India vs New Zealand Semi FinalUpdates, World Cup 2023: ਨਿਊਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ‘ਚ ਪੁੱਜੀ ਭਾਰਤੀ ਟੀਮ, ਮੁਹੰਮਦ ਸ਼ਮੀ ਨੇ ਲਈਆਂ ਸੱਤ ਵਿਕਟਾਂ
Advertisement
Article Detail0/zeephh/zeephh1960157

India vs New Zealand Semi FinalUpdates, World Cup 2023: ਨਿਊਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ‘ਚ ਪੁੱਜੀ ਭਾਰਤੀ ਟੀਮ, ਮੁਹੰਮਦ ਸ਼ਮੀ ਨੇ ਲਈਆਂ ਸੱਤ ਵਿਕਟਾਂ

India vs New Zealand Semi Final Live Updates, World Cup 2023: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡਿਆ ਜਾ ਰਿਹਾ ਹੈ। ਭਾਰਤ ਟੀਮ ਸ਼ਾਨਦਾਰ ਬੱਲੇਬਾਜ਼ੀ ਕਰ ਰਹੀ ਹੈ।

India vs New Zealand Semi FinalUpdates, World Cup 2023: ਨਿਊਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਕੱਪ ਦੇ ਫਾਈਨਲ ‘ਚ ਪੁੱਜੀ ਭਾਰਤੀ ਟੀਮ, ਮੁਹੰਮਦ ਸ਼ਮੀ ਨੇ ਲਈਆਂ ਸੱਤ ਵਿਕਟਾਂ
LIVE Blog

India vs New Zealand Semi Final Live Updates, World Cup 2023: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋਵਾਂ ਟੀਮਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਟੂਰਨਾਮੈਂਟ 'ਚ ਟੀਮ ਇੰਡੀਆ ਨੇ 4 ਵਾਰ ਟਾਸ ਜਿੱਤ ਕੇ ਬੱਲੇਬਾਜ਼ੀ ਕੀਤੀ ਹੈ ਅਤੇ ਚਾਰੇ ਮੈਚਾਂ 'ਚ ਇਕਤਰਫਾ ਜਿੱਤ ਦਰਜ ਕੀਤੀ ਹੈ।

ਦੋਵਾਂ ਟੀਮਾਂ ਦਾ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਤੇ ਮੁਹੰਮਦ ਸਿਰਾਜ।
ਨਿਊਜ਼ੀਲੈਂਡ: ਕੇਨ ਵਿਲੀਅਮਸਨ (ਕਪਤਾਨ), ਰਚਿਨ ਰਵਿੰਦਰਾ, ਡੇਵੋਨ ਕੋਨਵੇ, ਡੇਰਿਲ ਮਿਸ਼ੇਲ, ਟਾਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਰਕ ਚੈਪਮੈਨ, ਮਿਸ਼ੇਲ ਸੈਂਟਨਰ, ਲਾਕੀ ਫਰਗੂਸਨ, ਟਿਮ ਸਾਊਥੀ ਤੇ ਟ੍ਰੇਂਟ ਬੋਲਟ।

ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਦੋਵੇਂ ਟੀਮਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਟੀਮ ਅੰਕ ਸੂਚੀ 'ਚ ਸਿਖਰ 'ਤੇ ਰਹਿ ਕੇ ਸੈਮੀਫਾਈਨਲ 'ਚ ਪਹੁੰਚ ਗਈ ਹੈ, ਜਦਕਿ ਨਿਊਜ਼ੀਲੈਂਡ ਨੇ ਚੌਥੇ ਸਥਾਨ 'ਤੇ ਰਹਿ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਹੈ। ਹਾਲਾਂਕਿ ਇਸ ਮੈਚ 'ਚ ਨਿਊਜ਼ੀਲੈਂਡ ਦੀ ਟੀਮ ਦਾ ਮਨੋਬਲ ਉੱਚਾ ਰਹੇਗਾ, ਕਿਉਂਕਿ ਆਈਸੀਸੀ ਟੂਰਨਾਮੈਂਟਾਂ 'ਚ ਭਾਰਤ ਖਿਲਾਫ਼ ਉਸ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। 2003 ਵਿਸ਼ਵ ਕੱਪ ਤੋਂ ਬਾਅਦ ਟੀਮ ਇੰਡੀਆ ਨੇ ਆਈਸੀਸੀ ਟੂਰਨਾਮੈਂਟਾਂ ਵਿੱਚ ਨਿਊਜ਼ੀਲੈਂਡ ਖਿਲਾਫ ਸੱਤ ਮੈਚ ਖੇਡੇ ਹਨ। ਇਨ੍ਹਾਂ ਵਿੱਚੋਂ ਪੰਜ ਮੈਚ ਕੀਵੀ ਟੀਮ ਨੇ ਜਿੱਤੇ।

