Batala News: ਬਟਾਲਾ 'ਚ ਵਿਅਕਤੀ ਦੇ ਗਲੇ ਵਿੱਚ ਚਾਈਨਾ ਡੋਰ ਫਸਣ ਨਾਲ ਹੋਇਆ ਜ਼ਖ਼ਮੀ
Advertisement
Article Detail0/zeephh/zeephh2574243

Batala News: ਬਟਾਲਾ 'ਚ ਵਿਅਕਤੀ ਦੇ ਗਲੇ ਵਿੱਚ ਚਾਈਨਾ ਡੋਰ ਫਸਣ ਨਾਲ ਹੋਇਆ ਜ਼ਖ਼ਮੀ

Batala News: ਬਟਾਲਾ ਵਿੱਚ ਦੋਪਹੀਆ ਵਾਹਨ 'ਤੇ ਸਵਾਰ ਇੱਕ ਵਿਅਕਤੀ ਬੁਰੀ ਤਰ੍ਹਾਂ ਚਾਈਨਾ ਡੋਰ ਸ਼ਿਕਾਰ ਹੋਇਆ।

 

Batala News: ਬਟਾਲਾ 'ਚ ਵਿਅਕਤੀ ਦੇ ਗਲੇ ਵਿੱਚ ਚਾਈਨਾ ਡੋਰ ਫਸਣ ਨਾਲ ਹੋਇਆ ਜ਼ਖ਼ਮੀ

Batala News: ਚਾਈਨਾ ਡੋਰ ਹਰ ਸਾਲ ਹਜ਼ਾਰਾਂ ਪੰਛੀਆਂ ਦੀ ਮੌਤ ਦਾ ਕਾਰਨ ਬਣਦੀ ਹੈ। ਇਸਦਾ ਨਾ ਸਿਰਫ ਪੰਛੀ, ਬਲਕਿ ਕਈ ਵਾਰ ਇਨਸਾਨਾਂ ਨੂੰ ਵੀ ਇਸ ਜਾਨਲੇਵਾ ਡੋਰ ਦਾ ਸ਼ਿਕਾਰ ਹੋਣਾ ਪੈਂਦਾ ਹੈ। ਹਾਲ ਹੀ 'ਚ ਬਟਾਲਾ 'ਚ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਆਪਣੇ ਦੋਪਹੀਆ ਵਾਹਨ 'ਤੇ ਜਾਂਦੇ ਸਮੇਂ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਵਿਅਕਤੀ ਉਸ ਸਮੇਂ ਜ਼ਖਮੀ ਹੋ ਗਿਆ ਜਦੋਂ ਉਸ ਦੇ ਗਲੇ ਵਿਚ ਡੋਰ ਫਸ ਗਈ। ਗੰਭੀਰ ਸੱਟਾਂ ਕਾਰਨ ਉਸ ਨੇ ਮੌਤ ਦਾ ਖ਼ਤਰਾ ਬਹੁਤ ਨੇੜੇ ਮਹਿਸੂਸ ਕੀਤਾ। ਉਸ ਨੇ ਕਿਹਾ ਕਿ ਜੇਕਰ ਡੋਰ ਥੋੜ੍ਹੀ ਡੂੰਘੀ ਹੁੰਦੀ ਤਾਂ ਉਸਦੀ ਸਾਹ ਰਗ ਵੱਢ ਹੋ ਸਕਦੀ ਸੀ ਅਤੇ ਜਾਨ ਗਵਾਉਣ ਤੋਂ ਕੋਈ ਨਹੀਂ ਬਚਾ ਸਕਦਾ ਸੀ।

ਹਰ ਸਾਲ ਪ੍ਰਸ਼ਾਸਨ ਚਾਈਨਾ ਡੋਰ ਦੇ ਵਿਕਰੇਤਾ ਅਤੇ ਵਰਤੋਂ ਨੂੰ ਰੋਕਣ ਲਈ ਕਈ ਉਪਰਾਲੇ ਕਰਦਾ ਹੈ ਕਿ ਇਹ ਡੋਰ ਬੰਦ ਹੋਣੀ ਚਾਹੀਦੀ ਪਰ ਹੁਣ ਇਹ ਡੋਰ ਆਨਲਾਈਨ ਅਤੇ ਹੋਮ ਡਿਲੀਵਰੀ ਰਾਹੀਂ ਵੀ ਉਪਲਬਧ ਹੋ ਰਹੀ ਹੈ।

ਚਾਈਨਾ ਡੋਰ ਦਾ ਅੰਨ੍ਹੇਵਾਹ ਉਪਯੋਗ ਸਿਰਫ਼ ਪੰਛੀਆਂ ਦੀ ਮੌਤ ਹੀ ਨਹੀਂ,  ਸਗੋਂ ਮਨੁੱਖੀ ਜਾਨਾਂ ਲਈ ਵੀ ਸੰਕਟ ਹੈ। ਇਸ ਜਾਨਲੇਵਾ ਡੋਰ ਨੂੰ ਮੁਕੰਮਲ ਤੌਰ 'ਤੇ ਬੰਦ ਕਰਨਾ ਚਾਹੀਦਾ ਅਤੇ ਇਸਦੇ ਖਿਲਾਫ ਸਖ਼ਤ ਕਾਰਵਾਈ ਕਰਨੀ ਜ਼ਰੂਰੀ ਹੈ। ਲੋਕਾਂ ਨੂੰ ਵੀ ਇਸਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਘਟਨਾਵਾਂ ਦੋਹਰਾਈਆਂ ਨਾ ਜਾਣ।

Trending news