Jagjit Singh Dallewal News: ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 55 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬੇਹੱਦ ਨਾਜ਼ੁਕ ਸਥਿਤੀ 'ਚ ਪਹੁੰਚ ਗਈ ਹੈ। ਉਨ੍ਹਾਂ ਦਾ ਭਾਰ 20 ਕਿੱਲੋ ਦੇ ਕਰੀਬ ਘਟ ਗਿਆ ਹੈ। ਉਨ੍ਹਾਂ ਲਈ ਪਾਣੀ ਤੱਕ ਪਚਾਉਣਾ ਔਖਾ ਹੋ ਰਿਹਾ ਹੈ।
Trending Photos
Farmer Protest: ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। 14 ਫਰਵਰੀ ਨੂੰ ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਤੈਅ ਹੋਈ। ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਹੈ ਕਿ ਡੱਲੇਵਾਲ ਦੇ ਮਰਨ ਵਰਤ ਦੇ ਅੱਗੇ ਕੇਂਦਰ ਸਰਕਾਰ ਝੁਕੀ ਹੈ। 54 ਦਿਨਾਂ ਬਾਅਦ ਕੇਂਦਰ ਸਰਕਾਰ ਟੇਬਲਟਾੱਕ ਲਈ ਮੰਨੀ ਹੈ । ਮੁਲਾਕਾਤ ਕਰਨ ਲਈ ਆਏ ਕੇਂਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਚੋਣਾਂ ਕਾਰਨ ਚੋਣ ਜ਼ਾਬਤਾ ਲੱਗਿਆ ਹੋਣ ਕਰਕੇ ਕੋਈ ਵੀ ਐਲਾਨ ਨਹੀਂ ਕੀਤਾ ਜਾ ਸਕਦਾ । ਇਸ ਦੇ ਨਾਲ ਹੀ ਦੋਵੇਂ ਫੌਰਮਾ ਨੇ ਡੱਲੇਵਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਇਲਾਜ ਲਈ ਮੰਨ ਜਾਣ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਜੇਕਰ ਡੱਲੇਵਾਲ ਸਾਡੀ ਬੇਨਤੀ ਨਹੀਂ ਸਵਿਕਾਰ ਦੇ ਤਾਂ ਅਸੀਂ ਉਨ੍ਹਾਂ ਦੀ ਟਰਾਲੀ ਦੇ ਬਾਹਰ ਮਰਨ ਵਰਤ ਉੱਤੇ ਬੈਠ ਜਾਵਾਂਗੇ ਅਤੇ ਪਾਣੀ ਵੀ ਨਹੀਂ ਪੀਵਾਂਗੇ।
ਇਸ ਮੌਕੇ ਪ੍ਰਿਆ ਰੰਜਨ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਚਿੱਠੀ ਪੜ੍ਹ ਕੇ ਸੁਣਾਈ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਕਾਕਾ ਸਿੰਘ ਕੋਟੜਾ ਤੇ ਅਭਿਮੰਨਿਊ ਕੋਹਾੜ ਆਦਿ ਨੇ ਸੰਬੋਧਨ ਕਰਦਿਆਂ ਦੱਸਿਆ ਕਿ 14 ਫ਼ਰਵਰੀ ਤਕ ਸਮਾਂ ਪਾਉਣ ਦੇ ਕੁਝ ਕਾਰਨ ਹਨ।
ਉਨ੍ਹਾਂ ਦੱਸਆ ਕਿ 9 ਫ਼ਰਵਰੀ ਤੱਕ ਦਿੱਲੀ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲੱਗਾ ਹੋਇਆ ਹੈ ਅਤੇ 12 ਤੇ 13 ਫ਼ਰਵਰੀ ਨੂੰ ਕੇਂਦਰੀ ਬਜਟ ਪੇਸ਼ ਕੀਤਾ ਜਾਣਾ ਹੈ ਇਸ ਲਈ ਇਹ ਮੀਟਿੰਗ 14 ਫ਼ਰਵਰੀ ਨੂੰ ਰੱਖੀ ਗਈ ਹੈ।
