Gurmeet Khudian News: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਬਠਿੰਡਾ ਦੇ ਇੱਕ ਪ੍ਰਾਈਵੇਟ ਕਾਲਜ ਦੇ ਸਲਾਨਾ ਸਮਾਗਮ ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
Trending Photos
Gurmeet Khudian News: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਬਠਿੰਡਾ ਦੇ ਇੱਕ ਪ੍ਰਾਈਵੇਟ ਕਾਲਜ ਦੇ ਸਲਾਨਾ ਸਮਾਗਮ ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਭਾਵੇਂ ਗੱਲਬਾਤ ਚੱਲ ਰਹੀ ਹੈ ਪਰ ਲੰਮਾ ਸਮਾਂ ਵਿੱਚ ਪੈ ਰਿਹਾ ਜੋ ਠੀਕ ਨਹੀਂ ਹੈ ਅਸੀਂ ਮੰਗਾਂ ਪ੍ਰਤੀ ਵਾਰ-ਵਾਰ ਗੱਲਬਾਤ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਕਰ ਰਹੇ ਹਾਂ ਪਰ ਉਹਨਾਂ ਵੱਲੋਂ ਲੰਮਾ ਸਮਾਂ ਦੇਣਾ ਉਤੇ ਤਰਕ ਦੇਣਾ ਕਿ ਪਾਰਲੀਮੈਂਟ ਸੈਸ਼ਨ ਹੈ।
ਕੁਲਦੀਪ ਧਾਲੀਵਾਲ ਮੰਤਰੀ ਖਿਲਾਫ ਦਿੱਤੇ ਕਾਂਗਰਸ ਦੇ ਬਿਆਨ ਉਤੇ ਉਨ੍ਹਾਂ ਕਿਹਾ ਕਿ ਸਾਨੂੰ ਮੱਤਾਂ ਦੇਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਰਾਜਨੀਤੀ ਆਉਂਦੀ ਹੈ ਜੇ ਤੁਸੀਂ ਸਾਰੇ ਠੀਕ ਹੁੰਦੇ ਤਾਂ ਅੱਜ ਸੱਤਾ ਤੋਂ ਬਾਹਰ ਨਾ ਹੁੰਦੇ। ਫਸਲ ਵਿਭਿੰਨਤਾ ਨੂੰ ਲੈ ਕੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਅਤੇ ਉਨ੍ਹਾਂ ਨੂੰ ਫਸਲਾਂ ਉੱਪਰ ਖਰਚਾ ਵਧਾ ਕੇ ਦੇਵੇ ਕਿਉਂਕਿ ਹੁਣ ਕਿਸਾਨ ਸਵਾ ਲੱਖ ਪ੍ਰਤੀ ਏਕੜ ਸਾਲ ਨਹੀਂ ਕਮਾ ਰਿਹਾ ਜਿਸ ਕਾਰਨ ਕਰਕੇ ਲੋਕ ਝੋਨਾ ਬੀਜਣ ਨੂੰ ਮਜਬੂਰ ਹਨ।
ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਚੱਲ ਰਹੀ ਰਾਜਨੀਤੀ ਦੇ ਉੱਪਰ ਵੀ ਟਿੱਪਣੀ ਕੀਤੀ ਕਿ ਸ਼੍ਰੋਮਣੀ ਕਮੇਟੀ ਜਥੇਦਾਰਾਂ ਨੂੰ ਧਮਕਾ ਰਹੀ ਹੈ। ਕਾਂਗਰਸੀ ਐਮਐਲਏ ਰਾਣਾ ਗੁਰਜੀਤ ਸਿੰਘ ਵੱਲੋਂ ਮਾਲਵੇ ਦੇ ਕਿਸਾਨਾਂ ਨੂੰ ਆਪਣੇ ਮੁਤਾਬਕ ਖੇਤੀ ਕਰਨ ਤੇ ਬਿਆਨ ਉਤੇ ਕਿਹਾ ਕਿ ਅਸੀਂ ਉਨ੍ਹਾਂ ਦਾ ਵੈਲਕਮ ਕਰਦੇ ਹਾਂ ਅਗਰ ਮਾਲਵੇ ਦੇ ਕਿਸਾਨਾਂ ਦੀ ਆਮਦਨੀ ਵਧਦੀ ਹੈ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਹੋਰ ਵੀ ਕੋਈ ਅੱਗੇ ਆਉਣਾ ਚਾਹੁੰਦਾ ਹੈ ਤਾਂ ਜ਼ਰੂਰ ਆਵੇ।
ਇਹ ਵੀ ਪੜ੍ਹੋ : ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਖੇਡੀ ਹੋਲੀ, ਯੂਨੀਵਰਸਿਟੀ ਪ੍ਰਸ਼ਾਸਨ ਨੇ ਐਫਆਈਆਰ ਕਰਵਾਈ ਦਰਜ
ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਆਪਣੇ ਪੰਜਾਬ ਵਿੱਚ ਰਹਿ ਕੇ ਡਿਗਰੀਆਂ ਕਰਨ ਨੌਕਰੀਆਂ ਦੀ ਥਾਂ ਤੇ ਛੋਟੇ ਛੋਟੇ ਕਾਰੋਬਾਰ ਜਿਸ ਤਰ੍ਹਾਂ ਡੇਅਰੀ ਫਾਰਮ ਬੱਕਰੀਆਂ ਪਾਲਣਾ ਅਤੇ ਹੋਰ ਬਹੁਤ ਸਾਰੇ ਧੰਦੇ ਜੋ ਲਾਹੇਵੰਦ ਹਨ।
ਇਹ ਵੀ ਪੜ੍ਹੋ : Amritsar News: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਲਏ ਫ਼ੈਸਲੇ ਇੰਨ-ਬਿਨ ਲਾਗੂ ਰਹਿਣਗੇ-ਪੰਜ ਮੈਂਬਰੀ ਕਮੇਟੀ