Jalandhar News: ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਾ ਮਿਲਣ ਕਾਰਨ ਭਾਵੁਕ ਹੋਏ ਨੌਜਵਾਨਾਂ ਨੇ ਨਹਿਰ 'ਚ ਸੁੱਟੀ ਥਾਰ
Advertisement
Article Detail0/zeephh/zeephh1855233

Jalandhar News: ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਾ ਮਿਲਣ ਕਾਰਨ ਭਾਵੁਕ ਹੋਏ ਨੌਜਵਾਨਾਂ ਨੇ ਨਹਿਰ 'ਚ ਸੁੱਟੀ ਥਾਰ

Jalandhar News: ਜਲੰਧਰ ਦੇ ਬਸਤੀ ਬਾਵਾ ਖੇਲ ਦੀ ਨਹਿਰ ਵਿੱਚ ਥਾਰ ਡਿੱਗਣ ਨਾਲ ਹੰਗਾਮਾ ਮਚ ਗਿਆ। ਹਾਦਸੇ ਸਮੇਂ ਬੱਚਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ।

Jalandhar News: ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਾ ਮਿਲਣ ਕਾਰਨ ਭਾਵੁਕ ਹੋਏ ਨੌਜਵਾਨਾਂ ਨੇ ਨਹਿਰ 'ਚ ਸੁੱਟੀ ਥਾਰ

Jalandhar News:  ਜਲੰਧਰ ਦੇ ਬਸਤੀ ਬਾਵਾ ਖੇਲ ਦੀ ਨਹਿਰ ਵਿੱਚ ਥਾਰ ਡਿੱਗਣ ਨਾਲ ਹੰਗਾਮਾ ਮਚ ਗਿਆ। ਹਾਲਾਂਕਿ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਘਟਨਾ ਵੇਲੇ ਨਹਿਰ ਵਿੱਚ ਬੱਚੇ ਨਹਾ ਰਹੇ ਸਨ। ਹਾਦਸੇ ਸਮੇਂ ਬੱਚਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਉਥੇ ਘਟਨਾ ਸਬੰਧੀ ਸੂਚਨਾ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਦਿਤੀ ਗਈ।

ਘਟਨਾ ਤੋਂ ਬਾਅਦ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਥਾਰ ਨਹਿਰ ਵਿੱਚ ਬੁਰੀ ਤਰ੍ਹਾਂ ਫਸ ਗਈ ਹੈ। ਉਥੇ ਥਾਰ ਕੱਢਣ ਲਈ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੜੀ ਮੁਸ਼ੱਕਤ ਤੋਂ ਬਾਅਦ ਜੇਸੀਬੀ ਦੀ ਮਸ਼ੀਨ ਦੀ ਮਦਦ ਨਾਲ ਥਾਰ ਨੂੰ ਨਹਿਰ ਵਿਚੋਂ ਬਾਹਰ ਕੱਢ ਦਿੱਤਾ ਗਿਆ। ਉਥੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਮਿਲਣ ਕਾਰਨ ਥਾਰ ਚਾਲਕ ਨੌਜਵਾਨਾਂ ਨੇ ਭਾਵੁਕ ਹੋ ਕੇ ਨਹਿਰ ਵਿੱਚ ਥਾਰ ਸੁੱਟ ਦਿੱਤੀ ਸੀ।

ਇਹ ਵੀ ਪੜ੍ਹੋ : Mohali news: ਮੁਹਾਲੀ 'ਚ ਰਸਤਾ ਖੋਲ੍ਹਣ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਤੇ ਪੁਲਿਸ ਵਿਚਾਲੇ ਮੀਟਿੰਗ ਰਹੀ ਬੇਸਿੱਟਾ

ਇਸ ਤੋਂ ਬਾਅਦ ਉਥੇ ਕਾਫੀ ਹੰਗਾਮਾ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉਤੇ ਪੁੱਜੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਉਥੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਸੀਬੀ ਦੀ ਮਦਦ ਨਾਲ ਥਾਰ ਨੂੰ ਬਾਹਰ ਕੱਢ ਲਿਆ ਗਿਆ ਹੈ।
ਜਿਵੇਂ ਹੀ ਬੱਚੇ ਭੱਜੇ ਤਾਂ ਨੌਜਵਾਨਾਂ ਨੇ ਕਾਰ ਨੂੰ ਸਿੱਧਾ ਨਹਿਰ ਵਿਚ ਨੂੰ ਰੋੜ ਦਿੱਤਾ। ਘਟਨਾ ਤੋਂ ਬਾਅਦ ਮੌਕੇ 'ਤੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਹੰਗਾਮਾ ਹੋ ਗਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਕਰੇਨ ਬੁਲਾਈ।

ਥਾਰ ਗੱਡੀ ਨੂੰ ਕਰੇਨ ਦੀ ਮਦਦ ਨਾਲ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਅਧਿਕਾਰੀ ਨੇ ਮੂਸੇਵਾਲਾ ਮਾਮਲੇ ਨੂੰ ਲੈ ਕੇ ਕੁਝ ਵੀ ਨਹੀਂ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੱਡੀ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ। ਥਾਰ ਚਾਲਕ ਜਾਂ ਮਾਲਕ ਨੂੰ ਥਾਣੇ ਵਿੱਚ ਬੁਲਾ ਕੇ ਮਾਮਲੇ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Agriculture News: ਪਰਾਲੀ ਦੇ ਨਿਪਟਾਰੇ ਲਈ ਸਰਫੇਸ ਸੀਡਰ 'ਤੇ ਸਬਸਿਡੀ ਲੈਣ ਲਈ 10 ਸਤੰਬਰ ਤੱਕ ਅਪਲਾਈ ਕਰ ਸਕਦੇ ਹਨ ਕਿਸਾਨ

ਜਲੰਧਰ ਤੋਂ ਸੁਨੀਲ ਮਹਿੰਦਰੂ ਦੀ ਰਿਪੋਰਟ

Trending news