ਜਦਕਿ ਭਾਰਤ ਨੇ ਸਿਰਫ਼ ਇੱਕ ਮੈਚ ਜਿੱਤਿਆ ਹੈ। 2019 ODI ਵਿਸ਼ਵ ਕੱਪ ਵਿੱਚ ਗਰੁੱਪ ਪੜਾਅ ਦਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਭਾਰਤ ਨੇ ਇਸ ਮੁਕਾਬਲੇ ਵਿੱਚ 9 ਮੈਚ ਜਿੱਤੇ ਹਨ ਅਤੇ ਉਹ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ। ਦੂਜੇ ਪਾਸੇ ਨਿਊਜ਼ੀਲੈਂਡ ਦੀ ਟੀਮ ਪੰਜ ਮੈਚ ਜਿੱਤ ਕੇ ਸੈਮੀਫਾਈਨਲ 'ਚ ਪਹੁੰਚ ਗਈ ਹੈ। ਮੁੰਬਈ ਵਿੱਚ ਮੈਚ ਤੋਂ ਪਹਿਲਾਂ ਇੱਕ ਵੱਡਾ ਵਿਵਾਦ ਸ਼ੁਰੂ ਹੋ ਗਿਆ ਸੀ। ਵਾਨਖੇੜੇ ਸਟੇਡੀਅਮ ਦੀ ਪਿੱਚ ਨੂੰ ਲੈ ਕੇ ਵਿਦੇਸ਼ੀ ਮੀਡੀਆ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ।

ਉਸ ਨੇ ਬੀਸੀਸੀਆਈ ’ਤੇ ਪੱਖਪਾਤ ਕਰਨ ਦਾ ਦੋਸ਼ ਲਾਇਆ ਹੈ। ਦਰਅਸਲ ਸੈਮੀਫਾਈਨਲ ਮੈਚ ਵਾਨਖੇੜੇ ਸਟੇਡੀਅਮ ਦੀ ਪਿੱਚ ਨੰਬਰ ਸੱਤ 'ਤੇ ਹੋਣਾ ਸੀ ਪਰ ਹੁਣ ਇਹ ਪਿੱਚ ਨੰਬਰ ਛੇ 'ਤੇ ਹੋਵੇਗਾ। ਇਸ ਪਿੱਚ 'ਤੇ ਵਿਸ਼ਵ ਕੱਪ 'ਚ ਦੋ ਮੈਚ ਖੇਡੇ ਗਏ ਹਨ। ਪੁਰਾਣੀ ਪਿੱਚ ਹੋਣ ਕਾਰਨ ਇਹ ਸਪਿਨ ਗੇਂਦਬਾਜ਼ਾਂ ਦੀ ਜ਼ਿਆਦਾ ਮਦਦ ਕਰ ਸਕਦੀ ਹੈ। ਅਜਿਹੇ 'ਚ ਬੀਸੀਸੀਆਈ 'ਤੇ ਮੈਚ ਤੋਂ ਪਹਿਲਾਂ ਪਿੱਚ ਨੂੰ ਜਾਣਬੁੱਝ ਕੇ ਬਦਲਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਆਈਸੀਸੀ ਨੇ ਪਿੱਚ ਨੂੰ ਲੈ ਕੇ ਬੀਸੀਸੀਆਈ ਤੋਂ ਜਵਾਬ ਮੰਗਿਆ ਹੈ। ਬੀਸੀਸੀਆਈ ਨੇ ਇਸ ਮਾਮਲੇ 'ਤੇ ਆਈਸੀਸੀ ਨੂੰ ਆਪਣੇ ਵਿਚਾਰ ਦੱਸ ਦਿੱਤੇ ਹਨ। ਬੋਰਡ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਪਿੱਚ ਬਣਾਉਣ ਸਮੇਂ ਆਈਸੀਸੀ ਸਲਾਹਕਾਰ ਮੌਜੂਦ ਹੁੰਦੇ ਹਨ। ਸਾਰਾ ਕੰਮ ਉਸ ਦੇ ਕਹਿਣ 'ਤੇ ਹੀ ਹੁੰਦਾ ਹੈ। ਉਹ ਦੱਸਦਾ ਹੈ ਕਿ ਕਿਸ ਮੈਦਾਨ 'ਤੇ ਕਿਹੜੀ ਪਿੱਚ ਦੀ ਵਰਤੋਂ ਕੀਤੀ ਜਾਵੇਗੀ।

