Tomato Price Latest News: ਟਮਾਟਰ ਨੇ ਬਦਲ ਦਿੱਤੀ ਕਰਜ਼ਦਾਰ ਕਿਸਾਨ ਦੀ ਕਿਸਮਤ! 45 ਦਿਨਾਂ 'ਚ ਕਮਾਏ ਕਰੋੜਾਂ ਰੁਪਏ
Advertisement
Article Detail0/zeephh/zeephh1803528

Tomato Price Latest News: ਟਮਾਟਰ ਨੇ ਬਦਲ ਦਿੱਤੀ ਕਰਜ਼ਦਾਰ ਕਿਸਾਨ ਦੀ ਕਿਸਮਤ! 45 ਦਿਨਾਂ 'ਚ ਕਮਾਏ ਕਰੋੜਾਂ ਰੁਪਏ

Tomato Price Latest News:ਟਮਾਟਰ ਦੀਆਂ ਵਧਦੀਆਂ ਕੀਮਤਾਂ ਜਿੱਥੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ, ਉੱਥੇ ਹੀ ਇਨ੍ਹਾਂ ਕੀਮਤਾਂ ਨੇ ਕਈ ਕਿਸਾਨਾਂ ਨੂੰ ਕਰੋੜਪਤੀ ਵੀ ਬਣਾ ਦਿੱਤਾ ਹੈ। 

 

Tomato Price Latest News: ਟਮਾਟਰ ਨੇ ਬਦਲ ਦਿੱਤੀ ਕਰਜ਼ਦਾਰ ਕਿਸਾਨ ਦੀ ਕਿਸਮਤ! 45 ਦਿਨਾਂ 'ਚ ਕਮਾਏ ਕਰੋੜਾਂ ਰੁਪਏ

Tomato Price Latest News: ਦੇਸ਼ ਵਿੱਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।ਉੱਥੇ ਹੀ ਇੱਕ ਟਮਾਟਰ ਦੀਆਂ ਕੀਮਤਾਂ ਨਾਲ ਜੁੜੀ ਇੱਕ ਖਬਰ ਸਾਹਮਣੇ ਆਈ ਹੈ ਜਿਸਨ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਰਿਪੋਰਟਾਂ ਦੇ ਮੁਤਾਬਿਕ ਇੱਕ ਪਾਸੇ ਜਿੱਥੇ ਟਮਾਟਰ ਦੀਆਂ ਕੀਮਤਾਂ ਵੱਧ ਰਹੀਂਆਂ ਹਨ ਦੂਜੇ ਪਾਸੇ ਕਈ ਕਿਸਾਨ ਇਸ ਨੂੰ ਵੇਚ ਕੇ ਅਮੀਰ ਹੋ ਰਹੇ ਹਨ। ਕਈ ਕਿਸਾਨਾਂ ਦੇ ਕਰੋੜਪਤੀ ਬਣਨ ਦੀਆਂ ਖ਼ਬਰਾਂ ਆਏ ਦਿਨ ਵਾਇਰਲ ਹੋ ਰਹੀਆਂ ਹਨ। ਇਸ ਵਿੱਚਾਲੇ ਇੱਕ ਅਜੀਹਾ ਹੀ ਮਾਮਲਾ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਥੇ ਦੇ ਰਹਿਣ ਵਾਲੇ ਕਿਸਾਨ ਦੀ ਕਿਸਮਤ ਟਮਾਟਰਾਂ ਨੇ ਬਦਲ ਦਿੱਤੀ ਹੈ। 

ਰਿਪੋਰਟ  ਦੇ ਮੁਤਾਬਿਕ ਪਤਾ ਲੱਗਾ ਹੈ ਕਿ ਇਹ 48 ਸਾਲਾ ਕਿਸਾਨ ਮੁਰਲੀ ​​ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਨੇ ਸੋਚਿਆ ਵੀ ਨਹੀਂ ਸੀ ਕਿ ਟਮਾਟਰ ਦੀ ਖੇਤੀ (Tomato cultivation) ਉਸ ਦੀ ਕਿਸਮਤ ਬਦਲ ਦੇਵੇਗੀ। ਕਿਹਾ ਜਾ ਰਿਹਾ ਹੈ ਕਿ ਇਸ ਕਿਸਾਨ ਨੇ ਸਿਰਫ਼ ਡੇਢ ਮਹੀਨੇ 'ਚ ਹੀ 4 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜਿਸ ਕਾਰਨ ਉਸ ਦੀ ਜ਼ਿੰਦਗੀ ਬਦਲ ਗਈ ਅਤੇ ਉਸਦਾ ਕਰਜ਼ਾ ਵੀ ਉਤਾਰ ਦਿੱਤਾ ਹੈ।

