Neeraj Chopra Wins Asian Games Gold: ਵਿਸ਼ਵ ਚੈਂਪੀਅਨ ਨੀਰਜ ਚੋਪੜਾ ਨੇ 19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤ ਕੇ ਮੁੜ ਭਾਰਤ ਦਾ ਨਾਮ ਪੂਰੀ ਦੁਨੀਆਂ ਵਿੱਚ ਰੁਸ਼ਨਾ ਦਿੱਤਾ ਹੈ।
Trending Photos
Neeraj Chopra wins Asian Games Gold: ਵਿਸ਼ਵ ਚੈਂਪੀਅਨ ਨੀਰਜ ਚੋਪੜਾ ਨੇ 19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤ ਲਿਆ ਹੈ। ਨੀਰਜ ਨੇ 88.88 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਇਹ ਕਾਰਨਾਮਾ ਕੀਤਾ। ਨੀਰਜ ਤੋਂ ਇਲਾਵਾ ਕਿਸ਼ੋਰ ਜੇਨਾ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ।
ਹਾਲਾਂਕਿ ਨੀਰਜ ਲਈ ਸ਼ੁਰੂਆਤ ਖਾਸ ਠੀਕ ਨਹੀਂ ਰਹੀ। ਉਸ ਦੀ ਪਹਿਲੀ ਥਰੋਅ ਨੂੰ ਫਾਊਲ ਕਰਾਰ ਦਿੱਤਾ ਗਿਆ। ਨੀਰਜ ਦਾ ਪਹਿਲਾ ਥਰੋਅ ਕਰੀਬ 90 ਮੀਟਰ ਸੀ। ਇਸ ਤੋਂ ਬਾਅਦ ਨੀਰਜ ਚੋਪੜਾ ਦੀ ਅਧਿਕਾਰੀਆਂ ਨਾਲ ਕਾਫੀ ਦੇਰ ਤਕ ਬਹਿਸ ਹੋਈ ਅਤੇ ਕੁਝ ਸਮੇਂ ਲਈ ਖੇਡ ਨੂੰ ਰੋਕਣਾ ਪਿਆ।
ਦਰਅਸਲ, ਜਦੋਂ ਨੀਰਜ ਨੇ ਆਪਣਾ ਪਹਿਲਾ ਥਰੋਅ ਕੀਤਾ ਤਾਂ ਦੂਰੀ ਮਾਪਣ ਵਾਲੀ ਮਸ਼ੀਨ 'ਚ ਖ਼ਰਾਬੀ ਆ ਗਈ, ਜਿਸ ਕਾਰਨ ਉਸ ਥਰੋਅ ਨੂੰ ਅਧਿਕਾਰਤ ਤੌਰ 'ਤੇ ਫਾਊਲ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਨੀਰਜ ਨੇ ਫਿਰ 82.38 ਮੀਟਰ ਦੀ ਦੂਜੀ ਥਰੋਅ ਨਾਲ ਆਪਣੀ ਪਹਿਲੀ ਕੋਸ਼ਿਸ਼ ਕੀਤੀ।
ਨੀਰਜ ਦੀ ਦੂਜੀ ਕੋਸ਼ਿਸ਼ ਵਿੱਚ 84.49 ਮੀਟਰ ਦੀ ਥਰੋਅ ਕੀਤੀ। ਉਸ ਦੀ ਤੀਜੀ ਕੋਸ਼ਿਸ਼ ਮੁੜ ਫਾਊਲ ਹੋ ਗਈ ਸੀ। ਇਸ ਦੌਰਾਨ ਕਿਸ਼ੋਰ ਜੇਨਾ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 86.77 ਮੀਟਰ ਦਾ ਥਰੋਅ ਸੁੱਟ ਕੇ ਨੀਰਜ ਨੂੰ ਪਛਾੜ ਦਿੱਤਾ।
ਹਾਲਾਂਕਿ ਨੀਰਜ ਨੇ ਆਪਣੀ ਚੌਥੀ ਕੋਸ਼ਿਸ਼ 'ਚ 88.88 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ ਬੜ੍ਹਤ ਹਾਸਲ ਕੀਤੀ। ਇਸ ਦੌਰਾਨ ਨੀਰਜ ਚੋਪੜਾ ਅਤੇ ਕਿਸ਼ੋਰ ਜੇਨਾ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਕਿਸ਼ੋਰ ਜੇਨਾ ਨੇ ਵੀ ਆਪਣੀ ਪੂਰੀ ਤਾਕਤ ਦਿਖਾਉਂਦੇ ਹੋਏ ਆਪਣੀ ਚੌਥੀ ਕੋਸ਼ਿਸ਼ ਵਿੱਚ 87.54 ਮੀਟਰ ਦਾ ਜੈਵਲਿਨ ਸੁੱਟਿਆ।
ਇਹ ਨੀਰਜ ਚੋਪੜਾ ਦਾ ਸਾਲ ਦਾ ਆਖਰੀ ਮੁਕਾਬਲਾ ਸੀ। 25 ਸਾਲਾ ਸਟਾਰ ਅਥਲੀਟ ਨੀਰਜ ਨੇ ਹਾਲ ਹੀ ਵਿੱਚ ਬੁਡਾਪੇਸਟ ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ। ਹਾਲਾਂਕਿ ਪਿਛਲੇ ਮਹੀਨੇ ਉਹ ਡਾਇਮੰਡ ਲੀਗ ਦਾ ਖਿਤਾਬ ਨਹੀਂ ਬਚਾ ਸਕੇ ਸਨ। ਉਸ ਨੂੰ ਚੈੱਕ ਗਣਰਾਜ ਦੇ ਜੈਕਬ ਵੈਡਲੇਕਜ਼ ਨੇ ਹਰਾਇਆ। ਨੀਰਜ ਦਾ ਨਿੱਜੀ ਸਰਵੋਤਮ 89.94 ਮੀਟਰ ਹੈ ਜਦਕਿ ਸੀਜ਼ਨ ਦਾ ਸਰਵੋਤਮ ਥਰੋਅ 88.77 ਮੀਟਰ ਰਿਹਾ।
ਇਹ ਵੀ ਪੜ੍ਹੋ : SGPC Election News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸੰਬੰਧ ਵਿੱਚ ਅਹਿਮ ਜਾਣਕਾਰੀ