Barnala News: ਬਰਨਾਲਾ 'ਚ AGTF ਨੇ ਗੈਂਗਸਟਰ ਕਾਲਾ ਧਨੌਲਾ ਦਾ ਐਨਕਾਊਂਟਰ ਕੀਤਾ
Advertisement
Article Detail0/zeephh/zeephh2116848

Barnala News: ਬਰਨਾਲਾ 'ਚ AGTF ਨੇ ਗੈਂਗਸਟਰ ਕਾਲਾ ਧਨੌਲਾ ਦਾ ਐਨਕਾਊਂਟਰ ਕੀਤਾ

Barnala News: ਗੈਂਗਸਟਰ 'ਤੇ ਕਈ ਗੰਭੀਰ ਮਾਮਲੇ ਦਰਜ ਹਨ, ਜਿਨ੍ਹਾਂ 'ਚ ਕਈ ਕਤਲ ਵੀ ਸ਼ਾਮਲ ਹਨ। ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਕਾਲਾ ਧਨੌਲਾ ਦਾ ਮੁਕਾਬਲਾ ਹੋਇਆ ਸੀ।

Barnala News: ਬਰਨਾਲਾ 'ਚ AGTF ਨੇ ਗੈਂਗਸਟਰ ਕਾਲਾ ਧਨੌਲਾ ਦਾ ਐਨਕਾਊਂਟਰ ਕੀਤਾ

Barnala News(DEVENDER VERMA): ਬਰਨਾਲਾ ਦੇ ਕਸਬਾ ਧਨੌਲਾ ਦਾ ਪੁਲਿਸ ਅਤੇ ਗੈਂਗਸਟਰ ਵਿਚਾਲੇਮੁਕਾਬਲਾ ਹੋਇਆ ਹੈ। ਖ਼ਤਰਨਾਕ ਗੈਂਗਸਟਰ ਗੁਰਮੀਤ ਸਿੰਘ ਮਾਨਾ ਉਰਫ ਕਾਲਾ ਧਨੌਲਾ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਇਸ ਗੈਂਗਸਟਰ 'ਤੇ ਕਈ ਗੰਭੀਰ ਮਾਮਲੇ ਦਰਜ ਹਨ, ਜਿਨ੍ਹਾਂ 'ਚ ਕਈ ਕਤਲ ਵੀ ਸ਼ਾਮਲ ਹਨ। ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਕਾਲਾ ਧਨੌਲਾ ਦਾ ਮੁਕਾਬਲਾ ਹੋਇਆ ਸੀ। ਜਿਸ ਵਿੱਚ ਉਹ ਮਾਰਿਆ ਗਿਆ ਹੈ

ਜਾਣਕਾਰੀ ਮੁਤਾਬਿਕ ਬਰਨਾਲਾ ਦੇ ਪਿੰਡ ਬਡਵਾਰ ਦੇ ਇੱਕ ਨਿੱਜੀ ਫਾਰਮ ਹਾਊਸ ਵਿੱਚ ਇਹ ਗੈਂਗਸਟਰ ਲੁਕਣ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ ਬਾਰੇ ਪੁਲਿਸ ਨੂੰ ਪਹਿਲਾਂ ਹੀ ਸੂਚਨਾ ਮਿਲੀ ਹੋਈ ਸੀ। ਉਸ ਥਾਂ 'ਤੇ ਪੁਲਿਸ ਅਤੇ ਗੈਗਸਟਰਾਂ ਵਿਚਾਲੇ ਮੁਕਾਬਲਾ ਹੋ ਗਿਆ। ਜਿਸ ਵਿੱਚ ਗੈਂਗਸਟਰ ਗੁਰਮੀਤ ਸਿੰਘ ਮਾਨਾ ਉਰਫ਼ ਕਾਲਾ ਧਨੌਲਾ ਦੀ ਮੁਕਾਬਲੇ ਵਿੱਚ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪੁਲਿਸ ਨੇ ਉਸ ਦੇ ਚਾਰ-ਪੰਜ ਸਾਥੀਆਂ ਨੂੰ ਫੜ ਲਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ AGTF ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ A ਕੈਟਾਗਿਰੀ ਦਾ ਮੋਸਟ ਵਾਂਟੇਡ ਗੈਂਗਸਟਰ ਕਾਲਾ ਧਨੌਲਾ ਬਰਨਾਲਾ ਦੇ ਵਿੱਚ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ। ਇਸ ’ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਜਾਲ ਵਿਛਾ ਕੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੈਂਗਸਟਰ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ ਅਤੇ ਪੁਲਿਸ ਨਾਲ ਮੁਕਾਬਲੇ ਦੌਰਾਨ ਗੈਂਗਸਟਰ ਕਾਲਾ ਧਨੌਲਾ ਮਾਰਿਆ ਗਿਆ ਹੈ।

ਇਹ ਵੀ ਪੜ੍ਹੋ: Farmer Protest: ਮੁੜ ਬੰਦ ਹੋਣਗੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ, ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ

ਦੱਸ ਦਈਏ ਗੈਂਗਸਟਰ ਕਾਲਾ ਧਨੌਲਾ ਹਿਸਟਰੀ ਸ਼ੀਟਰ ਸੀ, ਜਿਸ ’ਤੇ 60 ਤੋਂ ਵੱਧ ਵੱਖ-ਵੱਖ ਅਪਰਾਧਕ ਮਾਮਲੇ ਦਰਜ ਸਨ। ਪੁਲਿਸ ਲੰਬੇ ਸਮੇਂ ਤੋਂ ਕਾਲਾ ਧਨੌਲਾ ਦੀ ਭਾਲ ਕਰ ਰਹੀ ਸੀ । ਪਿਛਲੇ ਦਿਨੀਂ ਇਸ ਗੈਂਗਸਟਰ ਨੇ ਆਪਣੀ ਸਾਥੀਆਂ ਦੇ ਨਾਲ ਮਿਲਕੇ ਇੱਕ ਆਗੂ ’ਤੇ ਵੀ ਜਾਨਲੇਵਾ ਹਮਲਾ ਕੀਤਾ ਸੀ। ਫਿਲਹਾਲ ਜਿਸ ਦੀ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ: Fazilka Chicken News: ਚਿਕਨ ਦੇ ਪੈਸੇ ਦੇਣ ਨੂੰ ਲੈ ਕੇ ਹੋਇਆ ਵਿਵਾਦ, 10 ਰੁਪਏ ਪਿੱਛੇ ਪਿਆ ਰੌਲਾ

 

Trending news