Delhi Election Result Live: ਰੁਝਾਨਾਂ ਵਿੱਚ ਭਾਜਪਾ ਬਹੁਮਤ ਵੱਲ ਵਧ ਰਹੀ; 'ਆਪ' ਦੇ ਵੱਡੇ ਚਿਹਰੇ ਪਿੱਛੇ ਚੱਲ ਰਹੇ
Advertisement
Article Detail0/zeephh/zeephh2636813

Delhi Election Result Live: ਰੁਝਾਨਾਂ ਵਿੱਚ ਭਾਜਪਾ ਬਹੁਮਤ ਵੱਲ ਵਧ ਰਹੀ; 'ਆਪ' ਦੇ ਵੱਡੇ ਚਿਹਰੇ ਪਿੱਛੇ ਚੱਲ ਰਹੇ

Delhi Election Result Live Updates: ਦਿੱਲੀ ਵਿਧਾਨ ਸਭਾ ਚੋਣਾਂ ਲਈ 5 ਫਰਵਰੀ ਹੋਈ ਵੋਟਿੰਗ ਤੋਂ ਬਾਅਦ 699 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਬੰਦ ਹੈ ਅਤੇ ਅੱਜ ਸਪੱਸ਼ਟ ਹੋ ਜਾਵੇਗਾ ਕਿ ਉਹ ਕਿਹੜੇ ਅਤੇ ਕਿਸ ਪਾਰਟੀ ਦੇ 70 ਉਮੀਦਵਾਰ ਹੋਣਗੇ ਜੋ ਜਿੱਤ ਹਾਸਲ ਕਰਨਗੇ।

  • Delhi Election Vote Counting Live: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਅੱਜ ਚੋਣ ਨਤੀਜਿਆਂ ਦਾ ਐਲਾਨ ਇਹ ਤੈਅ ਕਰੇਗਾ ਕਿ ਕੀ ਆਮ ਆਦਮੀ ਪਾਰਟੀ (ਆਪ) ਚੌਥੀ ਵਾਰ ਸੱਤਾ ਵਿੱਚ ਆਵੇਗੀ ਜਾਂ 27 ਸਾਲਾਂ ਬਾਅਦ ਦਿੱਲੀ ਵਿੱਚ ਕਮਲ ਖਿੜੇਗਾ। ਕਾਂਗਰਸ ਇਸ ਚੋਣ ਵਿਚ ਆਪਣਾ ਆਧਾਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

Trending Photos

Delhi Election Result Live: ਰੁਝਾਨਾਂ ਵਿੱਚ ਭਾਜਪਾ ਬਹੁਮਤ ਵੱਲ ਵਧ ਰਹੀ; 'ਆਪ' ਦੇ ਵੱਡੇ ਚਿਹਰੇ ਪਿੱਛੇ ਚੱਲ ਰਹੇ
LIVE Blog

Delhi Election Vote Counting Live: ਦੇਸ਼ ਦੀ ਰਾਜਧਾਨੀ ਉਪਰ ਸਭ ਦੀਆਂ ਨਜ਼ਰ ਟਿਕੀਆਂ ਹੋਈਆਂ ਹਨ ਕਿਉਂਕਿ ਅੱਜ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ ਆਉਣਗੇ। ਜਿਥੇ ਐਗਜ਼ਿਟ ਪੋਲ ਵਿੱਚ ਭਾਜਪਾ ਨੂੰ ਅੱਗੇ ਦਿਖਾਇਆ ਗਿਆ ਹੈ ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਜਿੱਤ ਦੇ ਦਾਅਵੇ ਠੋਕੇ ਜਾ ਰਹੇ ਹਨ। ਦੂਜੇ ਪਾਸੇ ਕਾਂਗਰਸ ਨੇ ਵੀ ਇਨ੍ਹਾਂ ਚੋਣਾਂ ਵਿੱਚ ਪੂਰਾ ਜ਼ੋਰ ਲਗਾਇਆ ਹੈ।

ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਲਗਾਤਾਰ ਚੌਥੀ ਵਾਰ ਸੱਤਾ 'ਚ ਵਾਪਸੀ ਕਰਦੀ ਹੈ ਜਾਂ ਵੋਟਰ 27 ਸਾਲ ਬਾਅਦ ਭਾਜਪਾ ਨੂੰ ਮੌਕਾ ਮਿਲਦਾ ਹੈ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਾ ਜਿੱਤਣ ਤੋਂ ਬਾਅਦ ਕਾਂਗਰਸ ਇਸ ਵਾਰ ਵੀ ਕੁਝ ਉਮੀਦ ਕਰ ਰਹੀ ਹੈ। ਹਾਲਾਂਕਿ, ਜ਼ਿਆਦਾਤਰ ਐਗਜ਼ਿਟ ਪੋਲਾਂ ਨੇ ਭਾਜਪਾ ਨੂੰ 'ਆਪ' ਤੋਂ ਅੱਗੇ ਦਿਖਾਇਆ ਹੈ। ਦੋ ਐਗਜ਼ਿਟ ਪੋਲ ਨੇ 'ਆਪ' ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ।

ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਸ਼ੁਰੂਆਤੀ ਰੁਝਾਨ ਵੀ ਆਉਣੇ ਸ਼ੁਰੂ ਹੋ ਜਾਣਗੇ। ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਐਲਿਸ ਵਾਜ਼ ਨੇ ਕਿਹਾ ਕਿ ਗਿਣਤੀ ਲਈ ਕੁੱਲ 5,000 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਗਿਣਤੀ ਆਬਜ਼ਰਵਰ, ਕਾਉਂਟਿੰਗ ਸਹਾਇਕ ਅਤੇ ਪ੍ਰਕਿਰਿਆ ਲਈ ਸਿਖਲਾਈ ਪ੍ਰਾਪਤ ਸਹਾਇਕ ਸਟਾਫ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ 19 ਗਿਣਤੀ ਕੇਂਦਰਾਂ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਰਧ ਸੈਨਿਕ ਬਲਾਂ ਦੀਆਂ ਦੋ ਕੰਪਨੀਆਂ ਅਤੇ ਦਿੱਲੀ ਪੁਲਿਸ ਦੇ ਜਵਾਨ ਸ਼ਾਮਲ ਹਨ।

ਪਹਿਲਾਂ ਬੈਲਟ ਪੇਪਰ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਫਿਰ ਈਵੀਐਮ ਅਤੇ ਅੰਤ ਵਿੱਚ ਹਰੇਕ ਸੀਟ ਦੀਆਂ 5-5 ਵੀਵੀਪੀਏਟੀ ਮਸ਼ੀਨਾਂ ਦੀ ਕਰਾਸ ਮੈਚਿੰਗ ਹੋਵੇਗੀ। ਹਰੇਕ ਸੀਟ ਲਈ 14 ਕਾਊਂਟਿੰਗ ਟੇਬਲ ਲਗਾਏ ਜਾਣਗੇ। ਹਰ ਸੀਟ 'ਤੇ 10 ਤੋਂ 15 ਰਾਊਂਡ ਹੋਣ ਦੀ ਉਮੀਦ ਹੈ। ਸਾਰੀਆਂ ਈਵੀਐਮਜ਼ ਨੂੰ 11 ਜ਼ਿਲ੍ਹਿਆਂ ਵਿੱਚ ਬਣਾਏ ਗਏ 70 ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ ਹੈ, ਜਿੱਥੇ ਸੁਰੱਖਿਆ ਲਈ ਕਰੀਬ 30 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸੀਸੀਟੀਵੀ ਤੋਂ ਇਲਾਵਾ ਗਿਣਤੀ ਕੇਂਦਰਾਂ ਦੀ ਨਿਗਰਾਨੀ ਵੀ ਆਬਜ਼ਰਵਰਾਂ ਵੱਲੋਂ ਕੀਤੀ ਜਾਵੇਗੀ। ਸਟਰਾਂਗ ਰੂਮ ਤੋਂ ਈਵੀਐਮਜ਼ ਨੂੰ ਬਾਹਰ ਲਿਆਉਣ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਦੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ।

ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ 50 ਦੇ ਕਰੀਬ ਸੀਟਾਂ ਜਿੱਤੇਗੀ। ਇਸ ਦੇ ਨਾਲ ਹੀ 'ਆਪ' ਨੇ ਐਗਜ਼ਿਟ ਪੋਲ ਦੇ ਅਨੁਮਾਨਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਮੁੜ ਸਰਕਾਰ ਬਣਾਏਗੀ ਅਤੇ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਚੌਥੀ ਵਾਰ ਮੁੱਖ ਮੰਤਰੀ ਬਣਨਗੇ।

