Mother's Day 2023: ਮਾਂ ਦਿਵਸ 'ਤੇ ਵਿਰਾਟ ਕੋਹਲੀ ਨੇ ਸ਼ੇਅਰ ਕੀਤੀ ਖਾਸ ਤਸਵੀਰ
Advertisement
Article Detail0/zeephh/zeephh1695746

Mother's Day 2023: ਮਾਂ ਦਿਵਸ 'ਤੇ ਵਿਰਾਟ ਕੋਹਲੀ ਨੇ ਸ਼ੇਅਰ ਕੀਤੀ ਖਾਸ ਤਸਵੀਰ

Mother's Day 2023: ਅੱਜ ਭਾਰਤ ਸਮੇਤ ਹੋਰ ਦੇਸ਼ਾਂ ਵਿੱਚ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਮਾਂ ਦਿਵਸ ਉਪਰ ਵੱਖ-ਵੱਖ ਸ਼ਖਸੀਅਤਾਂ ਆਪਣੀਆਂ ਭਾਵਨਾਂ ਦਾ ਇਜ਼ਹਾਰ ਕਰ ਰਹੀਆਂ ਹਨ।

Mother's Day 2023: ਮਾਂ ਦਿਵਸ 'ਤੇ ਵਿਰਾਟ ਕੋਹਲੀ ਨੇ ਸ਼ੇਅਰ ਕੀਤੀ ਖਾਸ ਤਸਵੀਰ

Mother's Day 2023:  ਅੱਜ 14 ਮਈ ਨੂੰ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਮਾਂ ਦੇ ਪਿਆਰ ਨੂੰ ਜ਼ਾਹਰ ਕਰਨ ਲਈ ਭਾਵੇਂ ਹਰ ਦਿਨ ਛੋਟਾ ਪੈ ਜਾਵੇ ਪਰ ਇਹ ਦਿਨ ਮਾਂ ਨੂੰ ਵਿਸ਼ੇਸ਼ ਤੌਰ 'ਤੇ ਸਮਰਪਿਤ ਕੀਤਾ ਗਿਆ ਹੈ। ਇਸ ਦੌਰਾਨ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਵੀ ਆਪਣੀ ਮਾਂ ਨੂੰ ਸਮਰਪਿਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਤਨੀ ਅਨੁਸ਼ਕਾ ਸ਼ਰਮਾ ਨੂੰ ਵੀ ਮਦਰਸ ਡੇ ਦੀ ਵਧਾਈ ਦਿੱਤੀ ਹੈ।

ਦਰਅਸਲ ਅੱਜ ਦੁਨੀਆ ਭਰ ਦੇ ਕਈ ਦਿੱਗਜਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੀ ਮਾਂ ਨੂੰ ਖਾਸ ਦਿਨ 'ਤੇ ਵਧਾਈ ਦਿੱਤੀ ਹੈ, ਜਿਸ 'ਚ ਕ੍ਰਿਕਟਰ ਵਿਰਾਟ ਕੋਹਲੀ ਵੀ ਸ਼ਾਮਲ ਹੈ, ਜਿਸ ਨੇ ਕੁਝ ਤਸਵੀਰਾਂ ਪੋਸਟ ਕਰਕੇ ਆਪਣੀ ਮਾਂ ਸਰੋਜ ਨੂੰ ਵਧਾਈ ਦਿੱਤੀ ਹੈ। ਕੋਹਲੀ ਨੇ ਟਵਿੱਟਰ 'ਤੇ ਆਪਣੀ ਮਾਂ, ਪਤਨੀ ਅਨੁਸ਼ਕਾ ਅਤੇ ਬੇਟੀ ਵਾਮਿਕਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਕੋਹਲੀ ਨੇ ਲਿਖਿਆ, 'ਹੈਪੀ ਮਦਰਸ ਡੇ।'

ਵਿਰਾਟ ਕੋਹਲੀ ਨੇ ਚਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਇੱਕ ਤਸਵੀਰ 'ਚ ਅਨੁਸ਼ਕਾ ਤੇ ਉਨ੍ਹਾਂ ਦੀ ਬੇਟੀ ਵਾਮਿਕਾ ਇਕੱਠੇ ਨਜ਼ਰ ਆ ਰਹੇ ਹਨ, ਜਦਕਿ ਦੂਜੀ ਤਸਵੀਰ 'ਚ ਵਿਰਾਟ ਕੋਹਲੀ ਦੀ ਮਾਂ ਅਤੇ ਅਨੁਸ਼ਕਾ ਸ਼ਰਮਾ ਦੀ ਮਾਂ ਇਕੱਠੇ ਨਜ਼ਰ ਆ ਰਹੇ ਹਨ। ਤੀਜੀ ਤਸਵੀਰ 'ਚ ਵਿਰਾਟ ਕੋਹਲੀ ਆਪਣੀ ਮਾਂ ਨਾਲ ਬੈਠੇ ਨਜ਼ਰ ਆ ਰਹੇ ਹਨ, ਜਿੱਥੇ ਦੋਵਾਂ ਦੇ ਚਿਹਰਿਆਂ 'ਤੇ ਹਾਸਾ ਸਾਫ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : Raghav Chadha Parineeti Chopra Engagement: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ; ਵੇੇਖੋ ਖੂਬਸੂਰਤ ਤਸਵੀਰਾਂ

ਕਾਬਿਲੇਗੌਰ ਹੈ ਕਿ ਵਿਰਾਟ ਕੋਹਲੀ ਆਈਪੀਐਲ 2023 ਵਿੱਚ RCB ਲਈ ਆਪਣਾ ਅਗਲਾ ਮੈਚ ਅੱਜ ਯਾਨੀ 14 ਮਈ ਨੂੰ ਰਾਜਸਥਾਨ ਰਾਇਲਸ ਖਿਲਾਫ ਖੇਡਣਗੇ। ਇਸ ਮੈਚ ਦੇ ਜ਼ਰੀਏ ਆਰਸੀਬੀ ਟੂਰਨਾਮੈਂਟ ਦਾ 12ਵਾਂ ਮੈਚ ਖੇਡੇਗੀ। RCB ਹੁਣ ਤੱਕ ਖੇਡੇ ਗਏ 11 ਮੈਚਾਂ 'ਚ 6 ਜਿੱਤਾਂ ਨਾਲ ਅੰਕ ਸੂਚੀ 'ਚ ਸੱਤਵੇਂ ਨੰਬਰ 'ਤੇ ਹੈ। ਇਸ ਸੀਜ਼ਨ 'ਚ ਕੋਹਲੀ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਸ਼ਾਨਦਾਰ ਫਾਰਮ 'ਚ ਨਜ਼ਰ ਆਏ ਹਨ। 11 ਮੈਚਾਂ 'ਚ ਉਨ੍ਹਾਂ ਨੇ 42 ਦੀ ਔਸਤ ਅਤੇ 133.76 ਦੀ ਸਟ੍ਰਾਈਕ ਰੇਟ ਨਾਲ 420 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਕੁੱਲ 6 ਅਰਧ ਸੈਂਕੜੇ ਨਿਕਲੇ ਹਨ।

ਇਹ ਵੀ ਪੜ੍ਹੋ : Punjab Weather Update: ਗਰਮੀ ਨੇ ਤੋੜੇ ਹੁਣ ਸਾਰੇ ਰਿਕਾਰਡ; ਪੰਜਾਬ 'ਚ ਤਾਪਮਾਨ 44 ਡਿਗਰੀ ਨੂੰ ਪਾਰ

 

Trending news