CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ
Advertisement
Article Detail0/zeephh/zeephh1691616

CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ

ਦੱਸ ਦਈਏ ਕਿ ਇਸ ਸਾਲ CBSE Class 12th Board exam result 2023 'ਚ ਕੁੱਲ ਪਾਸ ਪ੍ਰਤੀਸ਼ਤ 87.33% ਹੈ।

CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ

CBSE Class 12th Board exam result 2023: ਸੀਬੀਐਸਈ 12ਵੀਂ ਬੋਰਡ ਪ੍ਰੀਖਿਆ ਦੇ ਨਤੀਜੇ ਅੱਜ ਯਾਨੀ ਸ਼ੁੱਕਰਵਾਰ ਨੂੰ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਵਾਰ ਮੁੜ ਕੁੜੀਆਂ ਨੇ ਬਾਜੀ ਮਾਰੀ ਹੈ। 12ਵੀਂ ਜਮਾਤ ਦੇ ਸਾਰੇ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਨਤੀਜੇ ਦੀ ਉਡੀਕ ਕਰ ਰਹੇ ਸਨ ਪਾਰ ਹੁਣ ਉਨ੍ਹਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ।  

ਸੀਬੀਐਸਈ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ ਤੋਂ 05 ਮਾਰਚ ਤੱਕ ਕਰਵਾਈਆਂ ਗਈਆਂ ਸਨ। ਇਸ ਸਾਲ ਕੁੱਲ 16,96,770 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਹੁਣ ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ cbse.gov.in ਅਤੇ cbseresuts.nic.in 'ਤੇ ਨਤੀਜੇ ਦੇਖ ਸਕਦੇ ਹਨ ਅਤੇ ਇਸ ਦੇ ਨਾਲ ਵਿਦਿਆਰਥੀ ਡਿਜੀਲੌਕਰ ਰਾਹੀਂ ਵੀ ਨਤੀਜੇ ਦੇਖ ਸਕਦੇ ਹਨ।

ਦੱਸ ਦਈਏ ਕਿ ਇਸ ਸਾਲ CBSE Class 12th Board exam result 2023 'ਚ ਕੁੱਲ ਪਾਸ ਪ੍ਰਤੀਸ਼ਤ 87.33% ਹੈ। ਉੱਥੇ ਹੀ ਤ੍ਰਿਵੇਂਦਰਮ ਖੇਤਰ 99.91 ਪਾਸ ਪ੍ਰਤੀਸ਼ਤ ਨਾਲ ਪਹਿਲੇ ਸਥਾਨ 'ਤੇ ਰਿਹਾ। 

ਇਸ ਸਾਲ 90.68 ਦੀ ਪਾਸ ਪ੍ਰਤੀਸ਼ਤ ਨਾਲ ਕੁੜੀਆਂ ਮੁੰਡਿਆਂ ਨਾਲੋਂ 6.01 ਫ਼ੀਸਦੀ ਅੱਗੇ ਰਹੀਆਂ। ਇਸ ਤੋਂ ਇਲਾਵਾ ਬੋਰਡ ਵੱਲੋਂ ਐਲਾਨਿਆ ਗਿਆ ਹੈ ਕਿ ਗੈਰ-ਸਿਹਤਮੰਦ ਮੁਕਾਬਲੇ ਤੋਂ ਬਚਣ ਲਈ, ਸੀਬੀਐਸਈ ਆਪਣੇ ਵਿਦਿਆਰਥੀਆਂ ਨੂੰ ਪਹਿਲੀ, ਦੂਜੀ ਅਤੇ ਤੀਜੀ ਡਿਵੀਜ਼ਨ ਨਹੀਂ ਦੇਵੇਗਾ। 

ਇਨ੍ਹਾਂ ਹੀ ਨਹੀਂ ਗੈਰ-ਸਿਹਤਮੰਦ ਮੁਕਾਬਲੇ ਤੋਂ ਬਚਣ ਲਈ ਇਸ ਵਾਰ ਕੋਈ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਲੈਣ ਜਾ ਰਹੀ ਹੈ ਇਤਿਹਾਸਿਕ ਫੈਸਲਾ! ਅਜਿਹਾ ਕਰਨ ਵਾਲਾ ਪਹਿਲਾ ਸੂਬਾ ਹੋਵੇਗਾ ਪੰਜਾਬ 

CBSE Class 12th Board exam result 2023: ਨਤੀਜਿਆਂ ਦੀ ਜਾਂਚ ਕਿਵੇਂ ਕਰੀਏ?

  • ਵਿਦਿਆਰਥੀਆਂ ਨੂੰ ਕਿਸੇ ਵੀ ਅਧਿਕਾਰਤ ਵੈੱਬਸਾਈਟ 'ਤੇ ਲੌਗਇਨ ਕਰਨਾ ਹੋਵੇਗਾ
  • ਪੇਜ ਖੁੱਲ੍ਹਣ ਤੋਂ ਬਾਅਦ ਆਪਣਾ ਰੋਲ ਨੰਬਰ, ਐਡਮਿਟ ਕਾਰਡ ਆਈਡੀ, ਸਕੂਲ ਨੰਬਰ ਦਰਜ ਕਰਨਾ ਹੋਵੇਗਾ 
  • ਸਬਮਿਟ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ, ਨਤੀਜਾ ਘੋਸ਼ਿਤ ਕੀਤਾ ਜਾਵੇਗਾ
  • ਪ੍ਰਦਰਸ਼ਿਤ ਨਤੀਜਾ ਵਿਦਿਆਰਥੀਆਂ ਦੀ ਸਹੂਲਤ ਲਈ ਡਾਊਨਲੋਡ ਕੀਤਾ ਜਾ ਸਕਦਾ ਹੈ

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਗੈਸ ਲੀਕ ਤੋਂ ਬਾਅਦ ਹੁਣ ਅਚਾਨਕ ਸੜਕਾਂ 'ਚ ਆਉਣ ਲੱਗੀਆਂ ਤਰੇੜਾਂ

 

Trending news