Chandigarh News: ਕੰਨਾਂ ਦੀ ਸੰਭਾਲ ਤੇ ਸੁਣਨ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਕੀਤਾ ਜਾਗਰੂਕ; ਈਐਨਟੀ ਮਾਹਿਰਾਂ ਨੇ ਪਾਇਆ ਚਾਨਣਾ
Advertisement
Article Detail0/zeephh/zeephh2140830

Chandigarh News: ਕੰਨਾਂ ਦੀ ਸੰਭਾਲ ਤੇ ਸੁਣਨ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਕੀਤਾ ਜਾਗਰੂਕ; ਈਐਨਟੀ ਮਾਹਿਰਾਂ ਨੇ ਪਾਇਆ ਚਾਨਣਾ

Chandigarh News: ਸੁਣਨ ਸ਼ਕਤੀ ਨੂੰ ਪੁੱਜਣ ਵਾਲੀ ਹਾਨੀ ਬਾਰੇ ਜਾਗਰੂਕਤਾ ਵਧਾਉਣ ਤੇ ਸਾਰੇ ਉਮਰ ਵਰਗਾਂ ਵਿੱਚ ਕੰਨਾਂ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 3 ਮਾਰਚ ਨੂੰ ਵਿਸ਼ਵ ਸੁਣਨ ਦਿਵਸ ਮਨਾਇਆ ਜਾਂਦਾ ਹੈ। 

Chandigarh News: ਕੰਨਾਂ ਦੀ ਸੰਭਾਲ ਤੇ ਸੁਣਨ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਕੀਤਾ ਜਾਗਰੂਕ; ਈਐਨਟੀ ਮਾਹਿਰਾਂ ਨੇ ਪਾਇਆ ਚਾਨਣਾ

Chandigarh News (ਪਵਿੱਤ ਕੌਰ): ਸੁਣਨ ਸ਼ਕਤੀ ਨੂੰ ਪੁੱਜਣ ਵਾਲੀ ਹਾਨੀ ਬਾਰੇ ਜਾਗਰੂਕਤਾ ਵਧਾਉਣ ਤੇ ਸਾਰੇ ਉਮਰ ਵਰਗਾਂ ਵਿੱਚ ਕੰਨਾਂ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 3 ਮਾਰਚ ਨੂੰ ਵਿਸ਼ਵ ਸੁਣਨ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਵਿਸ਼ਵ ਸੁਣਨ ਦਿਵਸ ਦਾ ਮਹੱਤਵ ਹੋਰ ਵਧ ਗਿਆ ਹੈ ਕਿਉਂਕਿ ਕਾਕੀਲੀਅਰ ਇੰਪਲਾਂਟ ਗਰੁੱਪ ਆਫ ਇੰਡੀਆ  (CIGI) ਨੇ ਪੀਜੀਆਈਐਮਈਆਰ ਚੰਡੀਗੜ੍ਹ ਵਿੱਚ ਓਟੋਲਰੀਂਗੋਲਾਜੀ ਨੂੰ ਸੀਨੀਅਰ ਸੀਆਈਜੀਆਈ ਐਕਟਵਿਟੀ ਗ੍ਰਾਂਟ ਨਾਲ ਸਨਮਾਨਿਤ ਕੀਤਾ ਗਿਆ।

ਡਾ. ਨਰੇਸ਼ ਕੇ ਪਾਂਡਿਆਂ ਦੀ ਅਗਵਾਈ ਵਿੱਚ ਟੀਮ ਨੇ ਵਿਸ਼ਵ ਸੁਣਨ ਦਿਵਸ ਮਨਾਉਣ ਲਈ ਪ੍ਰਭਾਵਸ਼ਾਲੀ ਜਾਗਰੂਕਤਾ ਗਤੀਵਿਧੀਆਂ ਦੀ ਇੱਕ ਲੜੀ ਕਰਵਾਉਣ ਲਈ ਇਸ ਗ੍ਰਾਂਟ ਦੀ ਵਰਤੋਂ ਕੀਤੀ ਗਈ ਹੈ।

ਓਟੋਲਰੀਂਗੋਲਾਜੀ ਵਿਭਾਗ ਪੀਜੀਆਈਐਮਈਆਰ ਚੰਡੀਗੜ੍ਹ ਨੇ ਯੂਨੀਵਰਸਲ ਨਿਊਬਾਰਨ ਹੀਅਰਿੰਗ ਸਕ੍ਰੀਨਿੰਗ (ਯੂਐਨਐਚਐਸ) ਅਤੇ ਸਾਰਿਆਂ ਲਈ ਕੰਨਾਂ ਦੀ ਦੇਖਭਾਲ ਦੇ ਮਹੱਤਵ ਬਾਰੇ ਵਿੱਚ ਜਨਤਾ ਨੂੰ ਸਿੱਖਿਅਤ ਕਰਨ ਦੇ ਮਕਸਦ ਨਾਲ ਜਾਗਰੂਕਤਾ ਕਰਨ ਦਾ ਮੌਕਾ ਲਿਆ। ਯੂਨੀਵਰਸਲ ਨਿਊਬਾਰਨ ਹੀਅਰਿੰਗ ਸਕ੍ਰੀਨਿੰਗ ਪ੍ਰੋਗਰਾਮ ਉਤੇ ਈਐਨਟੀ ਅਤੇ ਪੀਡੀਟ੍ਰਿਕਸ ਵਿਭਾਗ ਦੀ ਸਾਂਝੀ ਗਤੀਵਿਧੀ ਸੀ। ਇਸ ਨੂੰ ਈਐਨਟੀ ਵਿਭਾਗ ਦੇ ਪ੍ਰੋਫੈਸਰ ਅਤੇ ਪ੍ਰਮੁੱਖ ਡਾ. ਨਰੇਸ਼ ਪਾਂਡਿਆ ਨੇ ਪੇਸ਼ ਕੀਤਾ ਸੀ।

