ਪੰਜਾਬ 'ਚ ਵੱਡਾ ਐਨਕਾਊਂਟਰ, ਦੋਹੇਂ ਪਾਸਿਓਂ ਚੱਲ ਰਹੀਆਂ ਤਾੜ-ਤਾੜ ਗੋਲੀਆਂ
Advertisement
Article Detail0/zeephh/zeephh2634850

ਪੰਜਾਬ 'ਚ ਵੱਡਾ ਐਨਕਾਊਂਟਰ, ਦੋਹੇਂ ਪਾਸਿਓਂ ਚੱਲ ਰਹੀਆਂ ਤਾੜ-ਤਾੜ ਗੋਲੀਆਂ

Jalandhar Police Encounter: ਐਸਐਸਪੀ ਹਰਕਮਲਪ੍ਰੀਤ ਖੱਖ ਨੇ ਦੱਸਿਆ ਕਿ ਇਨ੍ਹਾਂ ਅਪਰਾਧੀਆਂ ਦੇ ਨਾਮ ਸ਼ਾਹਕੋਟ ਪੈਟਰੋਲ ਪੰਪ ਦੇ ਮਾਲਕ ਦੀ ਕਾਰ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਸਨ। ਸ਼ਾਹਕੋਟ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਉਪਰੋਕਤ ਮਾਮਲੇ ਦੇ ਦੋਸ਼ੀ ਸੁਖਰਾਜ ਸਿੰਘ, ਵਾਸੀ ਰੇਡਵਾ, ਨੂੰ ਸ਼ਾਹਕੋਟ ਦੇ ਪਿੰਡ ਕੱਕੜਕਲਾਂ ਨੇੜੇ ਆਪਣੇ ਸਾਥੀਆਂ ਨਾਲ ਦੇਖਿਆ ਗਿਆ ਹੈ।

ਪੰਜਾਬ 'ਚ ਵੱਡਾ ਐਨਕਾਊਂਟਰ, ਦੋਹੇਂ ਪਾਸਿਓਂ ਚੱਲ ਰਹੀਆਂ ਤਾੜ-ਤਾੜ ਗੋਲੀਆਂ

Jalandhar Police Encounter (ਭਰਤ ਸ਼ਰਮਾ): ਜਲੰਧਰ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਐਂਨਕਾਊਂਟਰ ਹੋਣ ਦੀ ਜਾਣਕਾਰੀ ਸਹਾਮਣੇ ਆਈ ਹੈ। ਜਾਣਕਾਰੀ ਅਨੁਸਾਰ ਸ਼ਾਹਕੋਟ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਲਾਕ ਵਿੱਚ ਗੈਂਗਸਟਰਾਂ ਦੇ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਅਪਰਾਧੀਆਂ ਦਾ ਪਿੱਛਾ ਕਰ ਰਹੀ ਸੀ।

ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਜਵਾਬੀ ਗੋਲੀਬਾਰੀ ਵਿੱਚ, ਇੱਕ ਅਪਰਾਧੀ ਸੁਖਰਾਜ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਦੋਂ ਕਿ ਦੋ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀ ਬਦਮਾਸ਼ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਫਰਾਰ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਤਿੰਨੋਂ ਅਪਰਾਧੀ ਕਤਲ, ਡਕੈਤੀ ਅਤੇ ਗੋਲੀਬਾਰੀ ਦੇ ਮਾਮਲਿਆਂ ਵਿੱਚ ਲੋੜੀਂਦੇ ਸਨ।

ਇਹ ਵੀ ਪੜ੍ਹੋ: ਬਠਿੰਡਾ ਪੁਲਿਸ ਨੇ ਪਿੰਡ ਬੱਲੂਆਣਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝਾਈ, ਦੋ ਦੋਸ਼ੀ ਕੀਤੇ ਗ੍ਰਿਫ਼ਤਾਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਹਰਕਮਲਪ੍ਰੀਤ ਖੱਖ ਨੇ ਦੱਸਿਆ ਕਿ ਇਨ੍ਹਾਂ ਅਪਰਾਧੀਆਂ ਦੇ ਨਾਮ ਸ਼ਾਹਕੋਟ ਪੈਟਰੋਲ ਪੰਪ ਦੇ ਮਾਲਕ ਦੀ ਕਾਰ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਸਨ। ਸ਼ਾਹਕੋਟ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਉਪਰੋਕਤ ਮਾਮਲੇ ਦੇ ਦੋਸ਼ੀ ਸੁਖਰਾਜ ਸਿੰਘ, ਵਾਸੀ ਰੇਡਵਾ, ਨੂੰ ਸ਼ਾਹਕੋਟ ਦੇ ਪਿੰਡ ਕੱਕੜਕਲਾਂ ਨੇੜੇ ਆਪਣੇ ਸਾਥੀਆਂ ਨਾਲ ਦੇਖਿਆ ਗਿਆ ਹੈ। ਪੁਲਿਸ ਨੇ ਤੁਰੰਤ ਬਦਮਾਸ਼ਾਂ ਦਾ ਪਿੱਛਾ ਕੀਤਾ ਅਤੇ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਅਪਰਾਧੀਆਂ ਨੇ ਪੁਲਿਸ ਟੀਮ 'ਤੇ ਗੋਲੀਬਾਰੀ ਕੀਤੀ ਅਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਮੌਕੇ 'ਤੇ, ਪੁਲਿਸ ਨੇ ਅਪਰਾਧੀਆਂ ਦੀ ਕ੍ਰੇਟਾ ਕਾਰ ਸਮੇਤ ਦੋ ਲਗਜ਼ਰੀ ਵਾਹਨ ਅਤੇ ਹਥਿਆਰ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: ਇੰਗਲੈਂਡ ਖਿਲਾਫ ਰਵਿੰਦਰ ਜਡੇਜਾ ਨੇ ਇਤਿਹਾਸ ਰਚਿਆ ਬਣੇ ਨੰਬਰ 1, ਇਨ੍ਹਾਂ 4 ਦਿੱਗਜਾਂ ਨੂੰ ਛੱਡਿਆ ਪਿੱਛੇ

 

Trending news