India vs New Zealand Semi Final Live Updates, World Cup 2023: 

 

15 November 2023
20:58 PM

ਨਿਊਜ਼ੀਲੈਂਡ ਦਾ ਚੌਥਾ ਵਿਕਟ ਡਿੱਗਿਆ
ਮੁਹੰਮਦ ਸ਼ਮੀ ਨੇ ਇੱਕ ਓਵਰ ਵਿੱਚ ਦੋ ਵਿਕਟਾਂ ਲੈ ਕੇ ਮੈਚ ਦਾ ਰੁਖ ਭਾਰਤ ਵੱਲ ਕਰ ਦਿੱਤਾ ਹੈ। ਉਸ ਨੇ ਵਿਲੀਅਮਸਨ ਤੋਂ ਬਾਅਦ ਲੈਥਮ ਨੂੰ ਪੈਵੇਲੀਅਨ ਭੇਜਿਆ। ਲੈਥਮ ਨੇ ਦੋ ਗੇਂਦਾਂ ਦਾ ਸਾਹਮਣਾ ਕੀਤਾ। ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਡੇਰਿਲ ਮਿਸ਼ੇਲ ਦੇ ਨਾਲ ਗਲੇਨ ਫਿਲਿਪਸ ਕ੍ਰੀਜ਼ 'ਤੇ ਹਨ। ਹੁਣ ਤੱਕ ਭਾਰਤ ਨੇ 38.2 ਓਵਰ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਉਪਰ 249 ਦੌੜਾਂ ਬਣਾ ਲਈਆਂ ਹਨ।

20:56 PM

ਨਿਊਜ਼ੀਲੈਂਡ ਨੂੰ ਲੱਗਾ ਚੌਥਾ ਝਟਕਾ
220 ਦੌੜਾਂ ਉਪਰ ਨਿਊਜ਼ੀਲੈਂਡ ਨੂੰ ਚੌਥਾ ਝਟਕਾ ਲੱਗਾ। ਟੈਮ ਲੇਥਮ ਸਿਫਰ ਦੇ ਸਕੋਰ ਉਪਰ ਆਊਟ ਹੋ ਗਿਆ। ਮੁਹੰਮਦ ਸ਼ੰਮੀ ਨੇ ਲੇਥਮ ਨੂੰ ਲੱਤ ਅੜਿੱਕਾ ਆਊਟ ਕੀਤਾ।

