Fatehgarh Sahib News: ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਕਿ ਉਹ ਜਦੋਂ ਆਪਣੇ ਘਰ ਵਿੱਚ ਮੌਜ਼ੂਦ ਸੀ ਤਾਂ ਉਸਦੇ ਘਰ ਵਿੱਚ ਜਬਰੀ ਦਾਖਲ ਉਕਤ ਧਿਰ ਦੇ ਵਿਅਕਤੀਆਂ ਨੇ ਉਸ ਦੀ ਮਾਰਕੁੱਟ ਕੀਤੀ ਤੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਉਸ ਉੱਤੇ ਅਤੇ ਸਾਰੇ ਘਰ ਵਿੱਚ ਡੀਜ਼ਲ ਛਿੜਕ ਦਿੱਤਾ ਤੇ ਫਿਰ ਘਰ ਨੂੰ ਅੱਗ ਲਗਾ ਦਿੱਤੀ।
Trending Photos
Fatehgarh Sahib News: ਫਤਿਹਗੜ੍ਹ ਸਾਹਿਬ ਦੇ ਖਮਾਣੋਂ ਕਲਾਂ ਦੀ ਵਾਰਡ ਮੈਂਬਰ 4 ਵਿੱਚ 15 ਦੇ ਕਰੀਬ ਹਥਿਆਰ ਬੰਦ ਵਿਅਕਤੀਆਂ ਨੇ ਇਕ ਅੰਮ੍ਰਿਤਧਾਰੀ ਔਰਤ ਦੇ ਘਰ ਤੇ ਹਮਲਾ ਕਰ ਕੇ ਘਰ ਨੂੰ ਪੈਟਰੋਲ ਪਾਕੇ ਅੱਗ ਲਗਾਉਣ ਦੀ ਵੀਡੀਓ ਵਾਇਰਲ ਹੋਈ ਹੈ। ਜਿਸ ਤੇ ਕਾਰਵਾਈ ਕਰਦੇ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਨਵਤੇਜ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਜਿਸ ਮਕਾਨ ਵਿੱਚ ਰਹਿੰਦਾ ਹੈ ਉਸ ਨੂੰ ਲੈ ਕੇ ਰਣਜੀਤ ਸਿੰਘ ਵਾਸੀ ਅਮਰੀਕਾ ਨਾਲ ਉਨਾਂ ਦਾ ਕੇਸ ਚੱਲਦਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਕਿ ਉਹ ਜਦੋਂ ਆਪਣੇ ਘਰ ਵਿੱਚ ਮੌਜ਼ੂਦ ਸੀ ਤਾਂ ਉਸਦੇ ਘਰ ਵਿੱਚ ਜਬਰੀ ਦਾਖਲ ਉਕਤ ਧਿਰ ਦੇ ਵਿਅਕਤੀਆਂ ਨੇ ਉਸ ਦੀ ਮਾਰਕੁੱਟ ਕੀਤੀ ਤੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਉਸ ਉੱਤੇ ਅਤੇ ਸਾਰੇ ਘਰ ਵਿੱਚ ਡੀਜ਼ਲ ਛਿੜਕ ਦਿੱਤਾ ਤੇ ਫਿਰ ਘਰ ਨੂੰ ਅੱਗ ਲਗਾ ਦਿੱਤੀ।
ਇਹ ਵੀ ਪੜ੍ਹੋ: ਯੂਥ ਕਾਂਗਰਸ ਵਰਕਰਾਂ ਨੇ ਕੁਲਬੀਰ ਸਿੰਘ ਜ਼ੀਰਾ 'ਤੇ ਗੋਲੀਬਾਰੀ ਦੇ ਵਿਰੋਧ ਵਿੱਚ ਥਾਣੇ ਦਾ ਘਿਰਾਓ ਕੀਤਾ
ਥਾਣਾ ਖਮਾਣੋਂ ਦੇ ਸਬ ਇੰਸਪੈਕਟਰ ਸੁਪਿੰਦਰ ਸਿੰਘ ਨੇ ਦੱਸਿਆ ਨਵਤੇਜ ਸਿੰਘ ਦੇ ਬਿਆਨਾਂ ''ਤੇ ਮੁਕੱਦਮਾ ਦਰਜ ਕਰਕੇ ਗੁਰਿੰਦਰ ਸਿੰਘ ਰੋਡਾ ਤੇ ਵਾਰੂਨ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਗੁਰਿੰਦਰ ਸਿੰਘ ਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਅਤੇ ਵਾਰੂਮ ਸ਼ਰਮਾ ਨੂੰ ਜੇਲ ਭੇਜ ਦਿੱਤਾ।
ਇਹ ਵੀ ਪੜ੍ਹੋ: Chhatbir Zoo: ਛੱਤਬੀੜ ਚਿੜੀਆਘਰ ਵਿਖੇ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬੀ ਵਾਕ-ਇਨ-ਐਵੀਅਰੀ ਬਣੀ ਖਿੱਚ ਦਾ ਕੇਂਦਰ