ਪ੍ਰੋਗਰਾਮ ਦਾ ਮੁੱਖ ਖਿੱਚ ਦਾ ਕੇਂਦਰ ਯੂਨੀਵਰਸਲ ਉਤੇ ਇੱਕ ਜਨਤਕ ਜਾਗਰੂਕਤਾ ਨਾਟਕ ਸੀ। ਨਵਜਾਤ ਸੁਣਨ ਸਕ੍ਰੀਨਿੰਗ ਜਿਸ ਦਾ ਮਕਸਦ ਦਰਸ਼ਕਾਂ ਨੂੰ ਨਵਜੰਮੇ ਬੱਚਿਆਂ ਵਿੱਚ ਸੁਣਨ ਸਬੰਧੀ ਹਾਨੀ ਦਾ ਜਲਦ ਪਤਾ ਲਗਾਉਣ ਦੇ ਮਹੱਤਵ ਬਾਰੇ ਵਿੱਚ ਸੂਚਿਤ ਅਤੇ ਸਿੱਖਿਅਤ ਕਰਨਾ ਹੈ।

ਨਾਟਕ ਨੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਦੀ ਜੋ ਸੰਭਾਵਿਤ ਰੂਪ ਨਾਲ ਜੀਵਨ ਬਦਲਦ ਸਕਦੀ ਹੈ। ਨਾਟਕ ਤੋਂ ਇਲਾਵਾ ਈਐਨਟੀ ਓਪੀਡੀ ਨੂੰ ਸੂਚਨਾਤਮਕ ਪੋਸਟਰਾਂ ਨਾਲ ਸਜਾਇਆ ਗਿਆ ਸੀ, ਜਿਸ ਵਿੱਚ ਕੰਨਾਂ ਦੀ ਹਾਨੀ, ਰੋਕਥਾਮ, ਉਪਾਅ ਅਤੇ ਉਪਲਬਧ ਇਲਾਜ ਦੇ ਵਿਕਲਪਾਂ ਬਾਰੇ ਮੁੱਖ ਤੱਥਾਂ ਉਤੇ ਚਾਨਣਾ ਪਾਇਆ ਗਿਆ ਸੀ। ਕੰਨਾਂ ਨੂੰ ਤੰਦਰੁਸਤ ਬਣਾਏ ਰੱਖਣ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ।

ਇਸ ਤੋਂ ਇਲਾਵਾ, ਵਿਆਪਕ ਦਰਸ਼ਕਾਂ ਤੱਕ ਪਹੁੰਚਣ ਲਈ, 3 ਮਾਰਚ 2024 ਦਿਨ ਐਤਵਾਰ ਨੂੰ ਚੰਡੀਗੜ੍ਹ ਅਤੇ ਮੋਹਾਲੀ ਦੇ ਸਾਰੇ ਪੀਵੀਆਰ ਸਿਨੇਮਾਘਰਾਂ ਵਿੱਚ ਸਾਰਿਆਂ ਲਈ ਕੰਨਾਂ ਦੀ ਦੇਖਭਾਲ ਅਤੇ ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕ੍ਰੀਨਿੰਗ (ਯੂ.ਐੱਨ.ਐੱਚ.ਐੱਸ.) 'ਤੇ ਕੇਂਦਰਿਤ ਜਨ ਸਿਹਤ ਜਾਗਰੂਕਤਾ ਸੰਦੇਸ਼ ਦਾ ਪ੍ਰਸਾਰਣ ਕੀਤਾ ਗਿਆ। ਇਸ ਪਹਿਲਕਦਮੀ ਦਾ ਉਦੇਸ਼ ਡਾਕਟਰੀ ਸਹੂਲਤਾਂ ਦੇ ਦਾਇਰੇ ਤੋਂ ਬਾਹਰ ਜਾਗਰੂਕਤਾ ਫੈਲਾਉਣਾ ਅਤੇ ਆਮ ਲੋਕਾਂ ਨੂੰ ਸੁਣਨ ਦੀ ਸਿਹਤ ਦੇ ਮਹੱਤਵ ਨੂੰ ਸਮਝਣ ਵਿੱਚ ਸ਼ਾਮਲ ਕਰਨਾ ਹੈ।

ਇਹ ਵੀ ਪੜ੍ਹੋ : Chandigarh Election: ਭਾਜਪਾ ਦੇ ਕੁਲਜੀਤ ਸਿੰਘ ਸੰਧੂ ਚੰਡੀਗੜ੍ਹ ਨਿਗਮ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਬਣੇ

Trending news