Mohali News: ਸੀਬੀਆਈ ਅਦਾਲਤ ਮੋਹਾਲੀ ਵਲੋਂ ਅੱਜ ਸਾਬਕਾ ਇੰਸਪੈਕਟਰ ਗੁਰਭਿੰਦਰ ਸਿੰਘ ਤੇ ਏ ਐੱਸ ਆਈ ਪਰਸ਼ੋਤਮ ਸਿੰਘ ਨੂੰ 1992 ਵਿਚ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਬਲਦੇਵ ਸਿੰਘ ਦੇਬਾ ਵਾਸੀ ਬਾਸਰਕੇ ਤੇ ਲਖ਼ਵਿੰਦਰ ਸਿੰਘ ਸੁਲਤਾਨਵਿੰਡ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਦੇ ਕੇਸ ਵਿਚ ਦੋਸ਼ੀ ਪਾਇਆ ਗਿਆ ਹੈ।
Trending Photos
Mohali News( ਮਨੀਸ਼ ਸ਼ੰਕਰ): 1992 ਦੇ ਝੂਠੇ ਪੁਲਿਸ ਮੁਕਾਬਲੇ ਦੇ ਇੱਕ ਮਾਮਲੇ ਵਿਚ ਦੋ ਸਾਬਕਾ ਪੁਲਿਸ ਮੁਲਜ਼ਮ ਦੋਸ਼ੀ ਪਾਏ ਗਏ ਹਨ। ਲੰਬੇ ਸਮੇਂ ਤੋਂ ਝੂਠੇ ਪੁਲਿਸ ਮੁਕਾਬਲੇ ਦੇ ਚੱਲ ਰਹੇ ਕੇਸ ‘ਚ ਸੀਬੀਆਈ ਅਦਾਲਤ ਮੋਹਾਲੀ ਵਲੋਂ ਅੱਜ ਸਾਬਕਾ ਇੰਸਪੈਕਟਰ ਗੁਰਭਿੰਦਰ ਸਿੰਘ ਤੇ ਏ ਐੱਸ ਆਈ ਪਰਸ਼ੋਤਮ ਸਿੰਘ ਨੂੰ 1992 ਵਿਚ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਬਲਦੇਵ ਸਿੰਘ ਦੇਬਾ ਵਾਸੀ ਬਾਸਰਕੇ ਤੇ ਲਖ਼ਵਿੰਦਰ ਸਿੰਘ ਸੁਲਤਾਨਵਿੰਡ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਦੇ ਕੇਸ ਵਿਚ ਦੋਸ਼ੀ ਪਾਇਆ ਗਿਆ ਹੈ। ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਦੋਸ਼ੀਆਂ ਨੂੰ 4 ਫਰਵਰੀ ਨੂੰ ਸਜਾ ਸੁਣਾਈ ਜਾਵੇਗੀ।