20:23 PM

ਡੈਰਲ ਮਿਸ਼ੇਲ ਨੇ ਠੋਕਿਆ ਸੈਂਕੜਾ
ਡੈਰਮ ਮਿਸ਼ੇਲ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤ ਖਿਲਾਫ਼ ਸੈਂਕੜਾ ਲਗਾਇਆ। ਮਿਸ਼ੇਲ ਨੇ ਸਿਰਫ਼ 85 ਗੇਂਦਾਂ ਵਿੱਚ 100 ਦੌੜਾਂ ਪੂਰੀਆਂ ਕਰ ਲਈਆਂ ਹਨ। ਇਸ ਦੌਰਾਨ ਕੇਨ ਵਿਲੀਅਮਸਨ 69 ਦੌੜਾਂ ਬਣਾ ਕੇ ਮੁਹੰਮਦ ਸ਼ੰਮੀ ਦਾ ਸ਼ਿਕਾਰ ਬਣੇ। ਕੀਵੀਆਂ ਨੇ ਤਿੰਨ ਵਿਕਟਾਂ ਦੇ ਨੁਕਸਾਨ ਉਪਰ 32.2 ਓਵਰਾਂ ਵਿੱਚ 220 ਦੌੜਾਂ ਬਣਾ ਲਈਆਂ ਹਨ।

20:17 PM
ਕਪਤਾਨ ਕੇਨ ਵਿਲੀਅਮਸਨ ਦਾ ਨੀਮ ਸੈਂਕੜਾ
ਕੀਵੀ ਕਪਤਾਨ ਕੇਨ ਵਿਲੀਅਮਸਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 58 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਨਿਊਜ਼ੀਲੈਂਡ 24.5 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ਉਪਰ 165 ਦੌੜਾਂ ਬਣਾ ਚੁੱਕਾ ਹੈ।
19:19 PM

ਡੈਰਲ ਮਿਸ਼ੇਲ ਨੇ ਠੋਕਿਆ ਨੀਮ ਸੈਂਕੜਾ
ਭਾਰਤ ਦੀ ਗੇਂਦਬਾਜ਼ੀ ਅੱਗੇ ਡੈਰਲ ਮਿਸ਼ੇਲ ਅਤੇ ਕੇਨ ਵਿਲੀਅਮਸਨ ਦੀਵਾਰ ਬਣ ਕੇ ਖੜ੍ਹ ਗਏ ਹਨ। ਮਿਸ਼ੇਲ ਨੇ 52 ਗੇਂਦਾਂ ਵਿੱਚ 52 ਦੌੜਾਂ ਬਣਾਲਈਆਂ ਹਨ ਜਦਕਿ ਕਪਤਾਨ ਕੇਨ 47 ਦੌੜਾਂ ਬਣਾ ਕੇ ਨਾਬਾਦ ਹਨ। ਕੀਵੀਆਂ ਨੇ 24 ਓਵਰਾਂ ਪਿਛੋਂ ਦੋ ਵਿਕਟਾਂ ਦੇ ਨੁਕਸਾਨ ਉਪਰ 151 ਦੌੜਾਂ ਬਣਾ ਲਈਆਂ ਹਨ।

18:52 PM

ਨਿਊਜ਼ੀਲੈਂਡ ਦੀ ਦੂਜੀ ਵਿਕਟ ਡਿੱਗੀ
ਨਿਊਜ਼ੀਲੈਂਡ ਦੀ ਦੂਜੀ ਵਿਕਟ 39 ਦੌੜਾਂ 'ਤੇ ਡਿੱਗ ਗਈ। ਰਚਿਨ ਰਵਿੰਦਰ 22 ਗੇਂਦਾਂ ਵਿੱਚ 13 ਦੌੜਾਂ ਬਣਾ ਕੇ ਆਊਟ ਹੋ ਗਏ। ਮੁਹੰਮਦ ਸ਼ੰਮੀ ਨੇ ਉਸ ਨੂੰ ਲੋਕੇਸ਼ ਰਾਹੁਲ ਹੱਥੋਂ ਕੈਚ ਕਰਵਾਇਆ। ਹੁਣ ਡੇਰਿਲ ਮਿਸ਼ੇਲ ਕੇਨ ਵਿਲੀਅਮਸਨ ਦੇ ਨਾਲ ਕ੍ਰੀਜ਼ 'ਤੇ ਹਨ। ਪਾਵਰਪਲੇ ਤੋਂ ਬਾਅਦ ਨਿਊਜ਼ੀਲੈਂਡ ਦਾ ਸਕੋਰ 54/2 ਹੈ।

