Ludhiana Jail News: ਲੁਧਿਆਣਾ ਸੈਂਟ੍ਰਲ ਜੇਲ੍ਹ 'ਚ ਹਵਾਲਾਤੀਆਂ ਨੇ ਵਾਰਡਨ ਨਾਲ ਕੀਤੀ ਕੁੱਟਮਾਰ
Advertisement
Article Detail0/zeephh/zeephh1869942

Ludhiana Jail News: ਲੁਧਿਆਣਾ ਸੈਂਟ੍ਰਲ ਜੇਲ੍ਹ 'ਚ ਹਵਾਲਾਤੀਆਂ ਨੇ ਵਾਰਡਨ ਨਾਲ ਕੀਤੀ ਕੁੱਟਮਾਰ

Ludhiana Jail News: ਸੈਂਟ੍ਰਲ ਜੇਲ੍ਹ ਲੁਧਿਆਣਾ ਵਿੱਚ ਹਵਾਲਾਤੀਆਂ ਨੇ ਵਾਰਡਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਵਾਲਾਤੀ ਨੇ ਜੇਲ੍ਹ ਵਾਰਡਨ ਦੇ ਸਿਰ ਉਤੇ ਕੁਰਸੀ ਮਾਰ ਹਮਲਾ ਕਰ ਦਿੱਤਾ।

Ludhiana Jail News: ਲੁਧਿਆਣਾ ਸੈਂਟ੍ਰਲ ਜੇਲ੍ਹ 'ਚ ਹਵਾਲਾਤੀਆਂ ਨੇ ਵਾਰਡਨ ਨਾਲ ਕੀਤੀ ਕੁੱਟਮਾਰ

Ludhiana Jail News: ਲੁਧਿਆਣਾ ਸੈਂਟ੍ਰਲ ਜੇਲ੍ਹ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਤਾਜ਼ੇ ਮਾਮਲੇ ਵਿੱਚ ਸੈਂਟ੍ਰਲ ਜੇਲ੍ਹ ਲੁਧਿਆਣਾ ਵਿੱਚ ਹਵਾਲਾਤੀਆਂ ਨੇ ਵਾਰਡਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬੈਰਕ ਤੋਂ ਬਾਹਰ ਆਉਣ ਨੂੰ ਲੈ ਕੇ ਛਿੜੇ ਵਿਵਾਦ ਤੋਂ ਬਾਅਦ ਕੁਰਸੀ ਨਾਲ ਹਮਲਾ ਕਰ ਦਿੱਤਾ ਗਿਆ। ਹਵਾਲਾਤੀ ਨੇ ਜੇਲ੍ਹ ਵਾਰਡਨ ਦੇ ਸਿਰ ਉਤੇ ਕੁਰਸੀ ਮਾਰ ਹਮਲਾ ਕਰ ਦਿੱਤਾ ਹੈ।

ਜ਼ਖ਼ਮੀ ਵਾਰਡਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦਰਅਸਲ ਜੇਲ੍ਹ ਵਾਰਡਨ ਵੱਲੋਂ ਹਵਾਲਾਤੀਆਂ ਦੀ ਗਿਣਤੀ ਗਿਣ ਕੇ ਉਨ੍ਹਾਂ ਨੂੰ ਬੈਰਕ ਤੋਂ ਬਾਹਰ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਹਵਾਲਾਤੀ ਮਨਦੀਪ ਸਿੰਘ ਉਰਫ਼ ਦੀਪਾ ਨੇ ਬੈਰਕ ਤੋਂ ਬਾਹਰ ਆਉਣ ਉਤੇ ਮਨ੍ਹਾਂ ਕਰ ਦਿੱਤਾ ਅਤੇ ਮੁਲਾਜਮਾਂ ਦੇ ਨਾਲ ਬਹਿਸਬਾਜ਼ੀ ਕਰਨ ਲੱਗਾ। ਜਿਸ ਕਾਰਨ ਐਡਿਸ਼ਨਲ ਸੁਪਰਡੈਂਟ ਦੇ ਆਦੇਸ਼ ਅਨੁਸਾਰ ਸੈਲ ਬਲਾਕ ਵਿੱਚ ਬੰਦ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਕਰੀਬ 9 ਵਜੇ ਮਨਦੀਪ ਦੀਪਾ ਨੇ ਫਿਰ ਤੋਂ ਵਾਰਡਨ ਅਮਨਦੀਪ ਦੇ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਹੈ।

ਮਨਦੀਪ ਉਸ ਨਾਲ ਹੱਥੋਪਾਈ ਕਰਨ ਲੱਗਾ। ਇਸ ਦੌਰਾਨ ਮੁਲਜ਼ਮ ਨੇ ਸਾਥੀਆਂ ਦੀ ਮਦਦ ਨਾਲ ਵਾਰਡਨ ਅਮਨਦੀਪ ਦੇ ਸਿਰ ਵਿੱਚ ਕੁਰਸੀ ਮਾਰੀ। ਕੁਰਸੀ ਲੱਗਣ ਕਰਾਨ ਉਸ ਦੀ ਪੱਗ ਉੱਤਰ ਗਈ। ਮੁਲਜ਼ਮ ਅਮਨਦੀਪ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦੇਣ ਲੱਗਾ। ਮੁਲਜ਼ਮ ਨੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਈ। ਇਸ ਹਮਲੇ ਕਾਰਨ ਜੇਲ੍ਹ ਵਿੱਚ ਇਕਦਮ ਸਹਿਮ ਵਾਲਾ ਮਾਹੌਲ ਬਣ ਗਿਆ।

ਇਹ ਵੀ ਪੜ੍ਹੋ : Arvind Kejriwal Punjab Visit: ਅੱਜ ਅੰਮ੍ਰਿਤਸਰ ਦੌਰੇ 'ਤੇ CM ਮਾਨ ਤੇ ਅਰਵਿੰਦ ਕੇਜਰੀਵਾਲ, ਸਕੂਲ ਆਫ਼ ਐਮੀਨੈਂਸ ਦਾ ਕਰਨਗੇ ਉਦਘਾਟਨ,ਜਾਣੋ ਕੀ ਕੁਝ ਹੋਵੇਗਾ ਖਾਸ?

ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਗਗਨਦੀਪ ਸ਼ਰਮਾ ਦੀ ਸ਼ਿਕਾਇਤ ਉਤੇ ਮੁਲਜ਼ਮ ਗੁਰਮੁੱਖ ਸਿੰਘ ਉਰਫ ਗੋਰਾ, ਗੌਰਵ ਕੁਮਾਰ, ਖੜਕ ਸਿੰਘ ਉਰਫ਼ ਜੱਗੂ, ਸਰਬਜੀਤ ਸਿੰਘ ਉਰਫ ਸਾਬੀ, ਮਨਦੀਪ ਸਿੰਘ ਉਰਫ ਦੀਪਾ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਮੁਲਜ਼ਮਾਂ ਨੂੰ ਜਲਦੀ ਪ੍ਰੋਡਕਸ਼ਨ ਵਾਰੰਟ ਉਤੇ ਲਿਆਏਗੀ।

ਇਹ ਵੀ ਪੜ੍ਹੋ : Rajasthan Accident News: ਰਾਜਸਥਾਨ 'ਚ ਵਾਪਰਿਆ ਸੜਕ ਹਾਦਸਾ- ਟਰੱਕ ਦੀ ਬੱਸ ਨਾਲ ਹੋਈ ਟੱਕਰ, 11 ਲੋਕਾਂ ਦੀ ਮੌਤ, 20 ਜ਼ਖਮੀ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

Trending news