Gulabchand Kataria Take Oath: ਗੁਲਾਬ ਚੰਦ ਕਟਾਰੀਆ ਨੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕੀ, ਕੇਂਦਰ ਤੇ ਸੂਬਾ ਸਰਕਾਰ ਦੇ ਕੰਮਾਂ ਦਾ ਕਰਾਂਗੇ ਰਿਵਿਊ- ਕਟਾਰੀਆ
Advertisement
Article Detail0/zeephh/zeephh2361287

Gulabchand Kataria Take Oath: ਗੁਲਾਬ ਚੰਦ ਕਟਾਰੀਆ ਨੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕੀ, ਕੇਂਦਰ ਤੇ ਸੂਬਾ ਸਰਕਾਰ ਦੇ ਕੰਮਾਂ ਦਾ ਕਰਾਂਗੇ ਰਿਵਿਊ- ਕਟਾਰੀਆ

Gulabchand Kataria Take Oath: ਗੁਲਾਬ ਚੰਦ ਕਟਾਰੀਆ ਨੂੰ ਦੂਜੀ ਵਾਰ ਰਾਜਪਾਲ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਅਸਾਮ ਦੇ ਰਾਜਪਾਲ ਸਨ। ਕਟਾਰੀਆ ਪੰਜਾਬ ਦੇ 30ਵੇਂ ਰਾਜਪਾਲ ਬਣ ਗਏ ਹਨ।

Gulabchand Kataria Take Oath: ਗੁਲਾਬ ਚੰਦ ਕਟਾਰੀਆ ਨੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕੀ, ਕੇਂਦਰ ਤੇ ਸੂਬਾ ਸਰਕਾਰ ਦੇ ਕੰਮਾਂ ਦਾ ਕਰਾਂਗੇ ਰਿਵਿਊ- ਕਟਾਰੀਆ

Gulabchand Kataria Take Oath: ਪੰਜਾਬ ਦੇ ਨਵੇਂ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬੁੱਧਵਾਰ ਨੂੰ ਰਾਜਭਵਨ ਵਿੱਚ ਆਪਣੇ ਅਹੁਦੇ ਦੀ ਸਹੁੰ ਚੁੱਕੀ ਲਈ ਹੈ। ਕਟਾਰੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਸਹੁੰ ਚੁਕਾਈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਸਾਬਕਾ ਰਾਜਪਾਲ ਵੀਪੀ ਸਿੰਘ ਬਦਨੌਰ ਵੀ ਮੌਜੂਦ ਸਨ। 

ਇਸ ਮੌਕੇ ਉਨ੍ਹਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਵੱਲੋਂ ਮੈਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਹੈ, ਮੈਂ ਉਸ ਨੂੰ ਲੋਕ ਸੇਵਕ ਵਜੋਂ ਨਿਭਾਵਾਂਗਾ। ਇਹ ਅਹੁਦਾ ਕੋਈ ਡੈਕੋਰੇਸ਼ਨ ਨਹੀਂ ਹੈ,ਇਹ ਲੋਕਾਂ ਦੀ ਸੇਵਾ ਕਰਨ ਲਈ ਹੈ। ਆਪਣੇ ਪੂਰੇ ਰਾਜਨੀਤਿਕ ਸਫਰ ਵਿੱਚ ਸੇਵਾ ਨੂੰ ਹੀ ਆਪਣਾ ਧਰਮ ਸਮਝਿਆ ਹੈ, ਇੱਥੇ ਵੀ ਕੋਸ਼ਿਸ਼ ਹੋਵੇਗੀ ਕਿ ਹਰ ਆਮ ਆਦਮੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਕੋਈ ਸਹੀ ਹੈ ਤਾਂ ਉਸਦੀ ਮਦਦ ਕੀਤੀ ਜਾਵੇਗੀ ਜੇਕਰ ਕੋਈ ਸਹੀ ਨਹੀਂ ਹੈ ਤਾਂ ਉਸਦੀ ਮਦਦ ਕਰਨਾ ਸੰਭਵ ਨਹੀਂ ਹੈ।

ਗੁਲਾਬ ਚੰਦ ਕਟਾਰੀਆ ਵੱਲੋਂ ਪਹਿਲਾ ਰਹਿ ਚੁੱਕੇ ਰਾਜਪਾਲ ਬਾਰੇ ਪੁੱਛੇ ਗਏ ਸਵਾਲ ਨੂੰ ਲੈਕੇ ਜਵਾਬ ਦਿੰਦਿਆ ਕਿਹਾ ਕਿ "ਮੈਂ ਆਪਣੀ ਤੁਲਨਾ ਕਿਸੇ ਨਾਲ ਨਹੀਂ ਕਰਦਾ, ਮੈਂ 6 ਮਹੀਨਿਆਂ ਬਾਅਦ ਮੀਡੀਆ ਨੂੰ ਪੁੱਛਾਂਗਾ ਕਿ ਕੀ ਮੈਂ ਸਹੀ ਕਰ ਰਿਹਾ ਹਾਂ?"

