Bathinda News: ਸੀ ਆਈ ਏ ਸਟਾਫ ਦੀਆਂ ਟੀਮਾਂ ਦੋਸ਼ੀ ਦੀ ਭਾਲ ਵਿੱਚ ਲੱਗੀਆਂ ਹੋਈਆਂ ਸਨ। ਜਿਸਦੇ ਚਲਦੇ ਦੋ ਕਥਿਤ ਆਰੋਪੀਆਂ ਨੂੰ ਕਾਬੂ ਕੀਤਾ ਹੈ ਜਿਨਾਂ ਪਾਸੋਂ ਇੱਕ ਪਿਸਤੌਲ 32 ਬੋਰ 5 ਜਿੰਦਾ ਕਾਰਤੂਸ 32 ਬੋਰ, ਇੱਕ ਤਲਵਾਰ ,ਇੱਕ ਕਾਪਾ ਅਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
Trending Photos
Bathinda News(ਕੁਲਬੀਰ ਬੀਰਾ): ਬਠਿੰਡਾ ਪੁਲਿਸ ਨੇ ਪਿੰਡ ਬੱਲੂਆਣਾ ਵਿਖੇ ਹੋਏ ਇੱਕ ਵਿਅਕਤੀ ਦੇ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜੇ ਵਿੱਚੋਂ 1 ਪਿਸਤੌਲ (.32 ਬੋਰ), 5 ਜਿੰਦਾ ਕਾਰਤੂਸ (.32 ਬੋਰ), 1 ਤਲਵਾਰ, 1 ਕਾਪਾ ਅਤੇ 1 ਮੋਟਰਸਾਈਕਲ ਬਰਾਮਦ ਕੀਤਾ।
ਬਠਿੰਡਾ ਐਸਐਸਪੀ ਅਮਨੀਤ ਕੌਂਡਲ ਨੇ ਗੱਲਬਾਤ ਕਰਦੇ ਕਿਹਾ ਹੈ ਕਿ ਜੋ ਕੁਝ ਦਿਨ ਪਹਿਲਾਂ ਬਸੰਤ ਪੰਚਮੀ ਮੌਕੇ ਰਾਹ ਜਾਂਦੇ ਸੁਖਰਾਜ ਸਿੰਘ ਵਾਸੀ ਬੱਲੂਆਣਾ ਦਾ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਸੀ ਜਿਸ ਦੀ ਹਸਪਤਾਲ ਵਿਖੇ ਮੌਤ ਹੋ ਗਈ ਸੀ। ਸਾਡੀ ਸੀ ਆਈ ਏ ਸਟਾਫ ਦੀਆਂ ਟੀਮਾਂ ਦੋਸ਼ੀ ਦੀ ਭਾਲ ਵਿੱਚ ਲੱਗੀਆਂ ਹੋਈਆਂ ਸਨ। ਜਿਸਦੇ ਚਲਦੇ ਦੋ ਕਥਿਤ ਆਰੋਪੀਆਂ ਨੂੰ ਕਾਬੂ ਕੀਤਾ ਹੈ ਜਿਨਾਂ ਪਾਸੋਂ ਇੱਕ ਪਿਸਤੌਲ 32 ਬੋਰ 5 ਜਿੰਦਾ ਕਾਰਤੂਸ 32 ਬੋਰ, ਇੱਕ ਤਲਵਾਰ ,ਇੱਕ ਕਾਪਾ ਅਤੇ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: ਇੰਗਲੈਂਡ ਨੇ ਨਾਗਪੁਰ ਵਨਡੇ ਵਿੱਚ ਟੀਮ ਇੰਡੀਆ ਨੂੰ 249 ਦੌੜਾਂ ਦਾ ਟੀਚਾ ਦਿੱਤਾ, ਡੈਬਿਊ ਕਰ ਰਹੇ ਰਾਣਾ ਨੇ ਤਿੰਨ ਵਿਕਟਾਂ ਲਈਆਂ
ਆਰੋਪੀਆਂ ਵਿੱਚੋਂ ਕੁਲਦੀਪ ਸਿੰਘ ਕਾਲਾ ਦੇ ਖਿਲਾਫ ਪਹਿਲਾਂ ਵੀ ਪੰਜ ਸੰਗੀਨ ਮਾਮਲੇ ਦਰਜ ਹਨ, ਇਹਨਾਂ ਦੋ ਆਰੋਪੀਆਂ ਦੇ ਨਾਮ ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਜਗਤਾਰ ਸਿੰਘ ਵਾਸੀ ਬੱਲੂਆਣਾ ਜਿਲਾ ਬਠਿੰਡਾ ਉਮਰ ਕਰੀਬ 33 ਸਾਲ ਬੇਰੁਜ਼ਗਾਰ ਹੈ , ਦੂਜਾ ਸਾਥੀ ਬਲਕਾਰ ਸਿੰਘ ਪੁੱਤਰ ਮਾਲਵਿੰਦਰ ਸਿੰਘ ਵਾਸੀ ਬੱਲੂਆਣਾ ਜਿਲਾ ਬਠਿੰਡਾ ਉਮਰ ਕਰੀਬ 30 ਸਾਲ ਜੋ ਕਿ ਬੇਰੁਜ਼ਗਾਰ ਹੈ। ਇਹਨਾਂ ਦੋਵਾਂ ਵਿੱਚ ਇੱਕ ਕੁਲਦੀਪ ਸਿੰਘ ਉਰਫ ਕਾਲਾ ਪੁੱਤਰ ਜਗਤਾਰ ਸਿੰਘ ਵਾਸੀ ਬਲੂਆਣਾ ਦੇ ਖਿਲਾਫ ਪਹਿਲਾ ਹੀ ਪੰਜ ਵੱਖ-ਵੱਖ ਧਾਰਾ ਤਹਿਤ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