Chandigarh-Manali Highway: ਓਵਰਟੇਕ ਕਰਨ ਨੂੰ ਲੈਕੇ 2 ਡਰਾਇਵਰਾਂ ਦਾ ਝਗੜਾ, ਨਦੀ 'ਚ ਡਿੱਗੇ ਚਾਲਕ, 3 ਦਿਨਾਂ ਬਾਅਦ ਇੱਕ ਦੀ ਮਿਲੀ ਲਾਸ਼
Advertisement
Article Detail0/zeephh/zeephh2041340

Chandigarh-Manali Highway: ਓਵਰਟੇਕ ਕਰਨ ਨੂੰ ਲੈਕੇ 2 ਡਰਾਇਵਰਾਂ ਦਾ ਝਗੜਾ, ਨਦੀ 'ਚ ਡਿੱਗੇ ਚਾਲਕ, 3 ਦਿਨਾਂ ਬਾਅਦ ਇੱਕ ਦੀ ਮਿਲੀ ਲਾਸ਼

Chandigarh-Manali Highway: ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ 'ਤੇ ਸੋਮਵਾਰ ਦੇਰ ਰਾਤ ਨੂੰ ਹੋਈ ਲੜਾਈ ਦੌਰਾਨ ਦੋ ਡਰਾਈਵਰ ਬਿਆਸ ਦਰਿਆ 'ਚ ਡਿੱਗ ਗਏ।

Chandigarh-Manali Highway: ਓਵਰਟੇਕ ਕਰਨ ਨੂੰ ਲੈਕੇ 2 ਡਰਾਇਵਰਾਂ ਦਾ ਝਗੜਾ, ਨਦੀ 'ਚ ਡਿੱਗੇ ਚਾਲਕ, 3 ਦਿਨਾਂ ਬਾਅਦ ਇੱਕ ਦੀ ਮਿਲੀ ਲਾਸ਼

Chandigarh Manali Highway: ਚੰਡੀਗੜ੍ਹ-ਮਨਾਲੀ ਹਾਈਵੇਅ ਉੱਤੇ ਹੋਈ ਓਵਰਟੇਕ ਕਰਨ ਨੂੰ ਲੈ ਕੇ ਦੋ ਡਰਾਇਵਰਾਂ ਵਿਚਾਲੇ ਝਗੜਾ ਹੋ ਗਿਆ। ਲੜਾਈ ਦੌਰਾਨ ਦੋਵੇਂ ਡਰਾਈਵਰ ਤਿਲਕ ਕੇ ਪਹਾੜੀ ਤੋਂ ਬਿਆਸ ਦਰਿਆ ਵਿੱਚ ਡਿੱਗ ਗਏ। ਪੁਲਿਸ ਵੱਲੋਂ ਡਰਾਇਵਰਾਂ ਦੀਆਂ ਲਾਸ਼ਾ ਲੱਭਣ ਨੂੰ ਲੈ ਕੇ ਸਰਚ ਅਭਿਆਨ ਚਲਾਇਆ ਗਿਆ। ਮੰਡੀ ਦੇ ਡੀਐਸਪੀ ਦੇਵਰਾਜ ਦਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਤਿੰਨ ਦਿਨਾਂ ਬਾਅਦ ਇੱਕ ਵਿਅਕਤੀ ਦੀ ਲਾਸ਼ ਮਿਲ ਗਈ ਹੈ ਜਦੋਂ ਕਿ ਦੂਜੇ ਡਰਾਇਵਰ ਬਾਰੇ ਹਾਲੇ ਵੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀਆਂ ਟੀਮਾਂ ਹਾਲੇ ਵੀ ਡਰਾਈਵਰਾਂ ਦੀ ਭਾਲ ਕਰ ਰਹੀਆਂ ਹਨ।

ਜਾਣਕਾਰੀ ਮੁਤਾਬਿਕ ਇਹ ਘਟਨਾ ਸੋਮਵਾਰ ਰਾਤ ਕਰੀਬ 11 ਵਜੇ ਵਾਪਰੀ। ਜਦੋਂ ਚੰਡੀਗੜ੍ਹ-ਮਨਾਲੀ ਹਾਈਵੇਅ ਉੱਤੇ ਪੰਜਾਬ ਦੇ ਜਲੰਧਰ ਤੋਂ ਇੱਕ SUV ਨੇ ਸੈਲਾਨੀਆਂ ਨਾਲ ਭਰੇ ਇੱਕ ਟਰੈਵਲਰ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਓਵਰਟੇਕ ਨਾ ਕਰਨ ਉੱਤੇ ਐੱਸਯੂਵੀ ਡਰਾਈਵਰ ਗੁੱਸੇ ਵਿੱਚ ਆ ਗਿਆ। ਬਾਅਦ ਵਿੱਚ ਉਸ ਨੇ ਟਰੈਵਲਰ ਵਾਹਨ ਨੂੰ ਰਾਹ ਵਿੱਚ ਜ਼ਬਰਦਸਤੀ ਰੋਕ ਲਿਆ ਅਤੇ ਡਰਾਈਵਰ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਦੋਵੇ ਆਪ ਵਿੱਚ ਭਿੜ ਗਏ ਅਤੇ ਤਿਲਕੇ ਕੇ ਪਹਾੜੀ ਤੋਂ ਬਿਆਸ ਦਰਿਆ ਵਿੱਚ ਡਿੱਗ ਗਏ।

ਦੇਖੋ ਵੀਡੀਓ : Chandigarh Manali Highway: चंडीगढ़-मनाली हाईवे पर 2 ड्राइवरों को झगड़ा करना पड़ा भारी! ब्यास नदी में गिरे, देखें वायरल वीडियो

ਚਸ਼ਮਦੀਦਾਂ ਮੁਤਾਬਕ ਦੋਵਾਂ ਡਰਾਈਵਰਾਂ ਵਿਚਾਲੇ ਬਹਿਸ ਦੌਰਾਨ ਝੜਪ ਸ਼ੁਰੂ ਹੋ ਗਈ। ਇਸ ਦੌਰਾਨ ਦੋਵੇਂ ਇਕ-ਦੂਜੇ ਨਾਲ ਉਲਝ ਗਏ ਅਤੇ ਅਚਾਨਕ ਉਨ੍ਹਾਂ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਖਾਈ ਵਿਚ ਤੇਜ਼ ਵਗਦੀ ਬਿਆਸ ਦਰਿਆ ਵਿਚ ਜਾ ਡਿੱਗੇ। ਚਸ਼ਮਦੀਦਾਂ ਅਨੁਸਾਰ ਇਸ ਘਟਨਾ ਦੀ ਸੂਚਨਾ ਤੁਰੰਤ ਹਿਮਾਚਲ ਪ੍ਰਦੇਸ਼ ਪੁਲੀਸ ਨੂੰ ਦਿੱਤੀ ਗਈ, ਜਿਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਐਸਡੀਆਰਐਫ ਨਾਲ ਸੰਪਰਕ ਕਰ ਦੋਵਾਂ ਦੀਆਂ ਲਾਸ਼ਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: Truck Bus Drivers Protest Update: ਪੈਟਰੋਲ ਪੰਪਾਂ ਤੇ ਕਈ ਜ਼ਿਲ੍ਹਿਆਂ 'ਚ ਮਿਲੀ ਰਾਹਤ, ਕਈ ਥਾਂਈ ਹਾਲੇ ਵੀ ਲੰਬੀ ਕਤਾਰ 'ਚ ਲੋਕ

Trending news