Delhi Election Result Live Updates:

08 February 2025
09:21 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਜਰਨੈਲ ਸਿੰਘ ਅੱਗੇ ਚੱਲ ਰਹੇ

ਦਿੱਲੀ ਦੇ ਤਿਲਕ ਨਗਰ ਦੇ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਅੱਗੇ ਚੱਲ ਰਹੇ ਹਨ।

09:14 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਮੁੱਖ ਮੰਤਰੀ ਆਤਿਸ਼ੀ ਨੇ ਵੱਡਾ ਬਿਆਨ ਦਿੱਤਾ

ਮੁੱਖ ਮੰਤਰੀ ਆਤਿਸ਼ੀ ਨੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਹੈ।

09:13 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਭਾਜਪਾ ਬਹੁਮਤ ਵੱਲ ਵਧ ਰਹੀ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 44, ਆਮ ਆਦਮੀ ਪਾਰਟੀ 25,  ਜਦਕਿ ਕਾਂਗਰਸ ਇੱਕ ਸੀਟ ਤੋਂ ਅੱਗੇ ਚੱਲ ਰਹੇ ਹਨ।

09:08 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਰੁਝਾਨਾਂ ਵਿੱਚ ਫ਼ਰਕ ਵਧਣ ਲੱਗਾ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 40, ਆਮ ਆਦਮੀ ਪਾਰਟੀ 29,  ਜਦਕਿ ਕਾਂਗਰਸ ਇੱਕ ਸੀਟ ਤੋਂ ਅੱਗੇ ਚੱਲ ਰਹੇ ਹਨ।

08:58 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਕੇਜਰੀਵਾਲ ਦੇ ਸਮਰਥਕ ਅਵਿਆਨ ਤੋਮਰ ਦੇ ਘਰ ਪਹੁੰਚੇ
'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਮਰਥਕ ਅਵਿਆਨ ਤੋਮਰ ਉਨ੍ਹਾਂ ਦੇ ਸਮਰਥਨ 'ਚ ਉਨ੍ਹਾਂ ਦੀ ਤਰ੍ਹਾਂ ਪਹਿਰਾਵਾ ਪਹਿਨ ਕੇ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ। ਅਵਿਆਨ ਤੋਮਰ ਦੇ ਪਿਤਾ ਰਾਹੁਲ ਤੋਮਰ ਕਹਿੰਦੇ ਹਨ, "...ਅਸੀਂ ਹਮੇਸ਼ਾ ਨਤੀਜਿਆਂ ਵਾਲੇ ਦਿਨ ਇੱਥੇ ਆਉਂਦੇ ਹਾਂ...ਪਾਰਟੀ ਨੇ ਉਸਦਾ ਨਾਮ ਵੀ 'ਬੇਬੀ ਮਫਲਰ ਮੈਨ' ਰੱਖਿਆ ਹੈ..."

08:55 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਬਹੁਮਤ ਵੱਲ
ਦਿੱਲੀ ਦੀਆਂ ਸਾਰੀਆਂ 70 ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਹੈ। ਭਾਜਪਾ 38 ਸੀਟਾਂ 'ਤੇ ਅੱਗੇ ਹੈ। 'ਆਪ' 26 ਸੀਟਾਂ 'ਤੇ ਅੱਗੇ ਹੈ। ਕਾਂਗਰਸ ਇੱਕ ਸੀਟ 'ਤੇ ਅੱਗੇ ਹੈ।

08:51 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਦਿੱਲੀ ਚੋਣ ਨਤੀਜਿਆਂ ਦੇ ਰੁਝਾਨਾਂ ਵਿੱਚ ਵੱਡਾ ਫੇਰਬਦਲ ਨਜ਼ਰ ਆ ਰਿਹੈ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 38, ਆਮ ਆਦਮੀ ਪਾਰਟੀ 27,  ਜਦਕਿ ਕਾਂਗਰਸ ਇੱਕ ਸੀਟ ਤੋਂ ਅੱਗੇ ਚੱਲ ਰਹੇ ਹਨ।

