Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Trending Photos
Punjab Breaking Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
Punjab Breaking Live Updates
ਪੰਜਾਬ ਯੂਨੀਵਰਸਿਟੀ ਦੇ ਅੰਦਰ ਵਿਦਿਆਰਥੀਆਂ ਤੇ ਹੋਇਆ ਲਾਠੀ ਚਾਰਜ
ਸੈਨਟ ਇਲੈਕਸ਼ਨ ਦੀ ਮੰਗ ਕਰ ਰਹੇ ਵਿਦਿਆਰਥੀਆਂ ਤੇ ਹੋਇਆ ਲਾਠੀ ਚਾਰਜ
ਅੱਜ VC ਦਫ਼ਤਰ ਦਾ ਕਰਨ ਜਾ ਰਹੇ ਸੀ ਘਿਰਾਵ
ਸੁਖਬੀਰ ਸਿੰਘ ਬਾਦਲ
ਤਨਖਾਹੀਆ ਕਰਾਰ ਹੁਣ ਮਗਰੋਂ ਅੱਜ ਸੁਖਬੀਰ ਸਿੰਘ ਬਾਦਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਜਿਸ ਮਗਰੋਂ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਵਿਖੇ ਇੱਕ ਲਿਖਤੀ ਚਿੱਠੀ ਜਥੇਦਾਰ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਨਾਮ ਦਿੱਤੀ ਉਹਨਾਂ ਕਿਹਾ ਕਿ ਤਕਰੀਬਨ ਢਾਈ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਮੈਨੂੰ ਜੋ ਸਜ਼ਾ ਜਾਂ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਲਗਾਈ ਜਾਵੇਗੀ ਉਹ ਮੈਂ ਸਿਰ ਮੱਥੇ ਪ੍ਰਵਾਨ ਕਰਾਂਗਾ ਉਹਨਾਂ ਕਿਹਾ ਕਿ ਮੇਰੇ ਮਸਲੇ ਤੇ ਜਥੇਦਾਰ ਸਾਹਿਬ ਨੂੰ ਮੈਂ ਫੈਸਲਾ ਲੈਣ ਦੀ ਅਪੀਲ ਕੀਤੀ ਹੈ ਕਿਉਂਕਿ ਢਾਈ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਅਤੇ ਮੇਰੇ ਮਸਲੇ ਤੇ ਜਲਦੀ ਤੋਂ ਜਲਦੀ ਫੈਸਲਾ ਲਿਆ ਜਾਵੇ।
ਚੰਡੀਗੜ੍ਹ ਦੇ ਸਭ ਤੋਂ ਵੱਡੇ ਚੰਡੀਗੜ੍ਹ ਕਲੱਬ ਦੀਆਂ ਚੋਣਾਂ 16 ਨਵੰਬਰ ਨੂੰ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਉਦਯੋਗਪਤੀ ਅਨੁਰਾਗ ਅਗਰਵਾਲ ਉਪ ਪ੍ਰਧਾਨ ਦੇ ਅਹੁਦੇ ਲਈ ਆਪਣੀ ਕਿਸਮਤ ਅਜ਼ਮਾ ਰਹੇ ਹਨ।
-ਅਨੁਰਾਗ ਅਗਰਵਾਲ ਨੇ ਕਿਹਾ ਕਿ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨ ਵਾਲੇ ਦੋਵੇਂ ਹੀ ਉਨ੍ਹਾਂ ਦੇ ਦੋਸਤ ਹਨ, ਉਹ ਕਿਸੇ ਵੀ ਗਰੁੱਪ 'ਚ ਨਹੀਂ ਹਨ ਪਰ ਉਨ੍ਹਾਂ ਦੇ ਵੋਟ ਪਾਉਣ ਵਾਲੇ ਮੈਂਬਰਾਂ ਨੂੰ ਅਪੀਲ ਹੈ ਕਿ ਉਹ ਉਨ੍ਹਾਂ ਦੋਵਾਂ ਨਾਲ ਮਿਲ ਕੇ ਕੰਮ ਕਰ ਸਕਦੇ ਹਨ।
-ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕਲੱਬ ਸਿਟੀ ਦੇ ਲੋਕਾਂ ਦੀ ਸਭ ਤੋਂ ਵੱਡੀ ਲੋੜ ਇੱਥੋਂ ਦਾ ਬੁਨਿਆਦੀ ਢਾਂਚਾ ਹੈ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਦਾ ਉਦੇਸ਼ ਭੋਜਨ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਕਰਨਾ ਹੈ।