17:47 PM

ਸ਼ੰਮੀ ਨੇ ਪਹਿਲੀ ਗੇਂਦ 'ਤੇ ਲਈ ਵਿਕਟ
30 ਦੌੜਾਂ ਉਪਰ ਨਿਊਜ਼ੀਲੈਂਡ ਨੂੰ ਪਹਿਲਾਂ ਝਟਕਾ ਲੱਗਾ। ਡੇਵਿਨ ਕਾਨਵੇ 15 ਗੇਂਦਾਂ ਵਿੱਚ 13 ਦੌੜਾਂ ਬਣਾ ਕੇ ਮੁਹੰਮਦ ਸ਼ੰਮੀ ਦਾ ਸ਼ਿਕਾਰ ਬਣਿਆ।

17:37 PM
ਭਾਰਤ ਨੂੰ ਲੱਗਾ ਤੀਜਾ ਝਟਕਾ, ਅਈਅਰ ਆਊਟ
70 ਗੇਂਦਾਂ ਵਿੱਚ 105 ਦੌੜਾਂ ਬਣਾ ਕੇ ਸ਼੍ਰੇਅਸ ਅਈਅਰ ਆਊਟ ਹੋਇਆ। ਟ੍ਰੈਂਟ ਬੋਲਟ ਨੇ ਅਈਅਰ ਨੂੰ ਮਿਸ਼ੇਲ ਦੇ ਹੱਥੋਂ ਕੈਚ ਕਰਵਾਇਆ।
17:22 PM

ਸ਼੍ਰੇਅਸ ਅਈਅਰ ਨੇ ਠੋਕਿਆ ਸੈਂਕੜਾ
ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਨਿਊਜ਼ੀਲੈਂਡ ਖਿਲਾਫ਼ ਸੈਂਕੜਾ ਬਣਾਇਆ। ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਈਅਰ ਨੇ 67 ਗੇਂਦਾਂ ਵਿੱਚ 100 ਦੌੜਾਂ ਪੂਰੀਆਂ ਕੀਤੀਆਂ।

17:11 PM

ਭਾਰਤ ਨੂੰ ਲੱਗਾ ਦੂਜਾ ਝਟਕਾ
ਵਿਰਾਟ ਕੋਹਲੀ ਦੇ ਰੂਪ ਵਿੱਚ ਭਾਰਤ ਨੂੰ ਦੂਜਾ ਝਟਕਾ ਲੱਗਾ। ਵਿਰਾਟ ਕੋਹਲੀ 113 ਗੇਂਦਾਂ ਵਿੱਚ 117 ਦੌੜਾਂ ਬਣਾ ਕੇ ਆਊਟ ਹੋ ਗਏ। 44 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ ਉਪਰ ਭਾਰਤ ਦੇ 327 ਸਕੋਰ ਹੋ ਗਏ ਹਨ।

16:50 PM

ਵਿਰਾਟ ਕੋਹਲੀ ਨੇ 50ਵਾਂ ਸੈਂਕੜਾ ਬਣਾਇਆ
ਭਾਰਤ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ਼ ਇਤਿਹਾਸ ਰਚਦੇ ਹੋਏ ਆਪਣਾ 50ਵਾਂ ਸੈਂਕੜਾ ਬਣਾਇਆ। ਕੋਹਲੀ ਨੇ 106 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। 

16:21 PM

ਸ਼੍ਰੇਅਸ ਅਈਅਰ ਦਾ ਨੀਮ ਸੈਂਕੜਾ ਹੋਇਆ
ਸ਼੍ਰੇਅਸ ਅਈਅਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਨੀਮ ਸੈਂਕੜਾ ਪੂਰਾ ਕਰ ਲਿਆ ਹੈ। ਭਾਰਤ ਨੇ ਇੱਕ ਵਿਕਟ ਦੇ ਨੁਕਸਾਨ ਉਪਰ 37.3 ਓਵਰਾਂ ਵਿੱਚ 271 ਦੌੜਾਂ ਪੂਰੀਆਂ ਕਰ ਲਈਆਂ ਹਨ।