08:48 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਰੁਝਾਨਾਂ ਵਿੱਚ ਫ਼ਰਕ ਵਧਣ ਲੱਗਾ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 39, ਆਮ ਆਦਮੀ ਪਾਰਟੀ 24,  ਜਦਕਿ ਕਾਂਗਰਸ ਇੱਕ ਸੀਟ ਤੋਂ ਅੱਗੇ ਚੱਲ ਰਹੇ ਹਨ।

08:46 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਰੁਝਾਨਾਂ ਵਿੱਚ ਫ਼ਰਕ ਵਧਣ ਲੱਗਾ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 37, ਆਮ ਆਦਮੀ ਪਾਰਟੀ 22,  ਜਦਕਿ ਕਾਂਗਰਸ ਇੱਕ ਸੀਟ ਤੋਂ ਅੱਗੇ ਚੱਲ ਰਹੇ ਹਨ।

08:44 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਭਾਜਪਾ ਤੇ ਆਮ ਆਦਮੀ ਪਾਰਟੀ ਵਿੱਚ ਫਸਵੀਂ ਟੱਕਰ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 28, ਆਮ ਆਦਮੀ ਪਾਰਟੀ 26,  ਜਦਕਿ ਕਾਂਗਰਸ ਇਸ ਸੀਟ ਤੋਂ ਅੱਗੇ ਚੱਲ ਰਹੇ ਹਨ।

08:42 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਦੇਖੋ ਕੌਣ ਚੱਲ ਰਿਹੈ ਅੱਗੇ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ।  ਭਾਜਪਾ 30, ਆਮ ਆਦਮੀ ਪਾਰਟੀ 24 ਜਦਕਿ ਕਾਂਗਰਸ 1 ਸੀਟ ਉਤੇ ਅੱਗੇ ਚੱਲ ਰਹੀ ਹੈ।

08:40 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਮਨਜਿੰਦਰ ਸਿਰਸਾ ਦਾ ਵੱਡਾ ਬਿਆਨ

ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ , "... ਸਾਨੂੰ ਬਹੁਤ ਭਰੋਸਾ ਹੈ... ਭਾਜਪਾ ਘੱਟੋ-ਘੱਟ 50 ਸੀਟਾਂ ਜਿੱਤੇਗੀ। ਦਿੱਲੀ ਦੇ ਲੋਕ ਬਦਲਾਅ ਚਾਹੁੰਦੇ ਹਨ।

 

08:30 AM
ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਦੇਖੋ ਕੌਣ ਚੱਲ ਰਿਹੈ ਅੱਗੇ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਰੁਝਾਨ ਆਉਣੇ ਜਾਰੀ ਹਨ। ਭਾਜਪਾ 23, ਆਮ ਆਦਮੀ ਪਾਰਟੀ 19 ਅਤੇ ਕਾਂਗਰਸ 1 ਸੀਟ ਉਤੇ ਅੱਗੇ ਚੱਲ ਰਹੇ ਹਨ।
08:29 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਪਟਪੜਗੰਜ ਸੀਟ ਤੋਂ 'ਆਪ' ਦੇ ਅਵਧ ਓਝਾ ਪਿੱਛੇ
'ਆਪ' ਦੇ ਅਵਧ ਓਝਾ ਪਟਪੜਗੰਜ ਸੀਟ ਤੋਂ ਪਿੱਛੇ ਚੱਲ ਰਹੇ ਹਨ। ਨਵੀਂ ਦਿੱਲੀ ਤੋਂ ਭਾਜਪਾ ਦੇ ਪ੍ਰਵੇਸ਼ ਵਰਮਾ ਅੱਗੇ ਚੱਲ ਰਹੇ ਹਨ। ਕਾਲਕਾਜੀ ਸੀਟ ਤੋਂ ਰਮੇਸ਼ ਬਿਧੂੜੀ ਅੱਗੇ ਚੱਲ ਰਹੇ ਹਨ।

08:26 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਰੁਝਾਨਾਂ ਵਿੱਚ ਹੋਇਆ ਬਦਲਾਅ

ਆਮ ਆਦਮੀ ਪਾਰਟੀ 15 ਸੀਟਾਂ ਉਤੇ ਅੱਗੇ ਚੱਲ ਰਹੀ ਹੈ। ਜਦਕਿ ਭਾਜਪਾ 14 ਸੀਟਾਂ ਉਤੇ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ ਕਾਂਗਰਸ ਇੱਕ ਸੀਟ ਉਤੇ ਅੱਗੇ ਹੈ।

