Ludhiana News: ਡਾਇੰਗ ਇੰਡਸਟਰੀ ਨੇ ਪ੍ਰੈਸ ਕਾਨਫਰੰਸ ਕਰ ਕਾਲੇ ਪਾਣੀ ਦਾ ਮੋਰਚਾ ਟੀਮ 'ਤੇ ਚੁੱਕੇ ਸਵਾਲ
Advertisement
Article Detail0/zeephh/zeephh2535518

Ludhiana News: ਡਾਇੰਗ ਇੰਡਸਟਰੀ ਨੇ ਪ੍ਰੈਸ ਕਾਨਫਰੰਸ ਕਰ ਕਾਲੇ ਪਾਣੀ ਦਾ ਮੋਰਚਾ ਟੀਮ 'ਤੇ ਚੁੱਕੇ ਸਵਾਲ

Ludhiana News: ਡਾਇੰਗ ਇੰਡਸਟਰੀ ਨੇ ਆਪਣਾ 200 ਕਰੋੜ ਦਾ ਟਰੀਟਮੈਂਟ ਪਲਾਂਟ ਲਾਇਆ ਹੋਇਆ ਹੈ। ਜਿਸ ਉੱਤੇ ਮਹੀਨੇ ਦਾ ਲੱਖਾਂ ਰੁਪਏ ਦਾ ਦਾ ਖਰਚਾ ਹੁੰਦਾ ਹੈ ਅਤੇ ਉਹ ਆਪਣਾ ਪਾਣੀ ਟਰੀਟ ਕਰਕੇ ਹੀ ਬੁੱਢਾ ਦਰਿਆ ਵਿੱਚ ਸੁੱਟਦੇ ਹਨ। 

Ludhiana News: ਡਾਇੰਗ ਇੰਡਸਟਰੀ ਨੇ ਪ੍ਰੈਸ ਕਾਨਫਰੰਸ ਕਰ ਕਾਲੇ ਪਾਣੀ ਦਾ ਮੋਰਚਾ ਟੀਮ 'ਤੇ ਚੁੱਕੇ ਸਵਾਲ

Ludhiana News: ਲੁਧਿਆਣਾ ਦੇ ਡਾਇੰਗ ਇੰਡਸਟਰੀ ਵਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਡਾਇੰਗ ਇੰਡਸਟਰੀ ਨੇ ਕਿਹਾ ਕਿ ਟੀਮ ਕਾਲੇ ਪਾਣੀ ਦਾ ਮੋਰਚਾ ਲੁਧਿਆਣਾ ਦੀ ਡਾਈਇੰਗ ਇੰਡਸਟਰੀ ਨੂੰ ਬਲੈਕਮੇਲ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਟੀਮ ਕਾਲੇ ਪਾਣੀ ਦਾ ਮੋਰਚਾ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਲੁਧਿਆਣਾ ਦੀ ਡਾਇਗ ਇੰਡਸਟਰੀ ਕਾਰਨ ਬੁੱਢੇ ਦਰਿਆ ਦਾ ਪਾਣੀ ਗੰਦਾ ਹੋ ਰਿਹਾ ਹੈ। ਜਦੋਕਿ ਹਕੀਕਤ ਇਸ ਦੇ ਉਲਟ ਹੀ ਹੈ।

