Happy Mothers Day 2024: ਮਈ ਦੇ ਦੂਜੇ ਐਤਵਾਰ ਨੂੰ ਪੂਰੀ ਦੁਨੀਆ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ। ਇਸ ਵਾਰ ਇਹ ਦਿਵਸ 11 ਮਈ ਨੂੰ ਮਨਾਇਆ ਜਾ ਰਿਹਾ ਹੈ। ਇਨਸਾਨ ਦੁਨੀਆ ’ਚ ਆਉਂਦਿਆਂ ਹੀ ਰਿਸ਼ਤਿਆਂ ਅਤੇ ਇਨ੍ਹਾਂ ਨਾਲ ਜੁੜੇ ਮੋਹ ਦੀਆਂ ਤੰਦਾਂ ’ਚ ਬੱਝ ਜਾਂਦਾ ਹੈ ਅਤੇ ਸਭ ਤੋਂ ਪਿਆਰ ਭਰੀ ਤੰਦ ਮਾਂ ਦੇ ਰਿਸ਼ਤੇ ਦੀ ਹੁੰਦੀ ਹੈ।
Trending Photos
Mothers Day 2023 History and Significance: ਦੁਨੀਆ ਵਿੱਚ ਮਾਂ ਨੂੰ ਹਮੇਸ਼ਾ ਹੀ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ। ਮਾਂ ਸਾਨੂੰ ਜੀਵਨ ਦਿੰਦੀ ਹੈ ਅਤੇ ਜੀਵਨ ਭਰ ਪਿਆਰ ਅਤੇ ਸਬਕ ਦਿੰਦੀ ਹੈ। ‘ਮਾਂ’ ਇਕ ਅਜਿਹਾ ਸ਼ਬਦ ਹੈ, ਜਿਸ ਦੀ ਤੁਲਨਾ ਰੱਬ ਨਾਲ ਕੀਤੀ ਜਾਂਦੀ ਹੈ। ‘ਮਾਂ’ ਸ਼ਬਦ ਕਹਿਣ ਅਤੇ ਸੁਣਨ ਨੂੰ ਤਾਂ ਬਹੁਤ ਛੋਟਾ ਹੈ ਪਰ ਉਸ ਦੇ ਅਰਥ, ਭਾਵ ਬਹੁਤ ਗਹਿਰੇ ਹਨ, ਕਿਉਂਕਿ ਰੱਬ ਦਾ ਦੂਜਾ ਰੂਪ ਹੁੰਦੀ ਹੈ ਮਾਂ।
''ਮਾਂ ਤੋਂ ਬਿਨਾਂ ਜ਼ਿੰਦਗੀ ਉਜਾੜ ਹੈ,
ਇਕੱਲੇ ਸਫ਼ਰ ਵਿਚ ਹਰ ਰਾਹ ਉਜਾੜ ਹੈ,
ਜ਼ਿੰਦਗੀ ਵਿੱਚ ਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ,
ਮਾਂ ਦੇ ਆਸ਼ੀਰਵਾਦ ਨਾਲ ਹੀ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਹੈ।
ਮੈਂ ਕਦੇ ਰੱਬ ਨੂੰ ਨਹੀਂ ਦੇਖਿਆ,
ਪਰ ਮੈਨੂੰ ਯਕੀਨ ਹੈ ਕਿ,
ਉਹ ਵੀ ਮੇਰੀ ਮਾਂ ਵਰਗੀ ਹੋਵੇਗੀ।"
ਮਾਂ ਸਾਡੇ ਜੀਵਨ ਵਿੱਚ ਇੱਕ ਅਹਿਮ ਰੋਲ ਅਦਾ ਕਰਦੀ ਹੈ। ‘ਮਾਂ’ ਸਾਡੀ ਹਰ ਖੁਸ਼ੀ, ਹਰ ਮੁਸ਼ਕਲ ਵਿੱਚ ਸਾਡਾ ਸਾਥ ਦਿੰਦੀ ਹੈ। ਸਾਡੀ ਕਾਮਯਾਬੀ ਵਿੱਚ ਵੀ ਮਾਂ ਦਾ ਬਹੁਤ ਯੋਗਦਾਨ ਹੁੰਦਾ ਹੈ।
ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਪੂਰੀ ਦੁਨੀਆ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ। ਮਾਂ ਨੂੰ ਸਮਰਪਿਤ ਇਹ ਦਿਹਾੜਾ ਇਸ ਵਾਰ 14 ਮਈ ਨੂੰ ਮਨਾਇਆ ਜਾਵੇਗਾ। ਆਖ਼ਰਕਾਰ, ਮਾਂ ਉਹ ਵਿਅਕਤੀ ਹੈ ਜੋ ਜਨਮ ਦੇਣ ਤੋਂ ਲੈ ਕੇ ਹਰ ਦੁੱਖ-ਸੁੱਖ ਵਿਚ ਬੱਚੇ ਦੇ ਨਾਲ ਖੜ੍ਹੀ ਰਹਿੰਦੀ ਹੈ। ਇਸ ਕਾਰਨ ਮਾਂ ਦੀ ਮਹੱਤਤਾ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਕਿਸੇ ਲਈ ਵੀ ਆਸਾਨ ਨਹੀਂ ਹੈ।