15:49 PM

ਵਿਰਾਟ ਕੋਹਲੀ ਦਾ ਨੀਮ ਸੈਂਕੜਾ
ਵਿਰਾਟ ਕੋਹਲੀ ਨੇ 59 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਉਸ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਟੀਮ ਇੰਡੀਆ ਵੱਡੇ ਸਕੋਰ ਵੱਲ ਵਧ ਰਹੀ ਹੈ। ਉਸਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ 50+ ਸਕੋਰ ਬਣਾਉਣ ਦੇ ਮਾਮਲੇ ਵਿੱਚ ਰਿਕੀ ਪੋਂਟਿੰਗ ਦੀ ਬਰਾਬਰੀ ਕਰ ਲਈ ਹੈ। ਭਾਰਤ ਦਾ ਸਕੋਰ ਇਕ ਵਿਕਟ 'ਤੇ 200 ਦੌੜਾਂ ਨੂੰ ਪਾਰ ਕਰ ਗਿਆ ਹੈ। ਵਿਰਾਟ ਕੋਹਲੀ ਨੇ 73 ਗੇਂਦਾਂ ਦਾ ਸਾਹਮਣਾ ਕਰਦੇ ਹੋਏ 70 ਦੌੜਾਂ ਬਣਾ ਲਈਆਂ ਹਨ। ਜਦਕਿ ਸ਼੍ਰੇਅਸ ਅਈਅਰ 20 ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤ ਨੇ ਇੱਕ ਵਿਕਟ ਦੇ ਨੁਕਸਾਨ ਉਪਰ 30.5 ਓਵਰਾਂ ਵਿੱਚ 220 ਦੌੜਾਂ ਬਣਾ ਲਈਆਂ ਹਨ।

15:07 PM

ਸ਼ੁਭਮਨ ਗਿੱਲ ਜ਼ਖ਼ਮੀ ਹੋਣ ਪਿਛੋਂ ਰਿਟਾਇਰ ਹੋਏ
ਭਾਰਤ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 79 ਦੌੜਾਂ ਬਣਾ ਕੇ ਜ਼ਖ਼ਮੀ ਹੋਣ ਮਗਰੋਂ ਰਿਟਾਇਰ ਹੋ ਗਏ ਹਨ। ਭਾਰਤ ਨੇ ਇੱਕ ਵਿਕਟ ਦੇ ਨੁਕਸਾਨ ਉਪਰ 23 ਓਵਰਾਂ ਮਗਰੋਂ 165 ਦੌੜਾਂ ਬਣਾ ਲਈਆਂ ਹਨ। ਸ਼ੁਭਮਨ ਦੇ ਬੈਠਣ ਮਗਰੋਂ ਸ਼੍ਰੇਅਸ ਅਈਅਰ ਮੈਦਾਨ ਵਿੱਚ ਉੱਤਰੇ ਹਨ ਜਦਕਿ ਵਿਰਾਟ ਕੋਹਲੀ 35 ਦੌੜਾਂ ਬਣਾ ਕੇ ਖੇਡ ਰਹੇ ਹਨ।

14:42 PM

ਸ਼ੁਭਮਨ ਗਿੱਲ ਦਾ ਨੀਮ ਸੈਂਕੜਾ
ਭਾਰਤ ਟੀਮ ਨੇ ਸ਼ੁਰੂਆਤ ਸ਼ੁਰੂਆਤ ਕਰਦੇ ਹੋਏ ਇੱਕ ਵਿਕਟ ਦੇ ਨੁਕਸਾਨ ਉਪਰ 13.4 ਓਵਰਾਂ ਵਿੱਚ 110 ਦੌੜਾਂ ਬਣਾ ਲਈਆਂ ਹਨ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 41 ਗੇਂਦਾਂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕਰ ਲਿਆ ਹੈ।