ਉਹਨਾਂ ਨੇ ਕਿਹਾ ਕਿ ਡਾਇੰਗ ਇੰਡਸਟਰੀ ਨੇ ਆਪਣਾ 200 ਕਰੋੜ ਦਾ ਟਰੀਟਮੈਂਟ ਪਲਾਂਟ ਲਾਇਆ ਹੋਇਆ ਹੈ। ਜਿਸ ਉੱਤੇ ਮਹੀਨੇ ਦਾ ਲੱਖਾਂ ਰੁਪਏ ਦਾ ਦਾ ਖਰਚਾ ਹੁੰਦਾ ਹੈ ਅਤੇ ਉਹ ਆਪਣਾ ਪਾਣੀ ਟਰੀਟ ਕਰਕੇ ਹੀ ਬੁੱਢਾ ਦਰਿਆ ਵਿੱਚ ਸੁੱਟਦੇ ਹਨ। ਇਸ ਦੇ ਉਲਟ ਲੁਧਿਆਣਾ ਦੀ ਡੇਅਰੀ ਇੰਡਸਟਰੀ ਵੱਲੋਂ ਜੋ ਗੋਹਾ ਬੁੱਢੇ ਦਰਿਆ ਵਿੱਚ ਸੁੱਟਿਆ ਜਾਂਦਾ ਹੈ ਉਸ ਨਾਲ ਬੁੱਢੇ ਦਰਿਆ ਦੇ ਪਾਣੀ ਦਾ ਰੰਗ ਕਾਲਾ ਹੁੰਦਾ ਹੈ। ਇਸ ਤੋਂ ਇਲਾਵਾ ਸਾਹਨੇਵਾਲ ਅਤੇ ਹੋਰ ਥਾਵਾਂ ਤੋਂ ਵੀ ਜੋ ਇੰਡਸਟਰੀ ਦਾ ਪਾਣੀ ਹੈ ਉਹ ਵੀ ਬੁੱਢਾ ਦਰਿਆ ਵਿੱਚ ਹੀ ਸੁੱਟਿਆ ਜਾਂਦਾ ਹੈ। 

ਉਹਨਾਂ ਨੇ ਕਿਹਾ ਕਿ ਡਾਇੰਗ ਇੰਡਸਟਰੀ ਤਾਂ ਅਜਿਹੇ ਕੈਮੀਕਲ ਦਾ ਪ੍ਰਯੋਗ ਕਰਦੀ ਹੈ ਜਿਸ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਪ੍ਰਦੂਸ਼ਣ ਨਹੀਂ ਹੁੰਦਾ ਹੈ। ਪਰ ਫਿਰ ਵੀ ਬੁੱਢੇ ਦਰਿਆ ਦੇ ਗੰਦੇ ਪਾਣੀ ਲਈ ਲੁਧਿਆਣਾ ਦੇ ਡਾਇਨਿੰਗ ਇੰਡਸਟਰੀ ਨੂੰ ਹੀ ਜਿੰਮੇਵਾਰ ਠਹਿਰਾਇਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਲੁਧਿਆਣਾ ਦੀ ਡਾਇੰਗ ਇੰਡਸਟਰੀ ਪੰਜਾਬ ਦੇ ਇੰਡਸਟਰੀ ਦੀ ਰੀੜ ਦੀ ਹੱਡੀ ਹੈ ਜੇਕਰ ਲੁਧਿਆਣਾ ਦੀ ਡਾਇੰਗ ਇੰਡਸਟਰੀ ਬੰਦ ਹੁੰਦੀ ਹੈ ਤਾਂ ਪੰਜਾਬ ਵਿੱਚ ਬੇਰੋਜ਼ਗਾਰੀ ਇਨੀ ਵੱਧ ਜਾਵੇਗੀ ਕਿ ਲੋਕ ਸੜਕਾਂ ਤੇ ਆ ਜਾਣਗੇ। ਉਹਨਾਂ ਨੇ ਕਿਹਾ ਕਿ ਜੇਕਰ ਤਿੰਨ ਦਸੰਬਰ ਨੂੰ ਕਾਲੇ ਪਾਣੀ ਦਾ ਮੋਰਚਾ ਪਾਣੀ ਨੂੰ ਬੰਦ ਕਰਨ ਲਈ ਆਉਂਦੇ ਹਨ ਤਾਂ ਉਹ ਆਪਣੇ ਇਕ ਲੱਖ ਮਜ਼ਦੂਰਾਂ ਨੂੰ ਉਨਾਂ ਦੇ ਅੱਗੇ ਲਾਉਣਗੇ ਅਤੇ ਉਸ ਤੋਂ ਬਾਅਦ ਜੋ ਹਾਲਾਤ ਹੋਣਗੇ ਉਸ ਦੇ ਲਈ ਪ੍ਰਸ਼ਾਸਨ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗਾ।

Trending news