Mohali Accident News: ਮੋਹਾਲੀ 'ਚ ਸਕੂਟੀ 'ਤੇ ਚੜ੍ਹਿਆ ਟਿੱਪਰ, ਪਤੀ-ਪਤਨੀ ਦੀ ਦਰਦਨਾਕ ਮੌਤ
Advertisement
Article Detail0/zeephh/zeephh2029924

Mohali Accident News: ਮੋਹਾਲੀ 'ਚ ਸਕੂਟੀ 'ਤੇ ਚੜ੍ਹਿਆ ਟਿੱਪਰ, ਪਤੀ-ਪਤਨੀ ਦੀ ਦਰਦਨਾਕ ਮੌਤ

Mohali Accident News: ਮੋਹਾਲੀ ਵਿੱਚ ਵਾਪਰੇ ਸੜਕ ਹਾਦਸੇ ਨੇ ਪਤੀ-ਪਤਨੀ ਨੂੰ ਨਿਗਲ ਲਿਆ ਹੈ। ਟਰੱਕ ਦੀ ਲਪੇਟ ਵਿੱਚ ਆਉਣ ਨਾਲ ਸਕੂਟੀ ਉਤੇ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ।

Mohali Accident News: ਮੋਹਾਲੀ 'ਚ ਸਕੂਟੀ 'ਤੇ ਚੜ੍ਹਿਆ ਟਿੱਪਰ, ਪਤੀ-ਪਤਨੀ ਦੀ ਦਰਦਨਾਕ ਮੌਤ

Mohali Accident News: ਮੋਹਾਲੀ ਵਿੱਚ ਇੱਕ ਟਿੱਪਰ ਨੇ ਸਕੂਟੀ ਸਵਾਰ ਔਰਤ ਅਤੇ ਉਸਦੇ ਪਤੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਹੈ। ਇਸ ਘਟਨਾ ਵਿੱਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਦਰਦਨਾਕ ਘਟਨਾ ਐਰੋਸਿਟੀ ਮੋਹਾਲੀ 'ਚ ਵਾਪਰੀ ਹੈ। ਮ੍ਰਿਤਕਾਂ ਦੀ ਪਛਾਣ ਰਜਨੀਸ਼ ਗੋਇਲ (50 ਸਾਲ) ਅਤੇ ਉਸ ਦੀ ਪਤਨੀ ਨੀਸ਼ੂ (48 ਸਾਲ) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਰਜਨੀਸ਼ ਗੋਇਲ ਅਤੇ ਨੀਸ਼ੂ ਜ਼ੀਰਕਪੁਰ ਦੇ ਲੱਕੀ ਢਾਬੇ ਨੇੜੇ ਸਥਿਤ ਫਰੈਂਡਜ਼ ਇਨਕਲੇਵ 'ਚ ਰਹਿੰਦੇ ਸਨ। ਉਹ ਆਪਣੇ ਪਿੱਛੇ 20 ਸਾਲ ਦਾ ਬੇਟਾ ਅਤੇ 22 ਸਾਲ ਦੀ ਬੇਟੀ ਛੱਡ ਗਏ ਹਨ।

ਪਰਿਵਾਰ ਨੇ ਐਰੋਸਿਟੀ ਦੇ ਸਿਗਨੇਚਰ ਟਾਵਰ ਵਿੱਚ ਆਪਣੀ ਕਰਿਆਨੇ ਦੀ ਦੁਕਾਨ ਖੋਲ੍ਹੀ ਹੋਈ ਸੀ। ਉਹ ਦੋਵੇਂ ਰੋਜ਼ ਇਸ ਦੁਕਾਨ 'ਤੇ ਆਉਂਦੇ ਸਨ। ਘਟਨਾ ਤੋਂ ਬਾਅਦ ਮੌਕੇ ਤੋਂ ਲੰਘ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਮੁਹਾਲੀ ਦੇ ਫੇਜ਼-6 ਹਸਪਤਾਲ ਵਿੱਚ ਰੱਖਵਾ ਦਿੱਤੀਆਂ ਹਨ। ਜਿੱਥੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਹਾਦਸੇ ਸਬੰਧੀ ਪੁਲਿਸ ਵੱਲੋਂ ਜਾਂਚ ਜਾਰੀ ਹੈ।

ਕਾਬਿਲੇਗੌਰ ਹੈ ਕਿ ਗੁਰਦਾਸਪੁਰ ਦੇ ਹਰਦੋਸ਼ਰਨੀ ਰੋਡ ਦੇ ਮੇਨ ਚੁਰਾਹੇ ਵਿੱਚ ਟਰੱਕ ਅਤੇ ਈ ਰਿਕਸ਼ੇ ਵਿੱਚ ਹੋਏ ਹਾਦਸੇ ਵਿੱਚ ਮਾਂ ਬੇਟੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ। ਜਿੱਥੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਟਰੱਕ ਵੱਲੋਂ ਮਾਂ ਬੇਟੀ ਨੂੰ ਕੁਚਲਿਆ ਗਿਆ ਹੈ ਜਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ। ਜਿੱਥੇ ਪੁਲਿਸ ਪ੍ਰਸ਼ਾਸਨ ਨੇ ਟਰੱਕ ਡਰਾਈਵਰ ਨੂੰ ਟਰੱਕ ਸਮੇਤ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : Earthquake In Leh: ਭਾਰਤ 'ਚ ਤੜਕੇ ਹੀ ਕੰਬ ਗਈ ਧਰਤੀ, ਕਸ਼ਮੀਰ ਤੋਂ ਲੈ ਕੇ ਲੱਦਾਖ ਤੱਕ ਆਇਆ ਭੂਚਾਲ

ਮਾਂ-ਬੇਟੀ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਮਾਂ ਬੇਟੀ ਦੀ ਪਛਾਣ ਮਾਂ ਲਵਲੀ (27 ਸਾਲ) ਅਤੇ ਚਾਰ ਸਾਲਾ ਬੇਟੀ ਸਨਾਜ ਵਜੋਂ ਹੋਈ ਹੈ ਜਿਨ੍ਹਾਂ ਦਾ ਛੇ ਸਾਲ ਦਾ ਬੱਚਾ ਵੀ ਨਾਲ ਮੌਜੂਦ ਸੀ ਜੋ ਵਾਲ-ਵਾਲ ਬਚ ਗਿਆ ਹੈ।

ਇਹ ਵੀ ਪੜ੍ਹੋ : Delhi Flights News: ਦਿੱਲੀ-ਲਖਨਊ-ਅੰਮ੍ਰਿਤਸਰ ਹਵਾਈ ਅੱਡੇ 'ਤੇ 30 ਤੋਂ ਵੱਧ ਉਡਾਣਾਂ ਲੇਟ, ਧੁੰਦ ਕਾਰਨ ਵਿਜ਼ੀਬਿਲਟੀ ਘਟੀ

ਮੋਹਾਲੀ ਤੋਂ ਮਨੀਸ਼ ਸ਼ੰਕਰ ਦੀ ਰਿਪੋਰਟ

 

Trending news