14:33 PM

ਭਾਰਤ ਨੂੰ ਲੱਗਾ ਪਹਿਲਾਂ ਝਟਕਾ
71 ਦੌੜਾਂ ਉਪਰ ਭਾਰਤ ਨੂੰ ਪਹਿਲਾਂ ਝਟਕਾ ਲੱਗਾ। ਰੋਹਿਤ ਸ਼ਰਮਾ 29 ਗੇਂਦਾਂ ਵਿੱਚ 47 ਦੌੜਾਂ ਬਣਾ ਕੇ ਆਊਟ ਹੋ ਗਿਆ।

14:30 PM

ਭਾਰਤੀ ਸਲਾਮੀ ਬੱਲੇਬਾਜ਼ਾਂ ਦੀ ਸ਼ਾਨਦਾਰ ਸ਼ੁਰੂਆਤ
ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਵਾਈ। ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 6.1 ਓਵਰਾਂ ਵਿੱਚ 59 ਦੌੜਾਂ ਬਣਾ ਲਈਆਂ ਹਨ।

13:36 PM

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ
ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਕੀਵੀ ਕਪਤਾਨ ਕੇਨ ਵਿਲੀਅਮਸਨ ਵਿਚਾਲੇ ਟਾਸ ਹੋਇਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ।

13:33 PM

ਕਪਤਾਨ ਦਾ ਮੰਤਰ
ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਕਪਤਾਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਜਿੱਥੇ ਰੋਹਿਤ ਸ਼ਰਮਾ ਨੇ ਫੋਕਸ ਦਾ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ, ਉੱਥੇ ਕੇਨ ਵਿਲੀਅਮਸਨ ਨੇ ਹਰ ਮੈਚ ਨਵੇਂ ਸਿਰੇ ਤੋਂ ਖੇਡਣ 'ਤੇ ਜ਼ੋਰ ਦਿੱਤਾ। ਰੋਹਿਤ ਨੇ ਕਿਹਾ, "ਸਾਡਾ ਧਿਆਨ ਅਗਲੇ ਦੋ ਮੈਚਾਂ 'ਚ ਚੰਗੀ ਕ੍ਰਿਕਟ ਖੇਡਣ 'ਤੇ ਹੈ। ਭਾਰਤੀ ਕ੍ਰਿਕਟਰ ਹੋਣ ਦੇ ਨਾਤੇ ਸਾਡੇ 'ਤੇ ਹਮੇਸ਼ਾ ਦਬਾਅ ਰਹਿੰਦਾ ਹੈ। ਮੈਚ 'ਤੇ ਧਿਆਨ ਦੇਣ ਦੀ ਲੋੜ ਹੈ।"

13:30 PM
ਆਈਸੀਸੀ ਦੇ ਨਿਯਮ
ਆਈਸੀਸੀ ਨੇ ਅਜਿਹਾ ਕੋਈ ਨਿਯਮ ਨਹੀਂ ਬਣਾਇਆ ਹੈ ਜਿਸ ਦੇ ਮੁਤਾਬਕ ਨਾਕਆਊਟ ਮੈਚ ਨਵੀਆਂ ਪਿੱਚਾਂ 'ਤੇ ਖੇਡੇ ਜਾਣ। ਆਈਸੀਸੀ ਦੀ ਪਿੱਚ ਅਤੇ ਆਊਟਫੀਲਡ ਨਿਗਰਾਨੀ ਪ੍ਰਕਿਰਿਆ ਵਿੱਚ ਇੱਕੋ ਇੱਕ ਸ਼ਰਤ ਇਹ ਹੈ ਕਿ ਜਿਸ ਸਥਾਨ ਨੂੰ ਮੈਚ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਉਸ ਮੈਚ ਲਈ ਸਭ ਤੋਂ ਵਧੀਆ ਸੰਭਵ ਪਿੱਚ ਪ੍ਰਦਾਨ ਕਰਨਗੇ।

Trending news