ਰਾਜਪਾਲ ਨੇ ਕਿਹਾ ਕਿ ਸਰਕਾਰ ਨਾਲ ਮਿਲ ਕੇ ਕੰਮ ਕਰਨਾ ਸਾਡਾ ਫਰਜ਼ ਹੈ, ਅਸੀਂ ਵੱਖ-ਵੱਖ ਪਾਰਟੀਆਂ ਤੋਂ ਚੋਣ ਲੜਦੇ ਹਾਂ ਪਰ ਸੇਵਾ ਕਰਨਾ ਸਾਡਾ ਸਭ ਦਾ ਕੰਮ ਹੈ। ਉਸ ਧਰਮ ਦੀ ਪਾਲਣਾ ਕਰਨ ਜ਼ਰੂਰੀ ਹੈ।

ਰਹੱਦੀ ਇਲਾਕਿਆਂ ਵਿੱਚ ਜਾਣ ਨੂੰ ਲੈ ਕੇ ਨਵੇਂ ਬਣੇ ਰਾਜਪਾਲ ਨੇ ਕਿਹਾ ਕਿ ਉਹ ਸਰਹੱਦ ਇਲਾਕਿਆਂ ਅਤੇ ਹਰ ਜ਼ਿਲੇ ਦੇ ਅੰਦਰ ਵੀ ਜਾਣਗੇ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਕੰਮਾਂ ਨੂੰ ਰਿਵਿਊ ਕੀਤਾ ਜਾਵੇਗਾ ਅਤੇ ਇਸ ਨੂੰ ਅੱਗੇ ਲਿਜਾਣ ਦੇ ਡੀ.ਸੀ ਅਤੇ ਜ਼ਿਲੇ ਦੇ ਸਾਰੇ ਲੋਕਾਂ ਨੂੰ ਸੁਝਾਅ ਦਿੱਤੇ ਜਾਣਗੇ।

ਦੱਸਦਈਏ ਕਿ ਗੁਲਾਬਚੰਦ ਕਟਾਰੀਆ ਦਾ ਜਨਮ 13 ਅਕਤੂਬਰ 1944 ਨੂੰ ਦੇਲਵਾੜਾ, ਰਾਜਸਮੰਦ ਵਿੱਚ ਹੋਇਆ ਸੀ। ਕਟਾਰੀਆ ਨੇ ਐਮ.ਏ., ਬੀ.ਐੱਡ ਅਤੇ ਐਲ.ਐਲ.ਬੀ. ਤੱਕ ਪੜ੍ਹਾਈ ਕੀਤੀ ਹੈ। ਉਹਨਾਂ ਦੀਆਂ ਪੰਜ ਧੀਆਂ ਹਨ। ਉੱਚ ਸਿੱਖਿਆ ਤੋਂ ਬਾਅਦ ਉਹ ਉਦੈਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਲੱਗ ਪਏ ਸਨ। ਕਾਲਜ ਦੇ ਸਮੇਂ ਵਿੱਚ ਆਰਐਸਐਸ ਵਿੱਚ ਸ਼ਾਮਲ ਹੋਏ। ਕਟਾਰੀਆ ਨੇ ਜਨ ਸੰਘ ਦੇ ਦਿੱਗਜ ਨੇਤਾਵਾਂ ਸੁੰਦਰ ਸਿੰਘ ਭੰਡਾਰੀ ਅਤੇ ਭਾਨੂ ਕੁਮਾਰ ਸ਼ਾਸਤਰੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਕਟਾਰੀਆ 1993 ਤੋਂ ਲਗਾਤਾਰ ਵਿਧਾਇਕ ਹਨ। 2003 ਤੋਂ 2018 ਤੱਕ ਲਗਾਤਾਰ ਚਾਰ ਵਾਰ ਉਦੈਪੁਰ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੀ। 1993 ਵਿੱਚ ਵੀ ਉਹ ਉਦੈਪੁਰ ਸ਼ਹਿਰ ਤੋਂ ਵਿਧਾਨ ਸਭਾ ਚੋਣ ਜਿੱਤੇ। ਕਟਾਰੀਆ ਨੇ 1998 'ਚ ਵਿਧਾਨ ਸਭਾ ਚੋਣਾਂ ਵੀ ਜਿੱਤੀਆਂ ਸਨ ਪਰ ਉਦੋਂ ਉਨ੍ਹਾਂ ਨੇ ਮਾੜੀ ਸਦਰੀ ਸੀਟ ਤੋਂ ਚੋਣ ਲੜੀ ਸੀ।

Trending news