੇ ਹਫਤੇ ਚੁੱਕੇ ਗਏ ਕਦਮਾਂ ਦੇ ਅਸਰ ਦਿਖਾਈ ਦੇਣ ਲੱਗੇ ਹਨ। ਕਈ ਸੂਬਿਆਂ 'ਚ ਟਮਾਟਰ ਦੀਆਂ ਕੀਮਤਾਂ 'ਚ ਕਮੀ ਆਈ ਹੈ।
Trending Photos
Tomato Price Latest News: ਟਮਾਟਰਾਂ ਦੀਆਂ ਵਧੀਆਂ ਕੀਮਤਾਂ ਤੋਂ ਦੁਖੀ ਆਮ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ ਅਤੇ ਸਰਕਾਰ ਵੱਲੋਂ ਪਿਛਲੇ ਹਫਤੇ ਚੁੱਕੇ ਗਏ ਕਦਮਾਂ ਦੇ ਅਸਰ ਦਿਖਾਈ ਦੇਣ ਲੱਗੇ ਹਨ। ਰਿਪੋਰਟਾਂ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਕਈ ਸੂਬਿਆਂ 'ਚ ਟਮਾਟਰ ਦੀਆਂ ਕੀਮਤਾਂ 'ਚ ਕਮੀ ਆਈ ਹੈ। ਅਜੇ ਵੀ ਕਈ ਸੂਬਿਆਂ ਵਿੱਚ ਟਮਾਟਰ ਦੇ ਭਾਅ ਅਸਮਾਨ 'ਤੇ ਹਨ। ਇੱਕ ਈ-ਕਾਮਰਸ ਕੰਪਨੀ ਦੀ ਪੇਸ਼ਕਸ਼ ਹੈ - 99 ਰੁਪਏ ਦਾ ਅੱਧਾ ਕਿਲੋ, ਉਹ ਵੀ 27% ਦੀ ਛੋਟ ਦੇ ਨਾਲ। ਇਸੇ ਤਰ੍ਹਾਂ ਇੱਕ ਹੋਰ ਕੰਪਨੀ 23% ਦੀ ਛੋਟ ਦੇ ਨਾਲ ਅੱਧਾ ਕਿਲੋ ਲਈ 90 ਰੁਪਏ ਪ੍ਰਤੀ ਕਿਲੋ ਦੀ ਪੇਸ਼ਕਸ਼ ਕਰ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਥੋਕ ਮੰਡੀ ਵਿੱਚ ਭਾਅ ਹੇਠਾਂ ਆ ਗਿਆ ਹੈ ਪਰ ਗਲੀ-ਮੁਹੱਲੇ ਅਤੇ ਸਾਡੇ ਬਾਜ਼ਾਰ ਵਿੱਚ ਰੇਹੜੀ ਵਾਲਿਆਂ ਵੱਲੋਂ 100 ਤੋਂ 125 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੀ ਵਿਕ ਰਿਹਾ ਹੈ। ਮੰਡੀ ਵਿੱਚ ਘਟੀਆਂ ਕੀਮਤਾਂ ਇਲਾਕੇ ਵਿੱਚ ਆਉਂਦਿਆਂ ਹੀ ਵੱਧ ਰਹੀਆਂ ਹਨ। ਨਰਾਇਣਗੜ੍ਹ, ਬੈਂਗਲੁਰੂ ਅਤੇ ਸ਼੍ਰੀਨਗਰ ਤੋਂ ਥੋਕ ਬਾਜ਼ਾਰ 'ਚ ਟਮਾਟਰ ਦੀ ਸਪਲਾਈ ਵੱਧ ਗਈ ਹੈ, ਇਸ ਲਈ ਹੁਣ ਥੋਕ ਬਾਜ਼ਾਰ 'ਚ ਕੀਮਤਾਂ ਘੱਟ ਹੋਣਗੀਆਂ।
ਇਹ ਵੀ ਪੜ੍ਹੋ: Tomato Price News: ਟਮਾਟਰਾਂ ਦੇ ਭਾਅ ਨੇ ਆਮ ਲੋਕਾਂ ਦੇ ਚਿਹਰੇ ਕੀਤੇ 'ਲਾਲ'
ਇਹਨਾਂ ਹੀ ਨਹੀਂ ਪੂਰੇ ਉਤਰ ਭਾਰਤ ਵਿਚ ਲਗਾਤਾਰ ਪੈ ਰਹੇ ਮੀਂਹ ਨੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ ਹੈ ਉੱਥੇ ਹੀ ਦੂਜੇ ਪਾਸੇ ਸਬਜ਼ੀਆਂ ਦੇ ਭਾਅ ਅਸਮਾਨ ਛੂਹ ਹਨ। ਟਮਾਟਰ ਦੀਆਂ (Tomato Price) ਅਸਮਾਨੀ ਚੜ੍ਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਬੀਤੇ ਦਿਨੀ ਦੇਸ਼ ਦੇ ਕਈ ਸ਼ਹਿਰਾਂ 'ਚ ਇਸ ਦੀ ਕੀਮਤ 200 ਰੁਪਏ ਤੋਂ ਜ਼ਿਆਦਾ ਹੋ ਗਈਆਂ ਸਨ। ਕਿਹਾ ਜਾ ਰਿਹਾ ਹੈ ਕਿ ਖਾਸ ਕਰਕੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਪਟਨਾ 'ਚ ਟਮਾਟਰ ਸਸਤੇ ਭਾਅ 'ਤੇ ਵਿਕ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਵਧੀਆਂ ਕੀਮਤਾਂ ਤੋਂ ਕੁਝ ਰਾਹਤ ਮਿਲੀ ਹੈ।
ਦੱਸ ਦਈੇ ਕਿ ਕੇਂਦਰ ਸਰਕਾਰ ਨੇ ਟਮਾਟਰਾਂ ਦੀਆਂ ਉੱਚੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਵਿੱਚ ਸਰਕਾਰੀ ਸਹਿਕਾਰੀ ਸੰਸਥਾਵਾਂ ਨੂੰ ਟਮਾਟਰ ਸਸਤੇ ਭਾਅ 'ਤੇ ਵੇਚਣ ਦੇ ਨਿਰਦੇਸ਼ ਦਿੱਤੇ ਹਨ। ਐਨਸੀਸੀਐਫ ਅਤੇ ਨੈਫੇਡ ਵਰਗੀਆਂ ਸਹਿਕਾਰੀ ਸੰਸਥਾਵਾਂ ਵਿੱਚ ਪਹਿਲਾਂ ਟਮਾਟਰ 90 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ ਅਤੇ ਹੁਣ ਇਸ ਵਿੱਚ 10 ਰੁਪਏ ਦੀ ਹੋਰ ਕਮੀ ਕਰ ਦਿੱਤੀ ਗਈ ਹੈ, ਜਿਸ ਤੋਂ ਬਾਅਦ ਇਹ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ।
ਇਹ ਵੀ ਪੜ੍ਹੋ: Tomato Price Latest News: ਲੋਕਾਂ ਲਈ ਰਾਹਤ ਭਰੀ ਖ਼ਬਰ! ਸਸਤਾ ਹੋਇਆ ਟਮਾਟਰ...