ਬਟਾਲਾ ਨੇੜਲੇ ਇਤਿਹਾਸਿਕ ਮੰਦਰ ਸ੍ਰੀ ਅਚਲੇਸ਼ਵਰ ਧਾਮ ਵਿੱਚ ਪਵਿੱਤਰ ਸਰੋਵਰ ਵਿੱਚ ਨਿਹੰਗ ਸਿੰਘ ਵੱਲੋਂ ਘੋੜਾ ਨਿਭਾਉਣ ਦੀ ਵੀਡੀਓ ਹੋਈ ਸੀ ਵਾਇਰਲ ਜਿਸ ਮਗਰੋਂ ਟਰਸਟੀਆਂ ਵੱਲੋਂ ਥਾਣਾ ਰੰਘੜ ਦੰਗਲ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਰੰਗਣ ਦੰਗਲ ਦੇ ਐਸਐਚਓ ਵੱਲੋਂ ਇੱਕ ਅਨਪਛਾਤੇ ਵਿਅਕਤੀ ਤੇ ਕੀਤਾ ਗਿਆ ਮਾਮਲਾ ਦਰਜ ਕੀਤੀ ਜਾਏਗੀ ਜਾਂਚ ਜੋ ਵੀ ਦੋਸ਼ੀ ਪਾਇਆ ਗਿਆ ਜਾਂਚ ਵਿੱਚ ਉਸ ਤੇ ਹੋਵੇਗੀ ਕਾਨੂੰਨੀ ਕਾਰਵਾਈ
ਪੰਜਾਬ ਯੂਨੀਵਰਸਿਟੀ ਵਿਖੇ ਸੈਨੇਟ ਚੋਣਾਂ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਤੇ ਲਾਠੀਚਾਰਜ ਕਰਨਾ ਬੇਹੱਦ ਨਿੰਦਣਯੋਗ ਹੈ।ਇਹ ਸਰਕਾਰ ਹਰ ਆਵਾਜ਼ ਨੂੰ ਡੰਡੇ ਨਾਲ ਦਬਾਉਣਾ ਚਾਹੁੰਦੀ ਹੈ ਪਰ ਸ਼ਾਇਦ ਇਹ ਭੁੱਲ ਗਏ ਹਨ ਇਹ “ਪੰਜਾਬ ਏ ਪੰਜਾਬ” ਕਿਸੇ ਦੇ ਜ਼ੋਰ ਜ਼ੁਲਮ ਅੱਗੇ ਨਾ ਝੁਕਿਆ ਹੈ ਤੇ ਨਾ ਝੁਕੇਗਾ। ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਆਪਣੇ ਵਿਦਿਆਰਥੀਆਂ ਦੇ ਨਾਲ ਖੜ੍ਹੀ ਹੈ ਤੇ ਕਿਸੇ ਵੀ ਕੀਮਤ ਉੱਤੇ ਸਾਡੇ ਵਿਦਿਅਕ ਅਦਾਰਿਆਂ ਉੱਤੇ ਕੇਂਦਰ ਨੂੰ ਕਾਬਜ਼ ਨਹੀਂ ਹੋਣ ਦੇਵੇਗੀ।
ਪੰਜਾਬ ਯੂਨੀਵਰਸਿਟੀ ਵਿਖੇ ਸੈਨੇਟ ਚੋਣਾਂ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਤੇ ਲਾਠੀਚਾਰਜ ਕਰਨਾ ਬੇਹੱਦ ਨਿੰਦਣਯੋਗ ਹੈ।ਇਹ ਸਰਕਾਰ ਹਰ ਆਵਾਜ਼ ਨੂੰ ਡੰਡੇ ਨਾਲ ਦਬਾਉਣਾ ਚਾਹੁੰਦੀ ਹੈ ਪਰ ਸ਼ਾਇਦ ਇਹ ਭੁੱਲ ਗਏ ਹਨ ਇਹ “ਪੰਜਾਬ ਏ ਪੰਜਾਬ” ਕਿਸੇ ਦੇ ਜ਼ੋਰ ਜ਼ੁਲਮ ਅੱਗੇ ਨਾ ਝੁਕਿਆ ਹੈ ਤੇ ਨਾ ਝੁਕੇਗਾ। ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਆਪਣੇ… pic.twitter.com/LsSHbrbdxR
— Amarinder Singh Raja Warring (@RajaBrar_INC) November 13, 2024
ਫਲੋਰ ਦੇ ਵਿੱਚ ਧੁੰਦ ਪੈਣ ਕਾਰਨ ਨੈਸ਼ਨਲ ਹਾਈਵੇ ਤੇ ਬੱਸ ਤੇ ਟਰੱਕ ਹੋਈ ਹਾਦਸਾ ਗ੍ਰਸਤ ਬੱਸ ਸਵਾਰੀਆਂ ਨੂੰ ਲੱਗੀਆਂ ਮਾਮੂਲੀ ਸਿੱਟਾ ਬਸ ਤੇ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ
ਫਿਲੌਰ ਬੀਤੀ ਰਾਤ ਨੈਸ਼ਨਲ ਹਾਈਵੇ ਉੱਤੇ ਇੱਕ ਪ੍ਰਾਈਵੇਟ ਬੱਸ ਅਤੇ ਟਿੱਪਰ ਦਾ ਭਿਆਨਕ ਸੜਕ ਹਾਦਸਾ ਵਾਪਰ ਗਿਆ ਹਾਸਾ ਇੰਨਾ ਭਿਆਨਕ ਸੀ ਕਿ ਦੇਖਣ ਵਾਲਿਆਂ ਦੀ ਰੂਹ ਤੱਕ ਕੰਬ ਗਈ ਮਿਲੀ ਜਾਣਕਾਰੀ ਮੁਤਾਬਕ ਬਸ ਜੰਮੂ ਤੋਂ ਹਰਿਆਣਾ ਵਾਲ ਨੂੰ ਜਾ ਰਹੀ ਸੀ ਇੰਨੇ ਨੂੰ ਇੱਕ ਟਿੱਪਰ ਜੋ ਕਿ ਬਜਰੀ ਦਾ ਭਰਿਆ ਹੋਇਆ ਸੀ ਦੋਨਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਵਿੱਚ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਤੇ ਜਦੋਂ ਇਸ ਮਾਮਲੇ ਵਿੱਚ ਬੱਸ ਡਰਾਈਵਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਬੱਸ ਵਿੱਚ ਦਸ ਦੇ ਕਰੀਬ ਸਵਾਰੀਆਂ ਸਨ ਜਿਨਾਂ ਵਿੱਚੋਂ ਇੱਕ ਸਵਾਰੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਸ ਨੂੰ ਸਿਵਲ ਹਸਪਤਾਲ ਫਿਲੋਰ ਅੰਬੂਲੈਂਸ ਦੀ ਮਦਦ ਨਾਲ ਜੇਰੇ ਇਲਾਜ ਲਈ ਭੇਜ ਦਿੱਤਾ ਹੈ ਤੇ ਦੂਜੇ ਪਾਸੇ ਟਰੱਕ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉੱਥੇ ਖੜੇ ਕਰਾਗੀਰ ਨੇ ਦੱਸਿਆ ਹੈ ਕਿ ਉਸ ਦਾ ਢਾਬਾ ਹੈ ਤੇ ਉਸ ਨੂੰ ਪਤਾ ਲੱਗਾ ਕਿ ਨੈਸ਼ਨਲ ਹਾਈਵੇ ਤੇ ਐਕਸੀਡੈਂਟ ਹੋਇਆ ਹੈ ਉਸਨੇ ਦੱਸਿਆ ਕਿ ਐਕਸੀਡੈਂਟ ਦੇ ਕਾਰਨ ਕਾਫੀ ਲੰਬਾ ਜਾਮ ਲੱਗਾ ਹੋਇਆ ਹੈ ਤੇ ਇਸ ਸਬੰਧੀ ਜਦੋਂ ਐਸਐਸ ਐਫ ਦੀ ਟੀਮ ਦੇ ਏਐਸ ਆਈ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇੱਕ ਨੌਜਵਾਨ ਜੋ ਮੋਟਰਸਾਈਕਲ ਤੇ ਸਵਾਰ ਸੀ ਤੇ ਉਹਨਾਂ ਦਾ ਨੈਸ਼ਨਲ ਹਾਈਵੇ ਤੇ ਲੱਗੇ ਲੋਹੇ ਦੇ ਪਾਈਪਾਂ ਦੇ ਵਿੱਚ ਬੱਜਣ ਨਾਲ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਏ ਜਿਨਾਂ ਨੂੰ ਸਿਵਲ ਹਸਪਤਾਲ ਛੱਡ ਕੇ ਆ ਰਹੇ ਸੀ ਤਾਂ ਇੰਨੇ ਨੂੰ ਸਾਨੂੰ ਇੱਕੋ ਲਾਈ ਕਿ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਹੈ ਤੇ ਜਦੋਂ ਆ ਕੇ ਦੇਖਿਆ ਤਾਂ ਇੱਕ ਬਸ ਤੇ ਟਰੱਕ ਦੀ ਆਪਸ ਵਿੱਚ ਟੱਕਰ ਹੋਈ ਸੀ ਤੇ ਉਹਨਾਂ ਨੇ ਦੱਸਿਆ ਹੈ ਕਿ ਸਵਾਰੀਆਂ ਦਾ ਬੱਚਾ ਹੈ ਅਤੇ ਕਰੇਨ ਨੂੰ ਮੰਗਵਾ ਕੇ ਇਹਨਾ ਗੱਡੀਆਂ ਨੂੰ ਸਾਈਡ ਤੇ ਕੀਤਾ ਜਾਵੇਗਾ ਅਤੇ ਰਾਸਤਾ ਸਾਫ ਕਰ ਦਿੱਤਾ ਜਾਵੇਗਾ।
ਹਰਿਆਣਾ ਦੀ ਨਵੀਂ ਵਿਧਾਨ ਸਭਾ ਚੰਡੀਗੜ੍ਹ 'ਚ ਜਲਦ ਬਣੇਗੀ,
ਹਰਿਆਣਾ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਰਸਤਾ ਸਾਫ਼
ਹਰਿਆਣਾ ਦੀ ਨਵੀਂ ਵਿਧਾਨ ਸਭਾ, ਕੇਂਦਰੀ ਵਾਤਾਵਰਣ ਮੰਤਰਾਲੇ ਨੇ ਜ਼ਮੀਨ ਨੂੰ ਮਨਜ਼ੂਰੀ ਦਿੱਤੀ
ਪੰਜਾਬ ਦੇ ਨਵੇਂ ਚੁਣੇ ਪੰਚਾਂ ਦਾ ਸਹੁੰ ਚੁੱਕ ਸਮਾਗਮ 19 ਨਵੰਬਰ ਨੂੰ ਪੰਜਾਬ ਵਿੱਚ ਨਵੇਂ ਚੁਣੇ ਗਏ ਪੰਚਾਂ ਨੂੰ ਸਹੁੰ ਚੁਕਵਾਉਣ ਸਬੰਧੀ ਸਮਾਗਮ 19 ਨਵੰਬਰ ਨੂੰ ਹੋਵੇਗਾ। ਇਹ ਸਮਾਗਮ ਜ਼ਿਲ੍ਹਾ ਪੱਧਰ ਉਤੇ ਹੋਣਗੇ। ਜਦੋਂ ਕਿ ਜਿੰਨਾਂ ਜ਼ਿਲ੍ਹਿਆਂ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਹਨ ਉਨ੍ਹਾਂ ਜ਼ਿਲ੍ਹਿਆਂ ਵਿੱਚ ਪੰਚਾਂ ਦੇ ਸਹੁੰ ਚੁੱਕ ਸਮਾਗਮ ਨਹੀਂ ਹੋਣਗੇ, ਜਿੰਨਾ ਵਿੱਚ ਹੁਸ਼ਿਆਰਪੁਰ, ਗੁਰਦਾਸਪੁਰ, ਬਰਨਾਲ ਅਤੇ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਹਨ।