08:24 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਭਾਜਪਾ 14 ਸੀਟਾਂ ਉਤੇ ਅੱਗੇ

ਦਿੱਲੀ ਵਿਧਾਨ ਸਭਾ ਵਿੱਚ ਵੋਟਾਂ ਦੀ ਗਿਣਤੀ ਵਿੱਚ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਭਾਜਪਾ 14, ਆਮ ਆਦਮੀ ਪਾਰਟੀ 12 ਜਦਕਿ ਕਾਂਗਰਸ ਇੱਕ ਸੀਟ ਤੋਂ ਅੱਗੇ ਚੱਲ ਰਹੀ ਹੈ।

08:22 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਕਾਂਗਰਸ ਇੱਕ ਸੀਟ ਤੋਂ ਅੱਗੇ

ਦਿੱਲੀ ਵਿਧਾਨ ਸਭਾ ਚੋਣਾਂ ਲਈ ਬੈਲਟ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕਾਂਗਰਸ ਨੇ ਇੱਕ ਸੀਟ ਤੋਂ ਬੜ੍ਹਤ ਬਣਾਈ ਹੋਈ ਹੈ।

08:19 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਅਰਵਿੰਦ ਕੇਜਰੀਵਾਲ ਪਿੱਛੇ ਚੱਲ ਰਹੇ

ਨਵੀਂ ਦਿੱਲੀ ਸੀਟ ਤੋਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿੱਛੇ ਚੱਲ ਰਹੇ ਹਨ।

08:18 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਮਨੀਸ਼ ਸਿਸੋਦੀਆ ਪਿੱਛੇ ਚੱਲ ਰਹੇ

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੰਗਪੁਰਾ ਵਿਧਾਨ ਸਭਾ ਸੀਟ ਤੋਂ ਪਿੱਛੇ ਚੱਲ ਰਹੇ ਹਨ।

08:17 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਕਾਲਕਾਜੀ ਸੀਟ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਪਿੱਛੇ ਚੱਲ ਰਹੇ।

07:39 AM

ਦਿੱਲੀ ਵਿਧਾਨ ਸਭਾ ਚੋਣ ਅੱਪਡੇਟ 2025: ਨਤੀਜਿਆਂ ਦਾ ਰੁਝਾਨ ਆਉਣੇ ਸ਼ੁਰੂ

ਆਮ ਆਦਮੀ ਪਾਰਟੀ 5 ਜਦਕਿ ਭਾਜਪਾ 8 ਸੀਟਾਂ ਉਤੇ ਅੱਗੇ ਚੱਲ ਰਹੀ।

07:13 AM

ਦਿੱਲੀ ਵਿਧਾਨ ਸਭਾ ਦੇ ਅੱਜ ਚੋਣ ਨਤੀਜੇ ਆਉਣਗੇ। ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋਣ ਜਾ ਰਹੀ ਹੈ, ਜਿਸ ਕਾਰਨ ਗਿਣਤੀ ਕੇਂਦਰ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

 

07:11 AM

8 ਵਜੇ ਵੋਟਾਂ ਦੀ ਗਿਣਤੀ ਮਗਰੋਂ ਚੋਣ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ।

07:09 AM

ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ, ਸ਼ਿਖਾ ਰਾਏ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਵਾਲੇ ਦਿਨ ਕਾਲਕਾਜੀ ਮੰਦਿਰ ਵਿੱਚ ਪ੍ਰਾਰਥਨਾ ਕੀਤੀ।

 

07:08 AM

ਗ੍ਰੇਟਰ ਕੈਲਾਸ਼ ਵਿਧਾਨ ਸਭਾ ਸੀਟ ਤੋਂ 'ਆਪ' ਉਮੀਦਵਾਰ ਸੌਰਭ ਭਾਰਦਵਾਜ ਨੇ ਅੱਜ ਚੋਣ ਨਤੀਜਿਆਂ ਤੋਂ ਪਹਿਲਾਂ ਮੰਦਰ 'ਚ ਮੱਥਾ ਟੇਕਿਆ।

 

Trending news