ਉਹਨਾਂ ਨੇ ਇਹ ਵੀ ਦੱਸਿਆ ਕਿ ਡੱਲੇਵਾਲ ਜਿਨ੍ਹਾਂ ਦੀ ਹਾਲਤ ਇਸ ਵੇਲੇ ਚਿੰਤਾਜਨਕ ਬਣੀ ਹੋਈ ਹੈ, ਉਹ ਵੀ ਤਦ ਤਕ ਇੰਨੇ ਸਿਹਤਯਾਬ ਹੋ ਜਾਣਗੇ ਕਿ ਉਹ ਵੀ ਮੀਟਿੰਗ ਵਿੱਚ ਸ਼ਾਮਲ ਹੋ ਸਕਣ।
ਕਿਸਾਨ ਆਗੂਆਂ ਨੇ ਰਾਤ ਨੂੰ ਇਸ ਬਾਰੇ ਆਪਣੇ ਸਮਰਥਕ ਕਿਸਾਨਾਂ ਨੂੰ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਡੱਲੇਵਾਲ ਦੀ ਸਿਹਤ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਸਟੇਜ ਤੋਂ ਆਗੂਆਂ ਨੇ ਕਿਸਾਨਾਂ ਤੋਂ ਇਸ ਬਾਰੇ ਸਹਿਮਤੀ ਮੰਗੀ ਕਿ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਲੈਣ ਲਈ ਅਪੀਲ ਕੀਤੀ ਜਾਵੇ ਜਿਸ ਤੋਂ ਬਾਅਦ ਡੱਲੇਵਾਲ ਨੂੰ ਇਹ ਅਪੀਲ ਕਰਕੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਲੈਣ ਲਈ ਮਨਾਇਆ ਗਿਆ।
ਇਹ ਵੀ ਦੱਸਿਆ ਗਿਆ ਕਿ ਡੱਲੇਵਾਲ ਦੇ ਸਮਰਥਨ ਵਿੱਚ ਮਰਨ ਵਰਤ ’ਤੇ ਬੈਠੇ 111 ਪੰਜਾਬ ਦੇ ਅਤੇ 10 ਹਰਿਆਣਾ ਦੇ ਕਿਸਾਨਾਂ ਦੇ ਮਰਨਵਰਤ ਬਾਰੇ ਫ਼ੈਸਲਾ ਐਤਵਾਰ ਨੂੰ ਲਿਆ ਜਾਵੇਗਾ।
ਇਸ ਤੋਂ ਬਾਅਦ ਦੋਵੇ ਫੌਰਮਾ ਦੇ ਕਿਸਾਨ ਆਗੂਆਂ ਵਾਲੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਕਿਸਾਨਾਂ ਨੇ ਜਾਣਕਾਰੀ ਦਿਤੀ ਕਿ ਡੱਲੇਵਾਲ ਸਾਬ੍ਹ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਬਾਹਰ ਬੈਠੇ ਕਿਸਾਨਾਂ ਅਤੇ ੍ਬਾਕੀ ਮਰਨ ਵਰਤ ਉਤੇ ਕਿਸਾਨਾਂ ਨਾਲ ਪਹਿਲਾਂ ਇਸ ਬਾਰੇ ਸਹਿਮਤੀ ਲਈ ਜਾਵੇ। ਜਿਸ ਤੋਂ ਬਾਅਦ ਕਿਸਾਨਾਂ ਨੇ ਪਹਿਲਾਂ ਧਰਨੇ ਵਿੱਚ ਮੌਜੂਦ ਕਿਸਾਨਾਂ ਅਤੇ ਮਰਨ ਵਰਤ ਉੱਤੇ ਬੈਠੇ ਕਿਸਾਨਾਂ ਦੀ ਸਹਿਮਤੀ ਲਈ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਲੈਣ ਦੀ ਬੇਨਤੀ ਨੂੰ ਸਵਿਕਾਰ ਕਰ ਲਿਆ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਜਾਣਕਾਰੀ ਦਿੱਤੀ ਹੈ ਕਿ ਡੱਲੇਵਾਲ ਜੀ ਦਾ ਮਰਨ ਵਰਤ ਜਾਰੀ ਰਹੇਗਾ।