Giani Harpreet Singh Security: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਛੱਡੀ Z ਸੁਰੱਖਿਆ!
Giani Harpreet Singh Security: ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ z ਸਕਿਊਰਟੀ ਛੱਡ ਦਿੱਤੀ ਹੈ। ਪਿਛਲੇ ਕਾਫੀ ਸਮੇਂ ਤੋਂ z ਸਿਕਿਉਰਟੀ ਵਾਪਸ ਕਰਨ ਲਈ ਪੱਤਰ ਭੇਜ ਰਹੇ ਸਨ। ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਸਿਕਿਉਰਟੀ ਵਾਪਸ ਲੈਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ z ਸਿਕਿਉਰਟੀ ਦਿੱਤੀ ਗਈ ਸੀ।
ਸੁਖਬੀਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਪਹੁੰਚ ਰਹੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ ਮੀਡੀਆ ਤੋਂ ਬਣਾਈ ਰੱਖਣਗੇ ਦੂਰੀ ਤਨਖਾਹੀਆ ਕਰਾਰ ਹੋਣ ਮਗਰੋਂ ਅੱਜ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚ ਰਹੇ ਹਨ ਸੁਖਬੀਰ ਬਾਦਲ
ਫ਼ਿਰੋਜ਼ਪੁਰ ਵਿੱਚ ਧੂੰਏਂ ਕਾਰਨ ਬਣਿਆ ਗੈਸ ਚੈਂਬਰ ਪਰਾਲੀ ਸਾੜਨ ਵਿੱਚ ਦੂਜੇ ਨੰਬਰ ’ਤੇ ਰਿਹਾ।
ਐਸਐਸਪੀ ਸੌਮਿਆ ਮਿਸ਼ਰਾ ਨੇ ਖੁਦ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਦੀ ਕਮਾਨ ਸੰਭਾਲੀ ਹੈ, ਉਹ ਖੁਦ ਆਪਣੀ ਟੀਮ ਨਾਲ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਮਝਾ ਰਹੇ ਹਨ ਅਤੇ ਜਿੱਥੇ ਵੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ, ਉੱਥੇ ਪੁਲਿਸ ਮੁਲਾਜ਼ਮਾਂ ਦੇ ਨਾਲ। ਫਾਇਰ ਬ੍ਰਿਗੇਡ ਅੱਗ 'ਤੇ ਕਾਬੂ ਪਾ ਰਹੀ ਹੈ
ਜਾਣਕਾਰੀ ਦਿੰਦਿਆਂ ਐਸ.ਪੀ.ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਇੱਕ ਟੀਮ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਦੀ ਹੈ, ਜੇਕਰ ਕੋਈ ਪੁੱਛਣ 'ਤੇ ਵੀ ਨਹੀਂ ਮੰਨਦਾ ਤਾਂ ਉਨ੍ਹਾਂ ਦੇ ਹੁਕਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਡੀਸੀ ਸਾਹਬ ਹੁਣ ਤੱਕ 663 ਐਫ.ਆਈ.ਆਰ ਦਰਜ ਹੋ ਚੁੱਕੀਆਂ ਹਨ ਪਰ ਪਿਛਲੇ ਸਾਲ ਤੋਂ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 62% ਕਮੀ ਆਈ ਹੈ।
