Stock Market Crash: ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਸੈਂਸੈਕਸ 1000 ਅੰਕ ਡਿੱਗਿਆ
Advertisement
Article Detail0/zeephh/zeephh2499790

Stock Market Crash: ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਸੈਂਸੈਕਸ 1000 ਅੰਕ ਡਿੱਗਿਆ

Stock Market Crash: BSE ਸੈਂਸੈਕਸ ਦੇ ਚੋਟੀ ਦੇ 30 ਸਟਾਕਾਂ 'ਚੋਂ 25 ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਦਕਿ ਸਿਰਫ 4 ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਭ ਤੋਂ ਜ਼ਿਆਦਾ ਉਛਾਲ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ 'ਚ 2.39 ਫੀਸਦੀ ਵਧਿਆ। 

Stock Market Crash: ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਸੈਂਸੈਕਸ 1000 ਅੰਕ ਡਿੱਗਿਆ

Stock Market Crash: ਅੱਜ ਅਚਾਨਕ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਆਈ ਹੈ। ਕਾਰੋਬਾਰ ਦੀ ਸ਼ੁਰੂਆਤ ਦੌਰਾਨ ਸ਼ੇਅਰ ਬਾਜ਼ਾਰ ਦਬਾਅ 'ਚ ਦਿਖ ਰਿਹਾ ਸੀ, ਜਿਸ ਤੋਂ ਬਾਅਦ ਸੈਂਸੈਕਸ ਅਤੇ ਨਿਫਟੀ ਦੋਵਾਂ 'ਚ ਵੱਡੀ ਗਿਰਾਵਟ ਆਈ ਹੈ। ਸੈਂਸੈਕਸ 79,713.14 'ਤੇ ਖੁੱਲ੍ਹਿਆ ਸੀ, ਪਰ ਹੁਣ 1000 ਅੰਕ ਡਿੱਗ ਕੇ 78,719 'ਤੇ ਆ ਗਿਆ ਹੈ। ਇਸੇ ਤਰ੍ਹਾਂ ਨਿਫਟੀ ਸੋਮਵਾਰ ਨੂੰ 24,315.75 ਅੰਕਾਂ 'ਤੇ ਖੁੱਲ੍ਹਿਆ ਸੀ ਪਰ ਹੁਣ ਇਹ 313 ਅੰਕ ਡਿੱਗ ਕੇ 23,990 'ਤੇ ਕਾਰੋਬਾਰ ਕਰ ਰਿਹਾ ਸੀ।

BSE ਸੈਂਸੈਕਸ ਦੇ ਚੋਟੀ ਦੇ 30 ਸਟਾਕਾਂ 'ਚੋਂ 25 ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜਦਕਿ ਸਿਰਫ 4 ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਭ ਤੋਂ ਜ਼ਿਆਦਾ ਉਛਾਲ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ 'ਚ 2.39 ਫੀਸਦੀ ਵਧਿਆ। ਸਨ ਫਾਰਮਾ ਦੇ ਸ਼ੇਅਰਾਂ 'ਚ ਸਭ ਤੋਂ ਵੱਡੀ ਗਿਰਾਵਟ 3 ਫੀਸਦੀ ਰਹੀ। ਦੇਸ਼ ਦੀ ਸਭ ਤੋਂ ਵੱਡੀ ਕੰਪਨੀ Reliance Industries ਦੇ ਸ਼ੇਅਰਾਂ 'ਚ ਵੀ 2.64 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਬਾਜ਼ਾਰ 'ਚ ਹੋਰ ਦਬਾਅ ਵਧ ਗਿਆ ਹੈ।

ਸੈਕਟਰਾਂ ਦੀ ਗੱਲ ਕਰੀਏ ਤਾਂ ਸਾਰੇ ਸੈਕਟਰਾਂ ਵਿੱਚ ਗਿਰਾਵਟ ਜਾਰੀ ਹੈ। ਮੀਡੀਆ ਸੈਕਟਰ 'ਚ 2.66 ਫੀਸਦੀ ਅਤੇ ਤੇਲ ਅਤੇ ਗੈਸ ਖੇਤਰ 'ਚ 2.47 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਬਾਅਦ ਫਾਈਨਾਂਸ, ਆਟੋ, ਬੈਂਕ ਅਤੇ ਕੰਜ਼ਿਊਮਰ ਸੈਕਟਰ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਸਾਰੇ ਸੈਕਟਰਾਂ 'ਚ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਇਹ 10 ਵੱਡੇ ਸ਼ੇਅਰ ਹੋਏ ਕਰੈਸ਼

  • ਵੱਡੇ ਸਟਾਕ 'ਚ ਗਿਰਾਵਟ ਦੀ ਗੱਲ ਕਰੀਏ ਤਾਂ RIL, ਅਡਾਨਿਨ ਪੋਰਟ, ਸਨਫਾਰਮਾ, ਟਾਟਾ ਮੋਟਰਸ ਵਰਗੇ ਹੈਵੀਵੇਟ ਸਟਾਕ 'ਚ 3 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।
  • ਇੰਡੀਅਨ ਆਇਲ ਦੇ ਸ਼ੇਅਰ 5 ਫੀਸਦੀ, ਬਜਾਜ ਆਟੋ ਦੇ ਸ਼ੇਅਰ 4.30 ਫੀਸਦੀ, ਹੀਰੋਮੋਟੋਕਾਰਪ ਦੇ ਸ਼ੇਅਰ 3.8 ਫੀਸਦੀ ਡਿੱਗੇ ਹਨ।
  •  ਹਿੰਦੁਸਤਾਨ ਜ਼ਿੰਕ 4 ਫੀਸਦੀ, ਐਚਪੀਸੀਐਲ ਦੇ ਸ਼ੇਅਰ 3.82 ਫੀਸਦੀ, ਪੀਵੀਆਰ 6 ਫੀਸਦੀ, ਚੇਨਈ ਪੈਟਰੋ ਕਾਰਪੋਰੇਸ਼ਨ 5.49 ਫੀਸਦੀ ਅਤੇ ਬਲੂ ਸਟਾਰ 5 ਫੀਸਦੀ ਡਿੱਗੇ।

ਇਹ ਵੀ ਪੜ੍ਹੋ: Stubble Burning: ਪਰਾਲੀ ਸਾੜਨ ਦੇ ਪੰਜਾਬ 'ਚ 216 ਨਵੇਂ ਮਾਮਲੇ ਦਰਜ, ਕੁੱਲ ਗਿਣਤੀ 4000 ਤੋਂ ਪਾਰ 

Trending news