Reliance Jio: ਪੰਜਾਬ ਵਿੱਚ 6 ਲੱਖ ਤੋਂ ਵੱਧ ਘਰ ਅਤੇ ਉੱਦਮ ਹੁਣ ਜੀਓ ਫਾਈਬਰ ਅਤੇ ਜੀਓ ਏਅਰ ਫਾਈਬਰ ਸੇਵਾਵਾਂ ਦਾ ਆਨੰਦ ਲੈ ਰਹੇ ਹਨ
Trending Photos
Reliance Jio: ਰਿਲਾਇੰਸ ਜੀਓ ਦੀਆਂ ਜੀਓ ਫਾਈਬਰ ਅਤੇ ਜੀਓ ਏਅਰ ਫਾਈਬਰ ਸੇਵਾਵਾਂ ਨੇ ਬਹੁਤ ਹੀ ਥੋੜੇ ਸਮੇਂ ਵਿੱਚ ਪੰਜਾਬ ਦੇ ਸਾਰਿਆਂ ਸ਼ਹਿਰਾਂ, ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਵਿਸ਼ਵ ਪੱਧਰੀ ਘਰੇਲੂ ਮਨੋਰੰਜਨ ਅਤੇ ਹਾਈ-ਸਪੀਡ ਬ੍ਰਾਡਬੈਂਡ ਦੇ ਨਾਲ ਡਿਜੀਟਲ ਕ੍ਰਾਂਤੀ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾ ਦਿੱਤਾ ਹੈ। ਪੰਜਾਬ ਦੇ 6 ਲੱਖ ਤੋਂ ਵੱਧ ਘਰ ਅਤੇ ਉਦਯੋਗ ਹੁਣ ਜੀਓ ਫਾਈਬਰ ਅਤੇ ਜੀਓ ਏਅਰ ਫਾਈਬਰ ਸੇਵਾਵਾਂ ਦਾ ਆਨੰਦ ਲੈ ਰਹੇ ਹਨ।
ਹਾਲ ਹੀ ਵਿੱਚ ਲਾਂਚ ਕੀਤੀ ਗਈ ਜੀਓ ਏਅਰ ਫਾਈਬਰ ਸੇਵਾਵਾਂ ਨੂੰ ਰਾਜ ਭਰ ਵਿੱਚ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਹ ਸੇਵਾ ਹੁਣ ਰਾਜ ਦੇ ਸਾਰੇ 23 ਜ਼ਿਲ੍ਹਿਆਂ, 98 ਤਹਿਸੀਲਾਂ ਅਤੇ 82 ਸਬ-ਤਹਿਸੀਲਾਂ ਸਮੇਤ ਹਜ਼ਾਰਾਂ ਪਿੰਡਾਂ ਵਿੱਚ ਹਰ ਘਰ ਅਤੇ ਛੋਟੇ ਕਾਰੋਬਾਰਾਂ ਲਈ ਉਪਲਬਧ ਹੈ। ਜੀਓ ਏਅਰ ਫਾਈਬਰ ਨੇ ਲੱਖਾਂ ਲੋਕਾਂ-ਵਿਦਿਆਰਥੀਆਂ, ਪੇਸ਼ੇਵਰਾਂ, ਉੱਦਮੀਆਂ ਅਤੇ ਪਰਿਵਾਰਾਂ ਨੂੰ ਇਕ ਡਿਜਿਟਲ ਸ਼ਕਤੀ ਪ੍ਰਦਾਨ ਕੀਤੀ ਹੈ।