ਪਿਛਲੇ ਦੋ ਦਿਨਾਂ ਤੋਂ ਧੂਆਂ ਅਤੇ ਧੁੰਦ ਮਿਕਸ ਹੋਣ ਕਾਰਨ ਰੋੜਾ ਤੇ ਵਹੀਕਲਾ ਦੀ ਰਫ਼ਤਾਰ ਸਲੋਅ ਹੋ ਚੁੱਕੀ ਹੈ, ਸਾਇਰ ਕਰਨ ਵਾਲੇ ਲੋਕਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਸਰੇ ਪਾਸੇ ਸਕੂਲਾਂ ਦੀਆਂ ਬੈਨਾ ਚਲਾਉਣ ਵਾਲੇ ਡਰਾਈਵਰ ਵੀ ਬੜੀ ਸਾਵਧਾਨੀ ਨਾਲ ਵੈਨਾ ਚਲਾ ਰਹੇ ਹਨ।
ਇਸ ਮੌਕੇ ਤੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਜਿਹਾ ਮੌਸਮ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਹੈ।, ਸੜਕਾਂ ਤੇ ਜਾਂਦੇ ਸਮੇਂ ਕੁਝ ਵੀ ਵਿਖਾਈ ਨਹੀਂ ਦੇ ਰਿਹਾ, ਧੂਆਂ ਅਤੇ ਧੁੰਦ ਮਿਕਸ ਹੋਣ ਕਾਰਨ ਕਾਫੀ ਭਿਆਨਕ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਦੂਸਰੇ ਪਾਸੇ ਸਕੂਲਾਂ ਦੀਆਂ ਵੈਨਾਂ ਚਲਾਉਣ ਵਾਲੇ ਡਰਾਈਵਰਾਂ ਨੇ ਕਿਹਾ ਕਿ ਬੜੀ ਹੀ ਘੱਟ ਰਫਤਾਰ ਤੇ ਗੱਡੀਆਂ ਚਲਾਉਣੀਆਂ ਪੈ ਰਹੀਆਂ ਹਨ, ਉਹਨਾਂ ਕਿਹਾ ਕਿ ਆਪਣੀਆਂ ਗੱਡੀਆਂ ਨੂੰ ਚਲਾਉਣ ਤੋਂ ਪਹਿਲਾਂ ਗੱਡੀਆਂ ਦੀਆਂ ਲਾਈਟਾਂ ਜ਼ਰੂਰ ਚੈੱਕ ਕਰੋ।
ਹਲਕਾਂ ਲੰਬੀ ਅਤੇ ਮਲੋਟ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣਾ ਦੱਸਿਆ ਆਪਣੀ ਮਜਬੂਰੀ ਕਿਹਾ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਨਹੀਂ ਉਕਤ ਪ੍ਰਬੰਧ , ਸਰਕਾਰੀ ਸਕੀਮਾਂ ਦਾ ਵੱਡੇ ਕਿਸਾਨ ਲੈ ਜਾਂਦੇ ਲਾਭ ਪਰ ਛੋਟੇ ਕਿਸਾਨਾਂ ਰਹਿ ਜਾਂਦੇ ਨੇ ਵਾਂਝੇ ।
ਝੋਨੇ ਦੀ ਪਰਾਲੀ ਲਾਉਣ ਦੇ ਮਾਮਲੇ ਦਿਨੋ ਦਿਨ ਵੱਧ ਰਹੇ ਹਨਂ ਬੇਸ਼ਕ ਪ੍ਰਸਾਸਨ ਵਲੋਂ ਅੱਗ ਲਗਾਉਣ ਲਈ ਰੋਕਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣਾ ਆਪਣੀ ਮਜਬੂਰੀ ਦੱਸਿਆ ਜਦੋ ਹਲਕਾਂ ਲੰਬੀ ਅਤੇ ਮਲੋਟ ਦੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਣਾ ਦੱਸਿਆ ਕੇ ਪਰਾਲੀ ਨੂੰ ਅੱਗ ਲਾਉਣਾ ਛੋਟੇ ਕਿਸਾਨਾਂ ਦੀ ਮਜਬੂਰੀ ਹੈ ਉਣਾ ਦੱਸਿਆ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਕੋਈ ਉਕਤ ਪ੍ਰਬੰਧ ਨਹੀਂ ਹਨ ਬੇਸ਼ਕ ਸਰਕਾਰ ਵਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਕਰੋੜਾ ਰੁਪਏ ਦੀ ਮਸੀਨੀਰੀ ਦਿਤੀ ਜਾਂਦੀ ਹੈ ਜਿਸ ਦਾ ਲਾਭ ਵੱਡੇ ਕਿਸਾਨਾਂ ਲੈ ਜਾਂਦੇ ਹਨ ਪਰ ਛੋਟੇ ਕਿਸਾਨਾਂ ਜਿਨ੍ਹਾਂ ਕੋਲ ਜਮੀਨਾ ਘੱਟ ਹਨ ਜਾਂ ਸੜਕ ਤੋਂ ਦੂਰ ਹਨ ਉਣਾ ਤੱਕ ਇਹ ਮਸ਼ੀਨਾਂ ਵਾਲੇ ਪਹੁੰਚਦੇ ਨਹੀਂ । ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕੇ ਜੋ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਦਿਤੀ ਜਾਦੀਂ ਹੈਂ ਉਹ ਪਿੰਡਾ ਵਿਚ ਬਣੀਆਂ ਸੁਸਾਇਟੀਆ ਨੂੰ ਦਿਤੀਆਂ ਜਾਣ ਤਾਂ ਜੋ ਕਿਸੇ ਵੀ ਕਿਸਾਨ ਨੂੰ ਜਰੂਰਤ ਹੋਵੇ ਉਹ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ । ਕਿਸਾਨਾਂ ਨੇ ਇਹ ਵੀ ਦੱਸਿਆ ਕਿ ਜਿੰਨਾ ਕਿਸਾਨਾਂ ਦੀ ਪਰਾਲੀ ਦੀਆ ਗੱਠਾ ਬਣੀਆਂ ਹੋਈਆਂ ਹਨ ਉਣਾ ਨੂੰ ਚੁੱਕਣ ਵਾਲਾ ਨਹੀਂ ਹੈ ਜਿਸ ਕਰਕੇ ਕਣਕ ਦੀ ਬਜਾਈਂ ਹੋਣ ਕਰਕੇ ਕਿਸਾਨਾਂ ਨੂੰ ਮਜਬੂਰਨ ਖੇਤ ਖਾਲੀ ਕਰਨ ਲਈ ਇਨ੍ਹਾਂ ਨੂੰ ਰਸਤਿਆਂ ਜਾ ਸੜਕਾਂ ਦੇ ਕਿਨਾਰਿਆਂ ਤੇ ਸੁੱਟਣ ਲਈ ਮਜਬੂਰ ਹਨ ।
Weather Update: ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਪੰਜ ਜਿਲਿਆਂ ਦੇ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਵਿੱਚ ਵੀ ਧੁੰਦ ਅਤੇ ਸਮੋਗ ਵੇਖਣ ਨੂੰ ਮਿਲੀ, ਸਵੇਰ ਵੇਲੇ ਹੀ ਲੋਕਾਂ ਦੇ ਵੱਲੋਂ ਆਪਣੀ ਗੱਡੀਆਂ ਦੀ ਫੋਗ ਲਾਈਟਾਂ, ਹੈਡ ਲਾਈਟਾਂ ਆਨ ਕਰ ਦਿੱਤੀਆਂ ਗਈਆਂ, ਕੱਲ ਉਪ ਰਾਸ਼ਟਰਪਤੀ ਦਾ ਪੰਜਾਬ ਦੌਰਾ ਰੱਦ ਹੋ ਗਿਆ ਸੀ ਵੀਜੀਬਿਲਟੀ ਘੱਟ ਹੋਣ ਦੇ ਕਾਰਨ।
ਅੰਮ੍ਰਿਤਸਰ ਦੇ ਵਿੱਚ ਲਗਾਤਾਰ ਪ੍ਰਦੂਸ਼ਣ ਦਾ ਪੱਧਰ ਵਧਦਾ ਜਾ ਰਿਹਾ ਹੈ, ਦਿਵਾਲੀ ਵਾਲੇ ਦਿਨਾਂ ਦੇ ਕਰੀਬ ਅੰਮ੍ਰਿਤਸਰ ਜਿਲਾ ਪੰਜਾਬ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਾ ਬਣ ਚੁੱਕਾ ਸੀ, ਹੁਣ ਵੀ ਹਾਲਾਤ ਚੰਗੇ ਨਹੀਂ ਹਨ ਅੰਮ੍ਰਿਤਸਰ ਜ਼ਿਲ੍ਹੇ ਦੇ ਏਅਰ ਕੁਆਲਿਟੀ ਇੰਟੈਕਸ ਅੱਜ ਵੀ ਅੰਮ੍ਰਿਤਸਰ ਦਾ 200 ਤੋਂ ਉੱਪਰ ਚੱਲ ਰਿਹਾ ਹੈ, ਅੰਮ੍ਰਿਤਸਰ ਸ਼ਹਿਰ ਦੀ ਆਬੋ ਹਵਾ ਖਰਾਬ ਹੋ ਚੁੱਕੀ ਹੋਈ ਹੈ, ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਅੱਖਾਂ ਦੇ ਵਿੱਚ ਵੀ ਖਰਾਸ਼ ਹੋ ਰਹੀ ਹੈ, ਕਿਸਾਨਾਂ ਦੇ ਵੱਲੋਂ ਲਗਾਤਾਰ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ, ਜਿਸ ਕਰਕੇ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਅਤੇ ਅੰਮ੍ਰਿਤਸਰ ਸ਼ਹਿਰ ਦੀ ਆਬੋ ਹਵਾ ਖਰਾਬ ਹੋ ਰਹੀ ਹੈ, ਡਾਕਟਰਾਂ ਦੇ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਬਜ਼ੁਰਗਾਂ ਅਤੇ ਬੱਚਿਆਂ ਨੂੰ ਕਿ ਉਹ ਘਰੋਂ ਮਾਸਕ ਪਾ ਕੇ ਹੀ ਬਾਹਰ ਨਿਕਲਣ।
CM ਭਗਵੰਤ ਮਾਨ
ਸਿੱਖ ਸਾਮਰਾਜ ਦਾ ਸੁਨਹਿਰੀ ਯੁਗ ਸਥਾਪਿਤ ਕਰਨ ਵਾਲੇ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਤੇ ਕਦੀਂ ਵੀ ਕਿਸੇ ਕਮਜ਼ੋਰ ਨਾਲ ਧੱਕਾ ਨਹੀਂ ਹੋਣ ਦਿੱਤਾ। pic.twitter.com/vkpLbiIp9T
