Inderjit Nikku: ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਵਰਿੰਦਾਵਨ ਪਹੁੰਚੇ। ਜਿੱਥੇ ਉਹ ਪ੍ਰੇਮਾਨੰਦ ਮਹਾਰਾਜ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ।
Trending Photos
Inderjit Nikku: ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਵਰਿੰਦਾਵਨ ਪਹੁੰਚੇ। ਜਿੱਥੇ ਉਹ ਪ੍ਰੇਮਾਨੰਦ ਮਹਾਰਾਜ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ। ਦਰਬਾਰ ਵਿੱਚ ਪੁੱਜਣ ਤੋਂ ਬਾਅਦ ਨਿੱਕੂ ਨੇ ਸਭ ਤੋਂ ਪਹਿਲਾਂ ਪ੍ਰੇਮਾਨੰਦ ਮਹਾਰਾਜ ਦਾ ਹਾਲ-ਚਾਲ ਪੁੱਛਿਆ। ਇਸ ਦੌਰਾਨ ਨਿੱਕੂ ਪ੍ਰੇਮਾਨੰਦ ਮਹਾਰਾਜ ਤੋਂ ਆਸ਼ੀਰਵਾਦ ਲੈਂਦੇ ਹੋਏ ਨਜ਼ਰ ਆਏ। ਨਿੱਕੂ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ, ਜੋ ਵਾਇਰਲ ਹੋ ਰਹੀ ਹੈ।
ਵੀਡੀਓ 'ਚ ਨਿੱਕੂ ਹੱਥ ਜੋੜ ਕੇ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ 'ਚ ਪਹੁੰਚੇ। ਸੇਵਕਾਂ ਨੇ ਨਿੱਕੂ ਦੀ ਜਾਣ-ਪਛਾਣ ਪ੍ਰੇਮਾਨੰਦ ਮਹਾਰਾਜ ਨਾਲ ਕਰਵਾਈ ਅਤੇ ਦੱਸਿਆ ਕਿ ਉਹ ਪੰਜਾਬੀ ਗਾਇਕ ਹੈ ਅਤੇ ਗੀਤ ਗਾਉਂਦਾ ਹੈ। ਇਸ ਤੋਂ ਬਾਅਦ ਨਿੱਕੂ ਨੇ ਉਸ ਦਾ ਹਾਲ-ਚਾਲ ਪੁੱਛਿਆ। ਨਿੱਕੂ ਨੇ ਕ੍ਰਿਸ਼ਨ ਭਜਨ ਗਾਉਣ ਦੀ ਇੱਛਾ ਜ਼ਾਹਿਰ ਕੀਤੀ।
ਪ੍ਰੇਮਾਨੰਦ ਮਹਾਰਾਜ ਨੇ ਵੀ ਪੁੱਛਿਆ ਕਿ ਕੀ ਉਹ ਗਾਉਣਾ ਚਾਹੁਣਗੇ? ਜਿਸ ਤੋਂ ਬਾਅਦ ਨਿੱਕੂ ਨੇ ਭਜਨ ਗਾਇਆ- ਸੋਹਣਾ ਜੀ ਸੋਹਣਾ ਮੇਰਾ ਸ਼ਾਮ, ਮੇਂ ਵਾਰੀ ਜਵਾਨ... ਪ੍ਰੇਮਾਨੰਦ ਮਹਾਰਾਜ ਜੀ ਉਨ੍ਹਾਂ ਦਾ ਭਜਨ ਸੁਣ ਕੇ ਅਨੰਦਮਈ ਹੋ ਗਈ। ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਗਈ ਪੋਸਟ ਉਤੇ ਉਨ੍ਹਾਂ ਦੇ ਪ੍ਰਸ਼ੰਸਕ ਸਕਾਰਤਮਕ ਪ੍ਰਤੀਕਿਰਿਆ ਦੇ ਰਹੇ ਹਨ। ਕਾਬਿਲਗੌਰ ਹੈ ਕਿ 2023 ਵਿੱਚ ਇੰਦਰਜੀਤ ਨਿੱਕੂ ਬਾਬਾ ਬਾਗੇਸ਼ਵਰ ਧਾਮ ਪੁੱਜੇ ਸਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਖੇਡੀ ਹੋਲੀ, ਯੂਨੀਵਰਸਿਟੀ ਪ੍ਰਸ਼ਾਸਨ ਨੇ ਐਫਆਈਆਰ ਕਰਵਾਈ ਦਰਜ
ਕਈ ਵੱਡੇ ਸਿਤਾਰੇ ਪ੍ਰੇਮਾਨੰਦ ਮਹਾਰਾਜ ਨੂੰ ਮਿਲ ਚੁੱਕੇ
ਵਰਿੰਦਾਵਨ ਦੇ ਪ੍ਰੇਮਾਨੰਦ ਜੀ ਮਹਾਰਾਜ ਨੂੰ ਹਰ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਾਣਦੇ ਹਨ। ਕਰੋੜਾਂ ਲੋਕ ਸੋਸ਼ਲ ਮੀਡੀਆ 'ਤੇ ਪ੍ਰੇਮਾਨੰਦ ਮਹਾਰਾਜ ਦਾ ਸਤਿਸੰਗ ਸੁਣਦੇ ਹਨ ਅਤੇ ਦਰਸ਼ਨ ਕਰਨਾ ਚਾਹੁੰਦੇ ਹਨ। ਪ੍ਰੇਮਾਨੰਦ ਜੀ ਮਹਾਰਾਜ ਨੂੰ ਮਿਲਣ ਲਈ ਅਕਸਰ ਵੱਡੀਆਂ ਹਸਤੀਆਂ ਆਉਂਦੀਆਂ ਹਨ। ਹਾਲ ਹੀ ਵਿੱਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਆਪਣੀ ਪਤਨੀ ਫਿਲਮ ਅਦਾਕਾਰਾ ਅਨੁਸ਼ਕਾ ਨਾਲ ਪਹੁੰਚੇ ਸਨ।
ਇਹ ਵੀ ਪੜ੍ਹੋ : Amritsar News: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਲਏ ਫ਼ੈਸਲੇ ਇੰਨ-ਬਿਨ ਲਾਗੂ ਰਹਿਣਗੇ-ਪੰਜ ਮੈਂਬਰੀ ਕਮੇਟੀ