Ileana D'Cruz Baby Photo: ਮਾਂ ਬਣੀ ਇਲੀਆਨਾ ਡੀਕਰੂਜ਼, ਬੇਟੇ ਦੀ ਫੋਟੋ ਸ਼ੇਅਰ ਕਰਕੇ ਦੱਸਿਆ 'ਨਾਂ'
Advertisement
Article Detail0/zeephh/zeephh1812235

Ileana D'Cruz Baby Photo: ਮਾਂ ਬਣੀ ਇਲੀਆਨਾ ਡੀਕਰੂਜ਼, ਬੇਟੇ ਦੀ ਫੋਟੋ ਸ਼ੇਅਰ ਕਰਕੇ ਦੱਸਿਆ 'ਨਾਂ'

Ileana DCruz Baby Boy News: ਬਾਲੀਵੁੱਡ ਅਦਾਕਾਰਾ ਇਲਿਆਨਾ ਡੀਕਰੂਜ਼ ਮਾਂ ਬਣ ਗਈ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਬੱਚੇ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। 

Ileana D'Cruz Baby Photo: ਮਾਂ ਬਣੀ ਇਲੀਆਨਾ ਡੀਕਰੂਜ਼, ਬੇਟੇ ਦੀ ਫੋਟੋ ਸ਼ੇਅਰ ਕਰਕੇ ਦੱਸਿਆ 'ਨਾਂ'

Ileana DCruz Baby Boy News: ਬਾਲੀਵੁੱਡ ਅਭਿਨੇਤਰੀ ਇਲਿਆਨਾ ਡੀਕਰੂਜ਼ (Ileana DCruz) ਦੇ ਕੰਮ ਤੋਂ ਜ਼ਿਆਦਾ ਉਸ ਦੀ ਪ੍ਰੈਗਨੈਂਸੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਬੀ-ਟਾਊਨ ਦੀ ਖੂਬਸੂਰਤ ਅਦਾਕਾਰਾ ਇਲਿਆਨਾ ਡੀਕਰੂਜ਼ ਮਾਂ ਬਣ ਗਈ ਹੈ। ਜਦੋਂ ਤੋਂ ਅਭਿਨੇਤਰੀ ਨੇ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ, ਉਹ ਲਗਾਤਾਰ ਆਪਣੇ ਪ੍ਰਸ਼ੰਸਕਾਂ ਨਾਲ ਇਸ ਖੂਬਸੂਰਤ ਯਾਤਰਾ ਦੀਆਂ ਝਲਕੀਆਂ ਸਾਂਝੀਆਂ ਕਰ ਰਹੀ ਹੈ। ਹੁਣ ਅਦਾਕਾਰਾ ਨੇ ਮਾਂ ਬਣਨ ਦੀ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਉਸ ਨੇ ਇਸ ਬੱਚੇ ਦੇ ਪਿਤਾ ਬਾਰੇ ਕੁਝ ਨਹੀਂ ਦੱਸਿਆ। ਪਰ ਮਾਂ ਬਣਨ ਤੋਂ ਬਾਅਦ ਉਨ੍ਹਾਂ ਨੇ ਬੇਟੇ ਦੀ ਫੋਟੋ ਅਤੇ ਨਾਂ ਜ਼ਰੂਰ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ।  ਇਲਿਆਨਾ ਡੀਕਰੂਜ਼ ਨੇ 1 ਅਗਸਤ 2023 ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਅਦਾਕਾਰਾ ਨੇ ਇਹ ਖਬਰ ਪੰਜ ਦਿਨਾਂ ਬਾਅਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। 5 ਅਗਸਤ ਨੂੰ ਅਦਾਕਾਰਾ ਨੇ ਇੱਕ ਪੋਸਟ ਸ਼ੇਅਰ ਕਰਕੇ ਮਾਂ ਬਣਨ ਦੀ ਜਾਣਕਾਰੀ ਦਿੱਤੀ ਸੀ। ਬੱਚੇ ਦੀ ਪਹਿਲੀ ਫੋਟੋ ਵੀ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ: Happy Friendship Day 2023: ਅੱਜ ਹੈ ਫ੍ਰੈਂਡਸ਼ਿਪ ਡੇ, ਦੋਸਤਾਂ ਨੂੰ ਭੇਜੋ ਇਹ ਖੂਬਸੂਰਤ ਮੈਸੇਜ; ਦਿਨ ਨੂੰ ਬਣਾਓ ਯਾਦਗਾਰ 

ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾਈ ਹੈ, ਜਿਸ 'ਚ ਉਸ ਦਾ ਛੋਟਾ ਰਾਜਕੁਮਾਰ ਸ਼ਾਂਤੀ ਨਾਲ ਸੌਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਹ ਫੈਨਜ਼ ਨਾਲ ਹਰ ਅਪਡੇਟ ਸ਼ੇਅਰ ਕਰ ਚੁੱਕੀ ਹੈ।  ਸ਼ਨੀਵਾਰ ਨੂੰ, ਇਲਿਆਨਾ ਡੀ'ਕਰੂਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਛੋਟੀ ਬੱਚੀ ਦੀ ਪਹਿਲੀ ਫੋਟੋ ਸ਼ੇਅਰ ਕੀਤੀ। ਬਲੈਕ ਐਂਡ ਵ੍ਹਾਈਟ ਫੋਟੋ 'ਚ ਇਲਿਆਨਾ ਦਾ ਛੋਟਾ ਰਾਜਕੁਮਾਰ ਕਿਊਟ ਸੁੱਤੇ ਨਜ਼ਰ ਆ ਰਿਹਾ ਹੈ। ਫੋਟੋ ਦੇ ਕੈਪਸ਼ਨ 'ਚ ਲਿਖਿਆ ਹੈ, 'ਕੋਆ ਫੀਨਿਕਸ ਡੋਲਨ (Koa Phoenix Dolan) ਨੂੰ ਮਿਲੋ। ਉਨ੍ਹਾਂ ਦਾ ਜਨਮ 1 ਅਗਸਤ ਨੂੰ ਹੋਇਆ ਸੀ

 
 
 
 

 
 
 
 
 
 
 
 
 
 
 

A post shared by Ileana D'Cruz (@ileana_official)

ਇਲਿਆਨਾ ਡੀਕਰੂਜ਼ ਨੇ ਕੁਝ ਸਮਾਂ ਪਹਿਲਾਂ ਆਪਣੇ ਬੱਚੇ ਦੇ ਪਿਤਾ ਦਾ ਖੁਲਾਸਾ ਕੀਤਾ ਸੀ। ਅਦਾਕਾਰਾ ਨੇ ਆਪਣੇ ਬੁਆਏਫ੍ਰੈਂਡ ਨਾਲ ਡੇਟ ਨਾਈਟ ਦਾ ਆਨੰਦ ਲੈਂਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ। ਹਾਲਾਂਕਿ ਅਭਿਨੇਤਰੀ ਨੇ ਆਪਣੇ ਬੁਆਏਫ੍ਰੈਂਡ ਦਾ ਨਾਂ ਨਹੀਂ ਦੱਸਿਆ। ਕੁਝ ਸਮਾਂ ਪਹਿਲਾਂ ਅਦਾਕਾਰਾ ਦੀ ਮੰਗਣੀ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ ਪਰ ਅਦਾਕਾਰਾ ਨੇ ਇਸ 'ਤੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ।

Trending news