— Bhagwant Mann (@BhagwantMann) November 13, 2024
ਲੁਧਿਆਣਾ ਪੁਲਿਸ ਨੇ ਲੁੱਟ ਖੋਹ ਕਰਨ ਵਾਲਿਆਂ ਨੂੰ ਫੜਨ ਲਈ ਮਾਰਿਆ ਛਾਪਾ ਦੋਸ਼ੀ ਭੱਜਣ ਲੱਗੇ ਗੰਭੀਰ ਜਖਮੀ ਨੂੰ ਇਲਾਜ ਲਈ ਪੁਲਸ ਲੈ ਕੇ ਪਹੁੰਚੀ ਸਿਵਲ ਹਸਪਤਾਲ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਲੁੱਟ ਖੋਹ ਦੋਸ਼ੀ ਨੇ ਕਿਹਾ
ਲੁਧਿਆਣਾ ਸਰਾਭਾ ਨਗਰ ਥਾਣੇ ਦੀ ਪੁਲਿਸ ਨੇ ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਮੰਗਲਵਾਰ ਦੇਰ ਰਾਤ ਛਾਪੇਮਾਰੀ ਦੌਰਾਨ ਕਾਬੂ ਕਰ ਲਿਆ। ਪਰ ਜਦੋਂ ਮੁਲਜ਼ਮਾਂ ਪੁਲਸ ਕੋਲੋ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਮੋਟਰਸਾਈਕਲ ਤਿਲਕ ਗਿਆ। ਜਿਸ ਕਾਰਨ ਦੋਵੇਂ ਮੁਲਜ਼ਮ ਗੰਭੀਰ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਇੱਕ ਦੋਸ਼ੀ ਨੇ ਦੱਸਿਆ ਕਿ ਉਸ ਵੱਲੋਂ ਐਕਸਰੇ ਮਸ਼ੀਨ ਅਤੇ ਈਸੀਜੀ ਦਾ ਡਿਪਲੋਮਾ ਕੀਤਾ ਹੋਇਆ ਸਿਰਫ ਨਸ਼ੇ ਦੀ ਪੂਰਤੀ ਲਈ ਪਹਿਲੀ ਵਾਰ ਵਾਰ ਰਾਤ ਨੂੰ ਅੰਜਾਮ ਦਿੱਤਾ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਸਰਾਬਾ ਨਗਰ ਵਿੱਚ ਇੱਕ ਦਿਨ ਪਹਿਲਾਂ ਹੋਈ ਖੋਹ ਦੀ ਘਟਨਾ ਦੇ ਵਿੱਚ ਇਹ ਦੋਸ਼ੀ ਸ਼ਾਮਿਲ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਪਰ ਜਦ ਪੁਲਿਸ ਇਹਨਾਂ ਨੂੰ ਫੜਨ ਲੱਗੀ ਮੋਟਰਸਾਈਕਲ ਭਜਾਉਣ ਲੱਗੇ ਸੀ ਉਸ ਸਮੇਂ ਇਹਨਾਂ ਨੂੰ ਸੱਟ ਲੱਗ ਗਈ
ਪੰਜਾਬ ਦੇ ਸਕੂਲਾਂ ਦਾ ਨਾਮ ਵਿੱਚ ਹੋਵੇਗੀ ਤਬਦੀਲੀ
ਪੰਜਾਬ ਦੇ 233 ਸਕੂਲਾਂ ਦੇ ਨਾਮ ਵਿੱਚ ਹੋਵੇਗੀ ਤਬਦੀਲੀ
ਕੇਂਦਰ ਅਤੇ ਪੰਜਾਬ ਸਰਕਾਰ ਵਿਚਕਾਰ ਹੋਏ ਸਮਝੌਤੇ ਤਹਿਤ ਰੱਖੇ ਜਾਣਗੇ ਨਾਮ
PM SHRI School ਹੋਵੇਗਾ ਨਾਮ
ਕੇਂਦਰ ਵੱਲੋਂ ਸਿੱਖਿਆ ਵਿਭਾਗ ਦੇ ਰੋਕੇ ਹੋਏ ਫੰਡ ਕੀਤੇ ਜਾਣਗੇ ਇਸ ਤੋਂ ਬਾਅਦ ਜਾਰੀ
ਆਮ ਆਦਮੀ ਕਲੀਨਿਕ ਤੋਂ ਬਾਅਦ ਸਕੂਲਾਂ ਦੇ ਨਾਮ ਬਦਲਣ ਲਈ ਵੀ ਤਿਆਰ ਹੋਈ ਪੰਜਾਬ ਸਰਕਾਰ
ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ; ਇਸ ਪੜਾਅ 'ਚ 81 'ਚੋਂ 43 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। 10 ਰਾਜਾਂ ਵਿੱਚ ਫੈਲੀਆਂ 31 ਵਿਧਾਨ ਸਭਾ ਸੀਟਾਂ ਦੇ ਨਾਲ-ਨਾਲ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਲਈ ਵੀ ਜ਼ਿਮਨੀ ਚੋਣਾਂ ਵਿੱਚ ਵੋਟਿੰਗ ਸ਼ੁਰੂ ਹੋ ਗਈ ਹੈ।