ਜੀਓ ਏਅਰ ਫਾਈਬਰ ਉਨ੍ਹਾਂ ਖੇਤਰਾਂ ਲਈ ਵਰਦਾਨ ਹੈ ਜਿੱਥੇ ਆਪਟੀਕਲ ਫਾਈਬਰ ਰਾਹੀਂ 'ਲਾਸਟ ਮਾਈਲ ਕਨੈਕਟੀਵਿਟੀ' ਪ੍ਰਦਾਨ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਸੀ । ਇਸ ਕਾਰਨ ਲੱਖਾਂ ਘਰ ਅਤੇ ਛੋਟੇ ਕਾਰੋਬਾਰ ਬਰਾਡਬੈਂਡ ਨਾਲ ਨਹੀਂ ਜੁੜ ਸਕਦੇ ਸੀ । ਜੀਓ ਏਅਰ ਫਾਈਬਰ ਇਸ ਜਟਿਲਤਾ ਨੂੰ ਦੂਰ ਕਰਕੇ ਇਹਨਾਂ ਖੇਤਰਾਂ ਵਿਚ ਫਾਈਬਰ ਵਰਗੀ ਸਪੀਡ ਤੇ ਡਾਟਾ ਪ੍ਰਦਾਨ ਕਰਦਾ ਹੈ।
ਹਰ ਦਿਨ, ਪੰਜਾਬ ਭਰ ਦੇ ਵੱਧ ਤੋਂ ਵੱਧ ਘਰ, ਹੋਟਲ, ਰੈਸਟੋਰੈਂਟ, ਯੂਨੀਵਰਸਿਟੀਆਂ, ਕਾਲਜ, ਬੈਂਕ ਅਤੇ ਹੋਰ ਵਪਾਰਕ ਅਦਾਰੇ ਇਸ ਨੂੰ ਚੁਣ ਰਹੇ ਹਨ ਅਤੇ ਵਿਸ਼ਵ ਪੱਧਰੀ ਘਰੇਲੂ ਮਨੋਰੰਜਨ, ਬਰਾਡਬੈਂਡ ਅਤੇ ਡਿਜੀਟਲ ਸੇਵਾਵਾਂ ਦਾ ਆਨੰਦ ਲੈ ਰਹੇ ਹਨ। ਜਿਓ ਏਅਰ ਫਾਈਬਰ ਦੇ 599 ਰੁਪਏ ਦੇ ਪਲਾਨ ਵਿੱਚ 30 ਐਮਬੀਪੀਐਸ ਸਪੀਡ 'ਤੇ ਅਸੀਮਤ ਡੇਟਾ, 899 ਰੁਪਏ ਅਤੇ 1199 ਰੁਪਏ ਦੇ ਪਲਾਨ ਵਿੱਚ 100 ਐਮਬੀਪੀਐਸ ਸਪੀਡ ਮਿਲਦੀ ਹੈ । ਇਹ ਪਲਾਨ 550 ਡਿਜੀਟਲ ਟੀਵੀ ਚੈਨਲਾਂ ਤੱਕ ਪਹੁੰਚ ਅਤੇ ਪ੍ਰਸਿੱਧ ਓਟੀਟੀ ਐਪਸ ਦੀ ਗਾਹਕੀ ਵੀ ਪ੍ਰਦਾਨ ਕਰਦੇ ਹਨ। ਇਸ ਰੁ. 599 ਅਤੇ ਰੁ. 899 ਯੋਜਨਾਵਾਂ ਵਿੱਚ 14 ਪ੍ਰਸਿੱਧ ਓਟੀਟੀ ਪਲੇਟਫਾਰਮ ਸ਼ਾਮਲ ਹਨ, ਜਦੋਂ ਕਿ ਰੁ. 1199 ਪਲਾਨ ਨੈਟਫਲਿਕਸ, ਐਮਜ਼ੋਂਨ ਪ੍ਰਾਈਮ , ਅਤੇ ਜਿਓ ਸਿਨੇਮਾ ਪ੍ਰੀਮੀਅਮ ਸਮੇਤ 16 ਪ੍ਰਸਿੱਧ ਓਟੀਟੀ ਐਪਾਂ ਤੱਕ ਪਹੁੰਚ ਦੀ ਪੇਸ਼ਕਸ਼ ਕਰਦਾ ਹੈ।