Kangana Ranaut News: ਅਦਾਕਾਰਾ ਤੇ ਮੰਡੀ ਤੋਂ ਭਾਜਪਾ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਤੇ ਨਿਸ਼ਾਨਾ ਸਾਧਿਆ।
Trending Photos
Kangana Ranaut News: ਅਦਾਕਾਰਾ ਤੇ ਮੰਡੀ ਤੋਂ ਭਾਜਪਾ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਰਾਹੁਲ ਗਾਂਧੀ ਦੀ ਦੇਸ਼ ਨੂੰ ਲੈ ਕੇ ਕੀ ਭਾਵਨਾ ਹੈ, ਇਹ ਕਿਸੇ ਤੋਂ ਲੁਕੀ ਨਹੀਂ ਹੈ। ਉਹ ਸੱਤਾ ਲਈ ਦੇਸ਼ ਦੇ ਟੁਕੜੇ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਕੰਗਨਾ ਨੇ ਕਿਹਾ ਕਿ ਕੁਝ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ। ਵਿਦੇਸ਼ ਵਿੱਚ ਜਦ ਉਹ ਜਾਂਦੇ ਹਨ ਤਾਂ ਕਿਸੇ ਤਰ੍ਹਾਂ ਦੀ ਗੱਲ ਕਰਦੇ ਹਨ, ਇਹ ਸਭ ਲੋਕ ਜਾਣਦੇ ਹਨ।
ਘੁਸਪੈਠੀਆਂ ਦਾ ਮੁੱਦਾ ਵੱਡਾ ਚੁਣੌਤੀ
ਕੰਗਨਾ ਰਣੌਤ ਨੇ ਕਿਹਾ ਕਿ ਉਨ੍ਹਾਂ ਨੇ ਸ਼ਰਨਰਾਥੀਆਂ ਤੇ ਘੁਸਪੈਠੀਆਂ ਦੇ ਮੁੱਦੇ ਉਤੇ ਹਮੇਸ਼ਾ ਗੱਲ ਕੀਤੀ ਹੈ। ਜੇਕਰ ਤੁਸੀਂ ਕਿਸੇ ਵੀ ਦੇਸ਼ ਦੀ ਨਾਗਰਿਕਤਾ ਚਾਹੁੰਦੇ ਹੋ ਤਾਂ ਇਸ ਨੂੰ ਹਾਸਲ ਕਰ ਸਕਦੇ ਹੋਏ ਪਰ ਉਨ੍ਹਾਂ ਨੇ ਲੋਕਾਂ ਨੂੰ ਨਕਲੀ ਨਾਮਾਂ ਦੀ ਵਰਤੋਂ ਕਰਦੇ ਹੋਏ ਅਤੇ ਦੂਜੇ ਧਰਮਾਂ ਦੇ ਨਾਮ ਉਤੇ ਕਾਰੋਬਾਰ ਚਲਾਉਂਦੇ ਹੋਏ ਦੇਖਿਆ ਹੈ। ਇਹ ਸਥਾਨਕ ਲੋਕਾਂ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਸੂਬੇ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਇਹ ਚੀਜ਼ਾਂ ਸਿਆਸੀ ਲਾਭ ਲਈ ਕੀਤੀਆਂ ਜਾਂਦੀਆਂ ਹਨ
ਫਿਲਮ ਐਮਰਜੈਂਸੀ ਉਤੇ ਕੀਤੀ ਗੱਲ
ਉਥੇ ਹੀ ਆਪਣੀ ਫਿਲਮ ਐਮਰਜੈਂਸੀ ਉਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਫਿਲਮੀ ਇੰਡਸਟਰੀ ਤੋਂ ਕੋਈ ਸਮਰਥਨ ਨਹੀਂ ਮਿਲਿਆ ਹੈ। ਉਹ ਹੋਰ ਭਾਗੀਦਾਰਾਂ ਦੇ ਨਾਲ ਫਿਲਮ ਦੀ ਨਿਰਮਾਤਾ ਹੈ। ਦੇਰੀ ਨਾਲ ਰਿਲੀਜ਼ ਹੋਣ ਉਤੇ ਸਾਰਿਆਂ ਲਈ ਨੁਕਸਾਨਦੇਹ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲੱਗਦਾ ਹੈ ਕਿ ਸੈਂਸਰ ਬੋਰਡ ਨੂੰ ਇਸ ਫਿਲਮ ਨੂੰ ਜਲਦ ਤੋਂ ਜਲਦ ਰਿਲੀਜ਼ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਕਾਬਿਲੇਗੌਰ ਹੈ ਕੇ ਅਮਰੀਕਾ ਦੇ ਵਰਜੀਨੀਆ ਵਿੱਚ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕੀ ਭਾਰਤ ਵਿੱਚ ਇੱਕ ਸਿੱਖ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਕੀ ਉਹ ਕਿਸੇ ਗੁਰਦੁਆਰੇ ਵਿੱਚ ਜਾ ਸਕੇਗਾ ਜਾਂ ਨਹੀਂ। ਉਨ੍ਹਾਂ ਨੇ ਕਿਹਾ, "ਸਭ ਤੋਂ ਪਹਿਲਾਂ, ਤੁਹਾਨੂੰ ਇਹ ਸਮਝਣਾ ਪਵੇਗਾ ਕਿ ਲੜਾਈ ਕਿਸ ਬਾਰੇ ਹੈ। ਲੜਾਈ ਰਾਜਨੀਤੀ ਬਾਰੇ ਨਹੀਂ ਹੈ। ਕੀ ਭਾਰਤ ਵਿੱਚ ਇੱਕ ਸਿੱਖ ਨੂੰ ਗੁਰਦੁਆਰੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ, ਸਿਰਫ ਉਨ੍ਹਾਂ ਲਈ ਨਹੀਂ, ਸਗੋਂ ਸਾਰੇ ਧਰਮਾਂ ਦੀ ਲੜਾਈ ਹੈ?
ਦੂਜੇ ਪਾਸੇ ਰਾਹੁਲ ਗਾਂਧੀ ਨੇ ਆਪਣੇ ਬਿਆਨ ਨੂੰ ਸੋਸ਼ਲ ਮੀਡੀਆ ਉਤੇ ਪੋਸਟ ਕਰਕੇ ਲੋਕਾਂ ਪੁੱਛਿਆ ਹੈ ਕਿ ਉਨ੍ਹਾਂ ਕੁਝ ਗਲਤ ਕਿਹਾ ਹੈ।