Mothers Day 2023 History and Significance
ਮਾਂ ਦਿਵਸ ਦੀ ਸ਼ੁਰੂਆਤ
ਅਮਰੀਕਾ ਵਿੱਚ ਮਾਂ ਦਿਵਸ ਦੀ ਸ਼ੁਰੂਆਤ ਅੰਨਾ ਜਾਰਵਿਸ ਵੱਲੋਂ ਕੀਤੀ ਗਈ ਸੀ, ਜੋ ਆਪਣੀ ਮਾਂ, ਐਨ ਰੀਵਸ ਜਾਰਵਿਸ ਦਾ ਸਨਮਾਨ ਕਰਨਾ ਚਾਹੁੰਦੀ ਸੀ। ਐਨ ਇੱਕ ਸ਼ਾਂਤੀ ਕਾਰਕੁੰਨ ਸੀ ਜਿਸਨੇ ਅਮਰੀਕੀ ਘਰੇਲੂ ਯੁੱਧ ਦੇ ਦੋਵਾਂ ਪਾਸਿਆਂ ਦੇ ਜ਼ਖਮੀ ਫ਼ੌਜੀਆਂ ਦੀ ਦੇਖਭਾਲ ਕੀਤੀ ਸੀ। ਅੰਨਾ ਨੇ ਪੱਛਮੀ ਵਰਜੀਨੀਆ 'ਚ ਆਪਣੀ ਮਾਂ ਲਈ ਇੱਕ ਯਾਦਗਾਰ ਬਣਵਾਈ ਤੇ ਮਾਂ ਦਿਵਸ ਨੂੰ ਇੱਕ ਮਾਨਤਾ ਪ੍ਰਾਪਤ ਛੁੱਟੀ ਹੋਣ ਲਈ ਮੁਹਿੰਮ ਚਲਾਈ।
ਇਸ ਮਗਰੋਂ 1914 ਵਿੱਚ, ਮਦਰਜ਼ ਡੇਅ ਨੂੰ ਅਮਰੀਕਾ ਵਿੱਚ ਰਾਸ਼ਟਰੀ ਛੁੱਟੀ ਵਜੋਂ ਮਾਨਤਾ ਦਿੱਤੀ ਗਈ। ਹਰ ਸਾਲ ਨਾਲ ਇਹ ਤਿਉਹਾਰ ਦੂਜੇ ਦੇਸ਼ਾਂ ਵਿੱਚ ਵੀ ਫੈਲ ਗਿਆ ਅਤੇ ਅੱਜ ਇਹ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਮਾਂ ਦਿਵਸ ਸਾਡੇ ਸਾਰਿਆਂ ਦੇ ਜੀਵਨ ਵਿੱਚ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਇਹ ਸਾਡੀਆਂ ਮਾਵਾਂ ਨੂੰ ਸਮਰਪਿਤ ਇੱਕ ਖ਼ਾਸ ਦਿਨ ਹੈ ਜੋ ਸਾਡੇ ਦਿਲਾਂ ਵਿੱਚ ਖਾਸ ਸਥਾਨ ਰੱਖਦੀਆਂ ਹਨ। ਭਾਰਤ ਵਿੱਚ, ਇਹ ਦਿਨ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
ਮਾਂ ਦਾ ਰਿਸ਼ਤਾ ਦੁਨੀਆਂ ਦੇ ਸਾਰੇ ਰਿਸ਼ਤਿਆਂ ਨਾਲੋਂ ਵੱਧ ਖਾਸ ਹੁੰਦਾ ਹੈ।
ਮਾਂ ਭਾਵੇਂ ਕਿੰਨੀ ਵੀ ਦੂਰ ਹੋਵੇ, ਉਹ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹਿੰਦੀ ਹੈ।
ਮਾਂ ਆਪਣੇ ਬੱਚਿਆਂ ਦੀ ਹਰ ਸੁੱਖ-ਦੁੱਖ ਤੋਂ ਜਾਣੂ ਹੁੰਦੀ ਹੈ।
ਅਸੀਂ ਅਰਦਾਸ ਕਰਦੇ ਹਾਂ ਕਿ ਸਾਡਾ ਸਾਰਾ ਜੀਵਨ ਮਾਂ ਦੀ ਛਾਂ ਹੇਠ ਬਤੀਤ ਹੋਵੇ।
ਮਾਂ ਦਿਵਸ 2024 ਦੀਆਂ ਮੁਬਾਰਕਾਂ!