Voting begins for the first phase of Jharkhand assembly elections; In this phase, voting is taking place on 43 out of 81 seats.
Voting has also begun in the by-elections for 31 assembly seats spread across 10 states, as well as for the Wayanad Lok Sabha constituency in Kerala. pic.twitter.com/muTcQsr2nx
— ANI (@ANI) November 13, 2024
ਧੁੰਦ ਨਾਲ ਢੱਕਿਆ ਪੂਰਾ ਸ਼ਹਿਰ
#WATCH | A blanket of smog covered several parts of Mumbai city.ਧੁੰਦ ਨਾਲ ਢੱਕਿਆ ਪੂਰਾ ਸ਼ਹਿਰ
(Visuals from Coastal Road) pic.twitter.com/TGFfCTwaf5
— ANI (@ANI) November 13, 2024
ਧਰਮਸ਼ਾਲਾ (DHM) ਵਿੱਚ ਖਰਾਬ ਮੌਸਮ ਦੇ ਕਾਰਨ, ਸਾਰੀਆਂ ਰਵਾਨਗੀ/ਆਮਦਨ ਅਤੇ ਉਹਨਾਂ ਦੇ ਨਤੀਜੇ ਵਜੋਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਸਪਾਈਸਜੈੱਟ ਨੇ 11 ਨਵੰਬਰ ਨੂੰ ਟਵੀਟ ਕੀਤਾ
ਕਾਬੁਲ ਕੰਧਾਰ ਤੱਕ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਸਾਦਰ ਪ੍ਰਣਾਮ । ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਰੇ ਧਰਮਾਂ ਦਾ ਸਨਮਾਨ ਕੀਤਾ ਤੇ ਸਮਾਜ ਅੰਦਰ ਭਾਈਚਾਰਕ ਸਾਂਝ ਕਾਇਮ ਕਰਦਿਆਂ ਖ਼ਾਲਸਾ ਰਾਜ ਦੀ ਨੀਂਹ ਰੱਖੀ, ਇਨਸਾਫ਼ ਪਸੰਦ ਅਤੇ ਸਰਬੱਤ ਦੇ ਭਲੇ ਦੀ ਆਦਰਸ਼ ਮਿਸਾਲ ਸੂਰਬੀਰ… pic.twitter.com/T7B629j9hF
— Sukhbir Singh Badal (@officeofssbadal) November 13, 2024
ਕਾਬੁਲ ਕੰਧਾਰ ਤੱਕ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਸਾਦਰ ਪ੍ਰਣਾਮ । ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਰੇ ਧਰਮਾਂ ਦਾ ਸਨਮਾਨ ਕੀਤਾ ਤੇ ਸਮਾਜ ਅੰਦਰ ਭਾਈਚਾਰਕ ਸਾਂਝ ਕਾਇਮ ਕਰਦਿਆਂ ਖ਼ਾਲਸਾ ਰਾਜ ਦੀ ਨੀਂਹ ਰੱਖੀ, ਇਨਸਾਫ਼ ਪਸੰਦ ਅਤੇ ਸਰਬੱਤ ਦੇ ਭਲੇ ਦੀ ਆਦਰਸ਼ ਮਿਸਾਲ ਸੂਰਬੀਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਸ਼ਖਸੀਅਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਣਾ ਦਿੰਦੀ ਰਹੇਗੀ ।
Thank you
By clicking “Accept All Cookies”, you agree to the storing of cookies on your device to enhance site navigation, analyze site usage, and assist in our marketing efforts.