ਉਹ ਰੋਜਾਨਾ ਕੋਲਾਰ ਵਿੱਚ ਆਪਣੇ ਟਮਾਟਰ ਵੇਚਣ ਲਈ 130 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰਦਾ ਸੀ। ਉਸਨੇ ਕਿਹਾ ਕਿ ਉਹ ਸਿਰਫ਼ ਇਸ ਲਈ ਕਰ ਰਿਹਾ ਹੈ ਕਿਉਂਕਿ APMC (ਫ਼ਸਲ ਮੰਡੀ) ਉਸਨੂੰ ਚੰਗੀ ਕੀਮਤ ਦਿੰਦੀ ਹੈ। ਉਸ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਟਮਾਟਰ ਦੀ ਖੇਤੀ ਕਰ ਰਿਹਾ ਹੈ। ਇਸ ਵਾਰ ਉਸਨੇ ਸੋਚਿਆ ਵੀ ਨਹੀਂ ਸੀ ਕਿ ਟਮਾਟਰ ਤੋਂ ਇੰਨੀ ਵੱਡੀ ਆਮਦਨ ਹੋ ਸਕਦੀ ਹੈ।

ਇਹ ਵੀ ਪੜ੍ਹੋ: Success Story: ਫ਼ਿਲਮੀ ਦੁਨੀਆ ਛੱਡ ਇਸ ਬਾਲ ਕਲਾਕਾਰ ਨੇ UPSC ਪ੍ਰੀਖਿਆ ਕੀਤੀ ਪਾਸ, ਜਾਣੋ ਉਸਦੀ ਸੰਘਰਸ ਭਰੀ ਕਹਾਣੀ

ਮੁਰਲੀ ​​ਦੇ ਸਾਂਝੇ ਪਰਿਵਾਰ ਨੂੰ ਕਰਕਮੰਡਲਾ ਪਿੰਡ ਵਿੱਚ 12 ਏਕੜ ਜ਼ਮੀਨ ਵਿਰਾਸਤ ਵਿੱਚ ਮਿਲੀ ਸੀ, ਜਦੋਂ ਕਿ ਉਨ੍ਹਾਂ ਨੇ ਕੁਝ ਸਾਲ ਪਹਿਲਾਂ 10 ਏਕੜ ਹੋਰ ਖਰੀਦੀ ਸੀ। ਦਰਅਸਲ ਪਿਛਲੇ ਸਾਲ ਜੁਲਾਈ 'ਚ ਕੀਮਤਾਂ 'ਚ ਆਈ ਭਾਰੀ ਗਿਰਾਵਟ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਕਾਫੀ ਨੁਕਸਾਨ ਹੋਇਆ ਸੀ। ਉਸ 'ਤੇ ਡੇਢ ਕਰੋੜ ਰੁਪਏ ਦਾ ਕਰਜ਼ਾ ਸੀ, ਜਿਸ ਨੂੰ ਉਸ ਨੇ ਬੀਜ, ਖਾਦ, ਮਜ਼ਦੂਰੀ, ਟਰਾਂਸਪੋਰਟ ਅਤੇ ਹੋਰ ਚੀਜ਼ਾਂ 'ਤੇ ਖਰਚ ਕੀਤਾ। ਉਸ ਦੇ ਪਿੰਡ ਵਿੱਚ ਲਗਾਤਾਰ ਬਿਜਲੀ ਦੇ ਕੱਟਾਂ ਕਾਰਨ ਫ਼ਸਲ ਖ਼ਰਾਬ ਹੋ ਰਹੀ ਹੈ, ਜਿਸ ਕਾਰਨ ਉਸ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਸਾਲ ਉਨ੍ਹਾਂ ਨੂੰ ਆਪਣੀ ਫ਼ਸਲ ਦਾ ਚੰਗਾ ਭਾਅ ਮਿਲਿਆ ਹੈ। ਉਸਦਾ ਬੇਟਾ ਇੰਜੀਨੀਅਰਿੰਗ ਕਰ ਰਿਹਾ ਹੈ ਅਤੇ ਬੇਟੀ ਮੈਡੀਕਲ ਕਰ ਰਹੀ ਹੈ। ਮੁਰਲੀ ​​ਨੇ ਕਿਹਾ ਕਿ ਉਹ 45 ਦਿਨਾਂ 'ਚ 4 ਕਰੋੜ ਰੁਪਏ ਕਮਾਉਣ 'ਚ ਕਾਮਯਾਬ ਰਹੇ। 

ਇਹ ਵੀ ਪੜ੍ਹੋ: Punjab News: IIM ਅਹਿਮਦਾਬਾਦ 'ਚ ਪੰਜਾਬ ਦੇ ਹੈੱਡਮਾਸਟਰ ਲੈਣਗੇ ਟ੍ਰੇਨਿੰਗ; CM ਮਾਨ ਕਰਨਗੇ ਬੈਂਚ ਨੂੰ ਰਵਾਨਾ

Trending news