New Parliament Inauguration: ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ, ਜਿਸ ਦੌਰਾਨ ਉਨ੍ਹਾਂ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ। ਅੱਜ ਦੇਸ਼ ਨੂੰ ਨਵੀਂ ਸੰਸਦ ਮਿਲ ਗਈ ਹੈ।
Trending Photos
New Parliament Building Inauguration News: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨਵੇਂ ਸੰਸਦ ਭਵਨ ਪਹੁੰਚ ਗਏ ਹਨ। ਅੱਜ ਦੇਸ਼ ਲਈ ਇਤਿਹਾਸਕ ਦਿਨ ਹੈ। ਅੱਜ ਇਤਿਹਾਸ ਰਚਿਆ ਜਾਵੇਗਾ। ਅੱਜ ਦੇਸ਼ ਨੂੰ ਨਵੀਂ ਸੰਸਦ ਮਿਲ ਗਈ ਹੈ। ਉਨ੍ਹਾਂ ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਹਵਨ-ਪੂਜਾ ਵਿਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਕੈਬਨਿਟ ਮੰਤਰੀਆਂ ਦੇ ਨਾਲ ਨਵੇਂ ਸੰਸਦ ਭਵਨ ਵਿੱਚ ਆਯੋਜਿਤ ਕੀਤੇ ਜਾ ਰਹੇ ‘ਸਰਵ-ਧਰਮ’ ਪ੍ਰਾਰਥਨਾ ਸਮਾਰੋਹ ਵਿੱਚ ਸ਼ਾਮਲ ਹੋਏ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ, ਜਿਸ ਦੌਰਾਨ ਉਨ੍ਹਾਂ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ।
#WATCH दिल्ली: प्रधानमंत्री नरेंद्र मोदी ने नए संसद भवन का उद्घाटन किया। इस दौरान लोकसभा अध्यक्ष ओम बिरला भी मौजूद रहे। pic.twitter.com/dwFvUFoLf7
— ANI_HindiNews (@AHindinews) May 28, 2023
ਇਹ ਵੀ ਪੜ੍ਹੋ: New Parliament Building Inauguration LIVE: आज PM नरेंद्र मोदी द्वारा किया जाएगा नए संसद भवन का उद्घाटन
ਅਧੀਨਮ ਮੱਠ ਦੇ ਸੰਤਾਂ ਨੇ ਪੀਐਮ ਮੋਦੀ ਨੂੰ ਸੇਂਗੋਲ ਸੌਂਪਿਆ ਹੈ। ਇਸ ਤੋਂ ਪਹਿਲਾਂ ਪੀਐਮ ਮੋਦੀ ਰਾਜਦੰਡ ਅੱਗੇ ਝੁਕਦੇ ਨਜ਼ਰ ਆਏ। ਪ੍ਰਧਾਨ ਮੰਤਰੀ ਮੋਦੀ ਉਦਘਾਟਨ ਸਮਾਰੋਹ ਦੌਰਾਨ 75 ਰੁਪਏ ਦਾ ਨਵਾਂ ਸਿੱਕਾ ਵੀ ਜਾਰੀ ਕਰਨਗੇ। ਇਸ 'ਤੇ ਨਵੇਂ ਸੰਸਦ ਭਵਨ ਦੀ ਤਸਵੀਰ ਹੋਵੇਗੀ। ਤਸਵੀਰ ਦੇ ਬਿਲਕੁਲ ਹੇਠਾਂ ਸਾਲ 2023 ਵੀ ਲਿਖਿਆ ਜਾਵੇਗਾ। ਇਸ ਤੋਂ ਇਲਾਵਾ ਇਸ 'ਤੇ ਅਸ਼ੋਕ ਦਾ ਚਿੰਨ੍ਹ ਵੀ ਲਿਖਿਆ ਹੋਵੇਗਾ। ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਅਮਿਤ ਸ਼ਾਹ ਨਵੇਂ ਸੰਸਦ ਭਵਨ ਪਹੁੰਚੇ ਸਨ।
ਨਵੀਂ ਸੰਸਦ ਵਿੱਚ, ਤਾਮਿਲਨਾਡੂ ਨਾਲ ਸਬੰਧਤ ਅਤੇ ਚਾਂਦੀ ਅਤੇ ਸੋਨੇ ਦੀ ਪਲੇਟ ਨਾਲ ਬਣੇ ਇਤਿਹਾਸਕ ਰਾਜਦੰਡ (ਸੇਂਗੋਲ) ਨੂੰ ਲੋਕ ਸਭਾ ਦੇ ਸਪੀਕਰ ਦੀ ਸੀਟ ਦੇ ਨੇੜੇ ਲਗਾਇਆ ਜਾਵੇਗਾ। ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਅਗਸਤ 1947 ਵਿੱਚ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਦਿੱਤਾ ਗਿਆ ਇਹ ਰਾਜਦੰਡ ਇਲਾਹਾਬਾਦ ਮਿਊਜ਼ੀਅਮ ਦੀ ਨਹਿਰੂ ਗੈਲਰੀ ਵਿੱਚ ਰੱਖਿਆ ਗਿਆ ਸੀ।
ਤਿਕੋਣੀ ਆਕਾਰ ਦੇ ਚਾਰ ਮੰਜ਼ਿਲਾ ਸੰਸਦ ਭਵਨ ਦਾ ਨਿਰਮਾਣ ਖੇਤਰ 64,500 ਵਰਗ ਮੀਟਰ ਹੈ। ਨਵੀਂ ਸੰਸਦ ਵਿੱਚ ਲੋਕ ਸਭਾ ਵਿੱਚ 888 ਅਤੇ ਰਾਜ ਸਭਾ ਵਿੱਚ 384 ਮੈਂਬਰਾਂ ਲਈ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਜਦੋਂ ਕਿ ਸਾਂਝੇ ਸੈਸ਼ਨ ਲਈ ਲੋਕ ਸਭਾ ਹਾਲ ਵਿੱਚ 1,272 ਮੈਂਬਰ ਬੈਠ ਸਕਦੇ ਹਨ। ਸੰਸਦ ਦੀ ਮੌਜੂਦਾ ਇਮਾਰਤ 96 ਸਾਲ ਪੁਰਾਣੀ ਹੈ, ਜਿਸ ਦਾ ਨਿਰਮਾਣ 1927 ਵਿੱਚ ਪੂਰਾ ਹੋਇਆ ਸੀ। ਉਦਘਾਟਨ ਤੋਂ ਪਹਿਲਾਂ ਲੁਟੀਅਨਜ਼ ਦਿੱਲੀ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।